ਇਸ ਤਸਵੀਰ ‘ਚ ਛਿਪੇ ਹਨ ਬਾਲੀਵੁੱਡ ਇੰਡਸਟਰੀ ਦੇ ਪੰਜ ਸੁਪਰ ਸਟਾਰ, ਕੀ ਤੁਸੀਂ ਪਛਾਣਿਆ !

written by Shaminder | July 21, 2022

ਸੋਸ਼ਲ ਮੀਡੀਆ ‘ਤੇ ਆਏ ਦਿਨ ਬਾਲੀਵੁੱਡ ਦੇ ਕਿਸੇ ਨਾ ਕਿਸੇ ਸਿਤਾਰੇ ਦੀ ਤਸਵੀਰ ਵਾਇਰਲ ਹੁੰਦੀ ਰਹਿੰਦੀ ਹੈ । ਜਿਸ ਨੂੰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਬਾਲੀਵੁੱਡ ਕਲਾਕਾਰਾਂ ਦੇ ਪ੍ਰਸ਼ੰਸਕ ਵੀ ਆਪਣੇ ਪਸੰਦੀਦਾ ਹੀਰੋ ਅਤੇ ਹੀਰੋਇਨ ਦੀ ਜ਼ਿੰਦਗੀ, ਉਨ੍ਹਾਂ ਦੇ ਬਚਪਨ, ਲਵ ਸਟੋਰੀਜ਼ ਬਾਰੇ ਸਭ ਕੁਝ ਜਾਨਣਾ ਚਾਹੁੰਦੇ ਹਨ । ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੇ ਸਿਤਾਰਿਆਂ (Bollywood Stars)  ਦੀ ਇੱਕ ਅਜਿਹੀ ਤਸਵੀਰ ਵਿਖਾਉਣ ਜਾ ਰਹੇ ਹਾਂ ।

sonam Kapoor-min image From instagram

ਹੋਰ ਪੜ੍ਹੋ : ਕਾਜੋਲ ਅਤੇ ਅਜੇ ਦੇਵਗਨ ਦੀ ਧੀ ਵਿਦੇਸ਼ ‘ਚ ਇਸ ਤਰ੍ਹਾਂ ਬਿਤਾ ਰਹੀ ਵੈਕੇਸ਼ਨ, ਵੀਡੀਓ ‘ਚ ਸਮੁੰਦਰ ਕਿਨਾਰੇ ਇੰਝ ਮਸਤੀ ਕਰਦੀ ਆਈ ਨਜ਼ਰ

ਜਿਸ ‘ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਿਲ ਹਨ । ਇਹ ਬਾਲੀਵੁੱਡ ਦੇ ਸਿਤਾਰੇ ਇੰਡਸਟਰੀ ‘ਚ ਖੂਬ ਨਾਮ ਕਮਾ ਰਹੇ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਇਨ੍ਹਾਂ ਵਿਚੋਂ ਦੋ ਸਿਤਾਰੇ ਤਾਂ ਜਲਦ ਹੀ ਮਾਪੇ ਵੀ ਬਣਨ ਜਾ ਰਹੇ ਹਨ । ਜੀ ਹਾਂ ਇਸ ਤਸਵੀਰ ‘ਚ ਸੋਨਮ ਕਪੂਰ ਵੀ ਨਜ਼ਰ ਆ ਰਹੀ ਹੇ ।

Parents-to-be Alia Bhatt, Ranbir Kapoor 'overwhelmed will all the love'; pens special note

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਪੱਗ ਦਾ ਕਰਦੇ ਸਨ ਬਹੁਤ ਸਤਿਕਾਰ, ਗਿਫਟ ਕੀਤੀ ਪੱਗ ‘ਤੇ ਕੜੇ ਨੂੰ ਮੱਥਾ ਟੇਕ ਕੀਤਾ ਸਤਿਕਾਰ, ਵੇਖੋ ਵਾਇਰਲ ਵੀਡੀਓ

ਜਲਦ ਹੀ ਪਿਤਾ ਬਣਨ ਜਾ ਰਹੇ ਰਣਬੀਰ ਕਪੂਰ ਵੀ ਇਸ ਤਸਵੀਰ ‘ਚ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਸੋਨਮ ਕਪੂਰ ਦਾ ਭਰਾ ਹਰਸ਼ਵਰਧਨ ਵੀ ਇਸ ਤਸਵੀਰ ‘ਚ ਮੌਜੂਦ ਹੈ ਅਤੇ ਸੋਨਮ ਕਪੂਰ ਨੇ ਉਸ ਨੂੰ ਫੜਿਆ ਹੋਇਆ ਹੈ ।

Arjun Kapoor and Malaika Arora to ‘get married’ this year? Image Source: Instagram

ਇਸ ਦੇ ਨਾਲ ਹੀ ਬਾਲੀਵੁੱਡ ਦੇ ਮੋਸਟ ਹੈਂਡਸਮ ਬੁਆਏ ਜਿਸ ਦਾ ਨਾਮ ਅਕਸਰ ਮਲਾਇਕਾ ਅਰੋੜਾ ਦੇ ਨਾਲ ਜੁੜਦਾ ਰਿਹਾ ਹੈ ਉਹ ਵੀ ਨਜ਼ਰ ਆ ਰਿਹਾ ਹੈ । ਅਸੀਂ ਗੱਲ ਕਰ ਰਹੇ ਹਾਂ ਅਦਾਕਾਰ ਅਰਜੁਨ ਕਪੂਰ ਦੀ । ਇਸ ਦੇ ਨਾਲ ਹੀ ਸਭ ਤੋਂ ਪਿੱਛੇ ਖੜਿਆ ਬੱਚਾ ਰਣਬੀਰ ਕਪੂਰ ਹੈ । ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਹਰ ਕੋਈ ਇਸ ਤਸਵੀਰ ‘ਤੇ ਆਪੋ ਆਪਣਾ ਰਿਐਕਸ਼ਨ ਦੇ ਰਿਹਾ ਹੈ ।

 

 

 

You may also like