Citadel: ਸਮਾਂਥਾ ਰੂਥ ਪ੍ਰਭੂ ਨੇ 'ਸਿਟਾਡੇਲਟ' ਤੋਂ ਸ਼ੇਅਰ ਕੀਤਾ ਆਪਣਾ ਫਰਸਟ ਲੁੱਕ, ਫੈਨਜ਼ ਕਰ ਰਹੇ ਅਦਾਕਾਰਾ ਦੀ ਤਾਰੀਫ
Citadel: ਸਮਾਂਥਾ ਰੂਥ ਪ੍ਰਭੂ ਨੇ 'ਸਿਟਾਡੇਲਟ' ਤੋਂ ਸ਼ੇਅਰ ਕੀਤਾ ਆਪਣਾ ਫਰਸਟ ਲੁੱਕ, ਫੈਨਜ਼ ਕਰ ਰਹੇ ਅਦਾਕਾਰਾ ਦੀ ਤਾਰੀਫ
Samantha Ruth Prabhu first look from Citadel: ਸਮਾਂਥਾ ਰੂਥ ਪ੍ਰਭੂ ਇੱਕ ਸ਼ਾਨਦਾਰ ਅਭਿਨੇਤਰੀ ਹੈ। ਸਮਾਂਥਾ ਰੂਥ ਪ੍ਰਭੂ ਸਾਊਥ ਫ਼ਿਲਮ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਚੰਗੀ ਅਦਾਕਾਰੀ ਲਈ ਬੇਹੱਦ ਮਸ਼ਹੂਰ ਹੈ। ਜਲਦ ਹੀ ਸਮਾਂਥਾ ਰੂਸੋ ਬ੍ਰਦਰਜ਼ ਦੀ ਸੀਰੀਜ਼ 'ਸਿਟਾਡੇਲ' ਦੇ ਭਾਰਤੀ ਸੰਸਕਰਣ 'ਚ ਅਹਿਮ ਭੂਮਿਕਾ ਨਿਭਾਉਣ ਜਾ ਰਹੀ ਹੈ। ਹਾਲ ਹੀ ਵਿੱਚ ਸਮਾਂਥਾ ਨੇ 'ਸਿਟਾਡੇਲਟ' ਤੋਂ ਆਪਣਾ ਫਰਸਟ ਲੁੱਕ ਸ਼ੇਅਰ ਕੀਤਾ।
image Source : Instagram
ਸਮਾਂਥਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਲੰਮੇਂ ਸਮੇਂ ਤੋਂ ਗੰਭੀਰ ਬਿਮਾਰੀ ਤੋਂ ਲੜਨ ਮਗਰੋਂ ਅਦਾਕਾਰਾ ਜਲਦ ਹੀ ਮੁੜ ਸਕ੍ਰੀਨ 'ਤੇ ਨਜ਼ਰ ਆਵੇਗੀ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ 'ਸਿਟਾਡੇਲਟ' ਤੋਂ ਆਪਣਾ ਫਰਸਟ ਲੁੱਕ ਸ਼ੇਅਰ ਕੀਤਾ ਹੈ। ਫੈਨਜ਼ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ।
ਆਪਣਾ ਫਰਸਟ ਲੁੱਕ ਪੋਸਟਰ ਸ਼ੇਅਰ ਕਰਦੇ ਹੋਏ ਸਮਾਂਥਾ ਨੇ ਲਿਖਿਆ, 'ਮਿਸ਼ਨ ਜਾਰੀ ਹੈ, "ਅਸੀਂ ਸੀਟਾਡੇਲ ਦੀ ਭਾਰਤੀ ਕਿਸ਼ਤ ਲਈ ਰੋਲਿੰਗ ਸ਼ੁਰੂ ਕਰ ਦਿੱਤੀ ਹੈ।" ਅਦਾਕਾਰਾ ਦੀ ਇਸ ਪੋਸਟ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਫ਼ਿਲਮ 'ਚ ਅਦਾਕਾਰਾ ਤੋਂ ਇਲਾਵਾ ਵਰੁਣ ਧਵਨ ਵੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।
image Source : Instagram
