Advertisment

ਫ਼ਿਲਮੀ ਦੁਨੀਆ ਵਿੱਚ ਵੱਡਾ ਨਾਂਅ ਹੋਣ ਦੇ ਬਾਵਜੂਦ 4 ਲੋਕਾਂ ਨੇ ਕੀਤਾ ਸਤੀਸ਼ ਕੌਲ ਦਾ ਸਸਕਾਰ, ਅੰਤਿਮ ਰਸਮਾਂ ਵਿੱਚ ਪਰਿਵਾਰ ਦੇ ਮੈਂਬਰ ਵੀ ਨਹੀਂ ਹੋਏ ਸ਼ਾਮਿਲ

author-image
By Rupinder Kaler
New Update
ਫ਼ਿਲਮੀ ਦੁਨੀਆ ਵਿੱਚ ਵੱਡਾ ਨਾਂਅ ਹੋਣ ਦੇ ਬਾਵਜੂਦ 4 ਲੋਕਾਂ ਨੇ ਕੀਤਾ ਸਤੀਸ਼ ਕੌਲ ਦਾ ਸਸਕਾਰ, ਅੰਤਿਮ ਰਸਮਾਂ ਵਿੱਚ ਪਰਿਵਾਰ ਦੇ ਮੈਂਬਰ ਵੀ ਨਹੀਂ ਹੋਏ ਸ਼ਾਮਿਲ
Advertisment
ਬੀਤੇ ਦਿਨ ਪਾਲੀਵੁੱਡ ਅਦਾਕਾਰ ਸਤੀਸ਼ ਕੌਲ ਦਾ ਲੁਧਿਆਣਾ ਦੇ ਇੱਕ ਸ਼ਮਸ਼ਾਨ ਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ । ਉਹਨਾਂ ਦੇ ਸਸਕਾਰ ਮੌਕੇ ਉਹਨਾਂ ਦਾ ਕੋਈ ਵੀ ਰਿਸ਼ਤੇਦਾਰ ਤੇ ਪਰਿਵਾਰ ਦਾ ਮੈਂਬਰ ਨਹੀਂ ਪਹੁੰਚਿਆ, ਤੇ ਨਾ ਹੀ ਕੋਈ ਪੰਜਾਬੀ ਕਲਾਕਾਰ ਪਹੁੰਚਿਆ ।ਚਾਰ ਲੋਕਾਂ ਨੇ ਸਤੀਸ਼ ਕੌਲ ਦਾ ਸਸਕਾਰ ਕੀਤਾ । satish kaul death ਹੋਰ ਪੜ੍ਹੋ :
Advertisment
ਗੁਰਲੇਜ ਅਖਤਰ ਨੇ ਪਤੀ ਕੁਲਵਿੰਦਰ ਕੈਲੀ ਦੇ ਨਾਲ ਵੀਡੀਓ ਕੀਤਾ ਸਾਂਝਾ, ਦਰਸ਼ਕਾਂ ਨੂੰ ਆ ਰਿਹਾ ਪਸੰਦ guggu gill ਤੁਹਾਨੂੰ ਦੱਸ ਦਿੰਦੇ ਹਾਂ ਕਿ ਸਤੀਸ਼ ਕੌਲ ਦੀ ਸ਼ਨੀਵਾਰ ਨੂੰ ਕੋਰੋਨਾ ਕਰਕੇ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਮੌਤ ਹੋ ਗਈ ਸੀ। ਸਤੀਸ਼ ਕੌਲ ਨੇ ਲਗਭਗ 300 ਫ਼ਿਲਮਾਂ ’ਚ ਅਦਾਕਾਰੀ ਨਾਲ ਵੱਡਾ ਨਾਂ ਕਮਾਇਆ ਸੀ। ਆਖਰੀ ਵੇਲੇ ਕੌਲ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। publive-image ਸਾਲ 2019 ’ਚ ਜਦੋਂ ਖ਼ਬਰਾਂ ਰਾਹੀਂ ਸਤੀਸ਼ ਕੌਲ ਦੀ ਤੰਗਹਾਲੀ ਸਾਹਮਣੇ ਆਈ ਸੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਪੰਜ ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਗਈ ਸੀ। ਤਿੰਨ ਦਹਾਕਿਆਂ ਤੱਕ ਪੰਜਾਬੀ ਤੇ ਹਿੰਦੀ ਸਿਨੇਮਾ ’ਤੇ ਰਾਜ ਕਰਨ ਵਾਲੇ ਸਤੀਸ਼ ਕੌਲ ਨੇ ਜ਼ਿੰਦਗੀ ਦੇ ਆਖ਼ਰੀ ਵਰ੍ਹੇ ਗੁੰਮਨਾਮੀ ’ਚ ਗੁਜ਼ਾਰੇ। publive-image ਕੌਲ ਦਾ ਜਨਮ 8 ਸਤੰਬਰ, 1954 ਨੂੰ ਕਸ਼ਮੀਰ ’ਚ ਹੋਇਆ ਸੀ। ਪਿਤਾ ਦੇ ਕਹਿਣ ’ਤੇ 1969 ’ਚ ਉਹ ਪੁਣੇ ਦੇ ਫ਼ਿਲਮ ਤੇ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ ’ਚ ਗ੍ਰੈਜੂਏਸ਼ਨ ਕਰਨ ਚਲੇ ਗਏ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment