#ChandigarhGirls ਨਾਂਅ ਦੀ ਵੈੱਬ ਸੀਰੀਜ਼ ‘ਚ ਸੁਣਨ ਨੂੰ ਮਿਲੇਗੀ ਸਿੰਗਾ, ਗੁਰਜੱਸ ਸਿੱਧੂ ਤੇ ਮਾਇਲ ਦੀ ਆਵਾਜ਼

Written by  Lajwinder kaur   |  June 25th 2019 05:35 PM  |  Updated: June 25th 2019 05:35 PM

#ChandigarhGirls ਨਾਂਅ ਦੀ ਵੈੱਬ ਸੀਰੀਜ਼ ‘ਚ ਸੁਣਨ ਨੂੰ ਮਿਲੇਗੀ ਸਿੰਗਾ, ਗੁਰਜੱਸ ਸਿੱਧੂ ਤੇ ਮਾਇਲ ਦੀ ਆਵਾਜ਼

ਹਿੰਦੀ ਵੈੱਬ ਸੀਰੀਜ਼ ਦੇ ਨਾਲ ਪੰਜਾਬੀਆਂ ‘ਚ ਵੀ ਪੰਜਾਬੀ ਵੈੱਬ ਸੀਰੀਜ਼ ਦੀ ਲੋਕਪ੍ਰਿਯਤਾ ਵੱਧ ਰਹੀ ਹੈ। ਹਾਲ ਹੀ ‘ਚ ਇੱਕ ਹੋਰ ਵੈੱਬ ਸੀਰੀਜ਼ #chandigarhgirls (#ਚੰਡੀਗੜ੍ਹ ਗਰਲਸ) ਦਾ ਪੋਸਟਰ ਸਾਹਮਣੇ ਆਇਆ ਹੈ। ਇਸ ਵੈੱਬ ਸੀਰੀਜ਼ ‘ਚ ਨਾਮੀ ਗਾਇਕ ਤੇ ਗੀਤਕਾਰ ਸਿੰਗਾ ਦੀ ਆਵਾਜ਼ ਸੁਣਨ ਨੂੰ ਮਿਲੇਗੀ। ਇਸ ਤੋਂ ਇਲਾਵਾ ਦੋ ਹੋਰ ਪੰਜਾਬੀ ਗਾਇਕ ਗੁਰਜੱਸ ਸਿੱਧੂ ਤੇ ਮਾਇਲ ਦੀ ਆਵਾਜ਼ ਸੁਣਨ ਨੂੰ ਮਿਲੇਗੀ।

ਹੋਰ ਵੇਖੋ:ਹੈਪੀ ਰਾਏਕੋਟੀ ਦੀ ਕਲਮ ਤੇ ਸੁਨਿਧੀ ਚੌਹਾਨ ਦੀ ਆਵਾਜ਼ ‘ਚ ਹੋਵੇਗਾ ‘ਅਰਦਾਸ ਕਰਾਂ’ ਦਾ ਪਹਿਲਾ ਗੀਤ, ਪੋਸਟਰ ਆਇਆ ਸਾਹਮਣੇ

ਇਸ ਵੈੱਬ ਸੀਰੀਜ਼ ਨੂੰ ਡਾਇਰੈਕਟ ਕਰ ਰਹੇ ਨੇ ਕਿਰਪਾਲ ਸੇਨ। ਇਸ ਵੈੱਬ ਸੀਰੀਜ਼ ਦੀ ਕਹਾਣੀ ਖ਼ੁਦ ਕਿਰਪਾਲ ਸੇਨ ਦੀ ਕਲਮ ‘ਚੋਂ ਹੀ ਨਿਕਲੀ ਹੈ। ਇਸ ਵੈੱਬ ਸੀਰੀਜ਼ ਨੂੰ ਸਿੰਗਲ ਟਰੈਕ ਸਟੂਡੀਓ ਤੇ ਸੱਜਣ ਦੁਹਣ ਮਿਲਕੇ ਪੇਸ਼ ਕਰਨਗੇ। ਜੇ ਗੱਲ ਕਰੀਏ ਬਾਕੀ ਕਿਰਦਾਰਾਂ ਦੀ ਤਾਂ ਫ਼ਿਲਹਾਲ ਉਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਇਹ ਸੀਰੀਜ਼ ਇੱਕ ਮਰਡਰ ਮਿਸਟਰੀ ਉੱਤੇ ਬਣਾਈ ਜਾਵੇਗੀ। ਇਸ ਤੋਂ ਪਹਿਲਾਂ ਵੀ ‘ਯਾਰ ਜਿਗਰੀ ਕਸੂਤੀ ਡਿਗਰੀ’, ‘ਗੈਂਗਲੈਂਡ ਇਨ ਮਦਰ ਲੈਂਡ’ ਵਰਗੀਆਂ ਕਈ ਹੋਰ ਵੈੱਬ ਸੀਰੀਜ਼ਾਂ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਇਸ ਵੈੱਬ ਸੀਰੀਜ਼ ਨੂੰ ਦਰਸ਼ਕਾਂ ਵੱਲੋਂ ਕਿੰਨਾ ਪਸੰਦ ਕੀਤਾ ਜਾਂਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network