ਸਮਾਂਥਾ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ਦੇ ਵਿੱਚ ਅਦਾਕਾਰਾ ਨੂੰ ਲੈਦਰ ਪੈਂਟ ਨਾਲ ਜੈਕੇਟ ਪਹਿਨੇ ਹੋਏ ਦੇਖਿਆ ਜਾ ਸਕਦਾ ਹੈ। ਇਸ ਵਿੱਚ ਸਮਾਂਥਾ ਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ ਤੇ ਬਹੁਤ ਹੀ ਲਾਈਟ ਮੇਅਕਪ ਕੀਤਾ ਹੋਇਆ ਹੈ। ਫੈਨਜ਼ ਅਦਾਕਾਰਾ ਦੇ ਇਸ ਰੌਕਿੰਗ ਲੁੱਕ ਨੂੰ ਬਹੁਤ ਪਸੰਦ ਕਰ ਰਹੇ ਹਨ।
ਮੀਡੀਆ ਰਿਪੋਰਟਸ ਦੇ ਮੁਤਾਬਕ ਸਮਾਂਥਾ ਇਹ ਜਾਸੂਸੀ ਐਕਸ਼ਨ ਸੀਰੀਜ਼ ਵਿੱਚ ਇੱਕ ਜਾਸੂਸ ਦੀ ਭੂਮਿਕਾ ਅਦਾ ਕਰਦੀ ਹੋਈ ਨਜ਼ਰ ਆਵੇਗੀ। ਇਸ ਸੀਰੀਜ਼ ਦਾ ਨਿਰਦੇਸ਼ਨ ਰਾਜ ਨਿਦਿਮੋਰੂ ਅਤੇ ਕ੍ਰਿਸ਼ਨਾ ਡੀਕੇ (ਰਾਜ ਐਂਡ ਡੀਕੇ) ਕਰਨਗੇ, ਜੋ ਸ਼ੋਅ ਦੇ ਰਨਰ ਅਤੇ ਕਾਰਜਕਾਰੀ ਨਿਰਮਾਤਾਵਾਂ ਵਜੋਂ ਕੰਮ ਕਰ ਰਹੇ ਹਨ।
Image Source : Twitter
ਹੋਰ ਪੜ੍ਹੋ: ਜਾਣੋ OTT ਪਲੇਟਫਾਰਮ 'ਤੇ ਸਾਲ 2023 'ਚ ਰਿਲੀਜ਼ ਹੋਣ ਵਾਲੀਆਂ 6 ਦਿਲਚਸਪ ਫਿਲਮਾਂ ਤੇ ਵੈੱਬ ਸੀਰੀਜ਼
ਜੇਕਰ ਸਮਾਂਥਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ ਆਪਣੀ ਫ਼ਿਲਮ 'ਸ਼ਕੁੰਤਲਮ' ਵਿੱਚ ਨਜ਼ਰ ਆਵੇਗੀ। ਇਹ ਫ਼ਿਲਮ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਫ਼ਿਲਮ ਗੁਣਸ਼ੇਖਰ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਇੱਕ ਮਿਥਿਹਾਸਕ ਡਰਾਮਾ ਹੈ। ਇਹ ਫਿਲਮ ਕਾਲੀਦਾਸ ਦੇ ਨਾਟਕ ਸ਼ਕੁੰਤਲਾ 'ਤੇ ਆਧਾਰਿਤ ਹੈ, ਜਿਸ 'ਚ ਸਮੰਥਾ ਸ਼ਕੁੰਤਲਾ ਦਾ ਕਿਰਦਾਰ ਨਿਭਾਅ ਰਹੀ ਹੈ, ਜਦੋਂ ਕਿ ਦੇਵ ਮੋਹਨ ਰਾਜਾ ਦੁਸ਼ਯੰਤ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਸ ਫ਼ਿਲਮ 'ਚ ਮੋਹਨ ਬਾਬੂ, ਗੌਤਮੀ, ਅਦਿਤੀ ਬਾਲਨ ਅਤੇ ਅਨਨਿਆ ਨਾਗਲਾ ਸਹਾਇਕ ਭੂਮਿਕਾਵਾਂ 'ਚ ਨਜ਼ਰ ਆਉਣਗੇ। ਫਿਲਮ ਸ਼ਕੁੰਤਲਮ 17 ਫਰਵਰੀ ਨੂੰ ਪਰਦੇ 'ਤੇ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
