Dream Girl 2 Teaser: ਆਯੁਸ਼ਮਾਨ ਖੁਰਾਨਾ ਨੇ 'ਪੂਜਾ' ਬਣ ਪਹਿਨਿਆ ਲਹਿੰਗਾ-ਚੋਲੀ, 'ਪਠਾਨ' ਨੇ ਇੰਝ ਦਿੱਤਾ ਰਿਐਕਸ਼ਨ, ਵੇਖੋ ਵੀਡੀਓ

Written by  Pushp Raj   |  February 14th 2023 02:05 PM  |  Updated: February 14th 2023 02:05 PM

Dream Girl 2 Teaser: ਆਯੁਸ਼ਮਾਨ ਖੁਰਾਨਾ ਨੇ 'ਪੂਜਾ' ਬਣ ਪਹਿਨਿਆ ਲਹਿੰਗਾ-ਚੋਲੀ, 'ਪਠਾਨ' ਨੇ ਇੰਝ ਦਿੱਤਾ ਰਿਐਕਸ਼ਨ, ਵੇਖੋ ਵੀਡੀਓ

Dream Girl 2 Teaser: ਫ਼ਿਲਮ 'ਡ੍ਰੀਮ ਗਰਲ' ਵਿੱਚ ਪੂਜਾ ਬਣ ਕੇ ਆਪਣੀ ਮਨਮੋਹਕ ਆਵਾਜ਼ ਨਾਲ ਦੀਵਾਨਾ ਬਨਾਉਣ ਵਾਲੇ ਆਯੁਸ਼ਮਾਨ ਖੁਰਾਨਾ ਜਲਦ ਹੀ ਇਸ ਫ਼ਿਲਮ ਦੇ ਸੀਕਵਲ 'ਡ੍ਰੀਮ ਗਰਲ' (Dream Girl 2 ) ਨਾਲ ਵਾਪਸੀ ਕਰਨ ਜਾ ਰਹੇ ਹਨ। ਆਯੁਸ਼ਮਾਨ ਖੁਰਾਨਾ ਸਟਾਰਰ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।

image source: Instagram

ਮੁੜ ਪੂਜਾ ਦੇ ਕਿਰਦਾਰ 'ਚ ਨਜ਼ਰ ਆਉਣਗੇ ਆਯੁਸ਼ਮਾਨ ਖੁਰਾਨਾ

ਫ਼ਿਲਮ 'ਡ੍ਰੀਮ ਗਰਲ 2' ਵਿੱਚ ਆਯੁਸ਼ਮਾਨ ਖੁਰਾਨਾ ਮੁੜ ਇੱਕ ਵਾਰ ਫਿਰ ਤੋਂ ਪੂਜਾ ਦੇ ਕਿਰਦਾਰ 'ਚ ਵਾਪਸੀ ਕਰ ਰਹੇ ਹਨ, ਪਰ ਇਸ ਵਾਰ ਉਨ੍ਹਾਂ ਦਾ ਇਹ ਅੰਦਾਜ਼ ਬਿਲਕੁਲ ਹੀ ਨਵਾਂ ਤੇ ਅਨੋਖਾ ਹੋਵੇਗਾ। ਉਨ੍ਹਾਂ ਦੀ ਫ਼ਿਲਮ 'ਡ੍ਰੀਮ ਗਰਲ 2' ਜਲਦ ਹੀ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। 'ਡ੍ਰੀਮ ਗਰਲ 2' ਦਾ ਨਵਾਂ ਟੀਜ਼ਰ ਰਿਲੀਜ਼ ਹੋ ਗਿਆ ਹੈ, ਜੋ ਕਾਫੀ ਦਿਲਚਸਪ ਹੈ। ਖ਼ਾਸ ਗੱਲ ਇਹ ਹੈ ਕਿ ਇਸ ਦਾ 'ਪਠਾਨ' ਨਾਲ ਵੀ ਖ਼ਾਸ ਕੁਨੈਕਸ਼ਨ ਹੈ। ਟੀਜ਼ਰ ਦੇ ਨਾਲ ਹੀ ਮੇਕਰਸ ਨੇ 'ਡ੍ਰੀਮ ਗਰਲ 2' ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ।

'ਡ੍ਰੀਮ ਗਰਲ 2' ਦਾ ਟੀਜ਼ਰ

ਹਾਲ ਹੀ ਵਿੱਚ ਰਿਲੀਜ਼ ਹੋਏ ਡ੍ਰੀਮ ਗਰਲ 2 ਦੇ ਟੀਜ਼ਰ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਟੀਜ਼ਰ 'ਚ ਆਯੁਸ਼ਮਾਨ ਖੁਰਾਨਾ ਜਾਂ ਕਿਸੇ ਅਭਿਨੇਤਾ ਦਾ ਚਿਹਰਾ ਨਹੀਂ ਦਿਖਾਇਆ ਗਿਆ ਹੈ, ਪਰ ਜਿਹੜੀਆਂ ਛੋਟੀਆਂ-ਛੋਟੀਆਂ ਝਲਕੀਆਂ ਦਿਖਾਈਆਂ ਗਈਆਂ ਹਨ , ਉਸ ਤੋਂ ਸਾਫ ਹੈ ਕਿ ਆਯੁਸ਼ਮਾਨ ਖੁਰਾਨਾ ਪੂਜਾ ਦੇ ਰੂਪ 'ਚ ਵਾਪਸੀ ਕਰ ਰਹੇ ਹਨ। ਟੀਜ਼ਰ ਤੋਂ ਲੱਗਦਾ ਹੈ ਕਿ ਪੂਜਾ ਨੇ ਹੁਣ ਕਾਲ ਸੈਂਟਰ 'ਚ ਕੰਮ ਕਰਨਾ ਬੰਦ ਕਰ ਦਿੱਤਾ ਹੈ। ਹੁਣ ਉਹ ਲਹਿੰਗਾ-ਚੋਲੀ ਪਾ ਕੇ ਬੈੱਡ 'ਤੇ ਬੈਠੀ 'ਪਠਾਨ' ਨਾਲ ਫੋਨ 'ਤੇ ਗੱਲ ਕਰਦੀ ਨਜ਼ਰ ਆ ਰਹੀ ਹੈ। 'ਪੂਜਾ' ਅਤੇ 'ਪਠਾਨ' ਵਿਚਕਾਰ ਸ਼ਰਾਰਤ ਭਰੇ ਅੰਦਾਜ਼ 'ਚ ਗੱਲਾਂ ਵੀ ਸੁਨਣ ਨੂੰ ਮਿਲ ਰਹੀਆਂ ਹਨ।

