ਕਿਸ ਨੂੰ ਇੰਪ੍ਰੈੱਸ ਕਰਨ ਲਈ ਮਿਹਨਤਾਂ ਕਰ ਰਹੇ ਨੇ ਅੰਮ੍ਰਿਤ ਮਾਨ 

Written by  Shaminder   |  November 05th 2018 05:34 AM  |  Updated: November 05th 2018 05:34 AM

ਕਿਸ ਨੂੰ ਇੰਪ੍ਰੈੱਸ ਕਰਨ ਲਈ ਮਿਹਨਤਾਂ ਕਰ ਰਹੇ ਨੇ ਅੰਮ੍ਰਿਤ ਮਾਨ 

ਅੰਮ੍ਰਿਤ ਮਾਨ ਦਾ ਨਵਾਂ ਗੀਤ 'ਕੋਲਰ ਬੋਨ' ਛੇ ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਪਰ ਉਸ ਤੋਂ ਪਹਿਲਾਂ ਅੰਮ੍ਰਿਤ ਮਾਨ ਨੇ ਆਪਣੇ ਫੈਨਸ ਲਈ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਇਹ ਗੀਤ ਛੇ ਨਵੰਬਰ ਨੂੰ ਆਏਗਾ ਪਰ ਤੁਹਾਡੇ ਲਈ ਮੈਂ ਇਸ ਗੀਤ ਦੀਆਂ ਕੁਝ ਲਾਈਨਾਂ ਸਾਂਝੀਆਂ ਕਰ ਰਿਹਾ ਹਾਂ । ਪਿਛਲੇ ਦਿਨੀਂ ਉਨ੍ਹਾਂ ਦੇ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਸੀ ।

ਹੋਰ ਵੇਖੋ : ਅੰਮ੍ਰਿਤ ਮਾਨ ਦੀ ਪ੍ਰਸੰਸ਼ਕ ਨੇ ‘ਪਰੀਆਂ ਤੋਂ ਸੋਹਣੀ’ ‘ਤੇ ਬਣਾਇਆ ਕਿੱਕੀ ਚੈਲੇਂਜ ,ਅੰਮ੍ਰਿਤ ਮਾਨ ਨੇ ਵੀਡਿਓ ਕੀਤਾ ਸਾਂਝਾ

https://www.instagram.com/p/BpwMkX9ADjd/

ਅੰਮ੍ਰਿਤ ਮਾਨ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਵੱਲੋਂ ਕਈ ਹਿੱਟ ਗੀਤ ਗਾਏ ਗਏ ਨੇ । 'ਜੱਟੀ ਪਰੀਆਂ ਤੋਂ ਸੋਹਣੀ', 'ਪੈੱਗ ਦੀ ਵਾਸ਼ਨਾ' , 'ਬੰਬ ਜੱਟ' ਸਣੇ ਕਈ ਹਿੱਟ ਗੀਤ ਗਾਏ ਗਏ ਨੇ ਜੋ ਸਰੋਤਿਆਂ ਨੂੰ ਵੀ ਕਾਫੀ ਪਸੰਦ ਆਏ ਨੇ ਅਤੇ ਹੁਣ ਉਹ ਮੁੜ ਤੋਂ ਆਪਣੇ ਇਸ ਨਵੇਂ ਗੀਤ ਨਾਲ ਸਰੋਤਿਆਂ ਦੇ ਰੁਬਰੂ ਹੋ ਰਹੇ ਨੇ । ਇਸ ਗੀਤ ਦਾ ਟੀਜ਼ਰ ਜੋ ਪਿਛਲੇ ਦਿਨੀਂ ਰਿਲੀਜ਼ ਹੋਇਆ ਸੀ ਬੇਹੱਦ ਆਕ੍ਰਸ਼ਕ ਸੀ ।

ਹੋਰ ਵੇਖੋ : ਅੰਮ੍ਰਿਤ ਮਾਨ ਕਰ ਰਹੇ ਨੇ ਆਪਣੇ ਫੈਨਸ ਨੂੰ ਨਾਰਾਜ਼

 amrit maan new song
amrit maan new song

ਆਪਣੇ ਇਸ ਨਵੇਂ ਗੀਤ 'ਕੋਲਰ ਬੋਨ' 'ਚ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ ਹਿਮਾਂਸ਼ੀ ਖੁਰਾਣਾ । ਇਸ ਗੀਤ ਨੂੰ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਨੇ ਡਾਇਰੈਕਟ ਕੀਤਾ ਹੈ ।ਜਿਸ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਬੰਬ ਜੱਟ ਆਪਣੇ ਇਸ ਗੀਤ ਨਾਲ ਮੁੜ ਧਮਾਕਾ ਕਰਨ ਜਾ ਰਿਹਾ ਹੈ । ਅੰਮ੍ਰਿਤ ਮਾਨ ਨਾ ਸਿਰਫ ਇੱਕ ਗਾਇਕ ਦੇ ਤੌਰ 'ਤੇ ਜਾਣੇ ਜਾਂਦੇ ਨੇ ਬਲਕਿ ਉਨ੍ਹਾਂ ਦੇ ਅਦਾਕਾਰੀ ਦੇ ਖੇਤਰ 'ਚ ਵੀ ਕਾਫੀ ਨਾਮ ਕਮਾਇਆ ਹੈ ਅਤੇ ਹੁਣ ਉਹ ਮੁੜ ਤੋਂ ਸਰੋਤਿਆਂ ਦੀ ਕਚਹਿਰੀ 'ਚ ਆਪਣਾ ਨਵਾਂ ਗੀਤ 'ਕੋਲਰ ਬੈਨ' ਲੈ  ਕੇ ਹਾਜ਼ਰ ਹੋਏ ਨੇ ।

amrit maan new song amrit maan new song

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network