image source: Instagram

ਪੂਜਾ ਦਾ ਪਠਾਨ ਨਾਲ ਕਨੈਕਸ਼ਨ

ਟੀਜ਼ਰ ਦੀ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪੂਜਾ ਦਾ ਫੋਨ ਵੱਜਦਾ ਹੈ ਅਤੇ ਉਹ ਫੋਨ ਚੁੱਕਦੀ ਹੈ ਅਤੇ ਕਹਿੰਦੀ ਹੈ- ਹੈਲੋ, ਮੈਂ ਪੂਜਾ ਬੋਲ ਰਹੀ ਹਾਂ। ਉਥੋਂ ਇਕ ਵਿਅਕਤੀ 'ਪਠਾਨ' ਸ਼ਾਹਰੁਖ ਦੀ ਆਵਾਜ਼ 'ਚ ਕਹਿੰਦਾ ਹੈ ਕਿ ਉਹ ਪਠਾਨ ਹੈ। ਫਿਰ 'ਪੂਜਾ' ਪੁੱਛਦੀ ਹੈ ਕਿ ਤੁਸੀਂ ਮੇਰੇ ਪਠਾਨ ਕਿਵੇਂ ਹੋ? ਫਿਰ ਆਦਮੀ 'ਪੂਜਾ' ਨੂੰ ਹੈਪੀ ਵੈਲੇਨਟਾਈਨ ਡੇ ਵਿਸ਼ ਕਰਦਾ ਹੈ ਅਤੇ ਕਹਿੰਦਾ ਹੈ ਕਿ ਹੁਣ ਉਹ ਪਹਿਲਾਂ ਨਾਲੋਂ ਜ਼ਿਆਦਾ ਅਮੀਰ ਹੈ। ਇਸ ਮਜ਼ੇਦਾਰ ਗੱਪਾਂ ਦੇ ਵਿਚਕਾਰ, 'ਡ੍ਰੀਮ ਗਰਲ 2' ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ। ਜਦੋਂ 'ਪਠਾਨ' ਕਹਿੰਦਾ ਹੈ ਕਿ ਉਸ ਦੀ ਫ਼ਿਲਮ 'ਜਵਾਨ' ਜਲਦੀ ਆ ਰਹੀ ਹੈ ਤਾਂ 'ਪੂਜਾ' ਕਹਿੰਦੀ ਹੈ ਤੇ ਮੇਰੀ ਜਵਾਨੀ। 'ਡ੍ਰੀਮ ਗਰਲ 2' 7 ਜੁਲਾਈ, 2023 ਨੂੰ ਰਿਲੀਜ਼ ਹੋਵੇਗੀ।

image source: Instagram

ਹੋਰ ਪੜ੍ਹੋ: Lalita Lajmi: ਲਲਿਤਾ ਲਾਜਮੀ ਦਾ 90 ਸਾਲ ਦੀ ਉਮਰ 'ਚ ਦਿਹਾਂਤ, 'ਤਾਰੇ ਜ਼ਮੀਨ ਪਰ' 'ਚ ਨਜ਼ਰ ਆਈ ਸੀ ਅਦਾਕਾਰ ਗੁਰੂ ਦੱਤ ਦੀ ਭੈਣ

'ਡ੍ਰੀਮ ਗਰਲ 2' 'ਚ ਨਜ਼ਰ ਆਉਣਗੇ ਇਹ ਕਲਾਕਾਰ

ਇਸ ਫ਼ਿਲਮ 'ਚ ਆਯੁਸ਼ਮਾਨ ਖੁਰਾਨਾ ਤੋਂ ਇਲਾਵਾ ਅਨੰਨਿਆ ਪਾਂਡੇ, ਅਸਰਾਨੀ, ਪਰੇਸ਼ ਰਾਵਲ, ਰਾਜਪਾਲ ਯਾਦਵ, ਵਿਜੇ ਰਾਜ਼, ਸੀਮਾ ਪਾਹਵਾ, ਮਨਜੋਤ ਸਿੰਘ, ਮਨੋਜ ਜੋਸ਼ੀ ਅਤੇ ਅਭਿਸ਼ੇਕ ਬੈਨਰਜੀ ਵੀ ਨਜ਼ਰ ਆਉਣਗੇ। ਵਿਜੇ ਰਾਜ਼, ਅਭਿਸ਼ੇਕ ਅਤੇ ਮਨਜੋਤ ਸਿੰਘ ਵੀ ਪਹਿਲੇ ਭਾਗ 'ਡ੍ਰੀਮ ਗਰਲ' ਦਾ ਹਿੱਸਾ ਸਨ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network