ਇਸ ਵਜ੍ਹਾ ਕਰਕੇ ਅਨੁਰਾਧਾ ਪੌਡਵਾਲ ਨੇ ਬਾਲੀਵੁੱਡ ਨੂੰ ਕਿਹਾ ਸੀ ਅਲਵਿਦਾ

written by Rupinder Kaler | September 21, 2021

ਹਾਲ ਵਿੱਚ ਵਿੱਚ ਕਪਿਲ ਸ਼ਰਮਾ (anuradha podwal)  ਦੇ ਸ਼ੋਅ ‘ਚ ਅਨੁਰਾਧਾ ਪੌਡਵਾਲ ਪਹੁੰਚੇ ਸਨ । ਇਸ ਦੌਰਾਨ ਅਨੁਰਾਧਾ ਪੌਡਵਾਲ ਦੇ ਨਾਲ ਗਾਇਕ ਕੁਮਾਰ ਸਾਨੂ ਅਤੇ ਉਦਿਤ ਨਰਾਇਣ ਵੀ ਸ਼ਾਮਿਲ ਹੋਏ ਸਨ। ਇਸ ਦੌਰਾਨ ਕਪਿਲ ਨੇ ਪੌਡਵਾਲ (anuradha podwal)  ਨੂੰ ਸਵਾਲ ਕੀਤਾ ਕਿ ਏਨੀਂ ਵਧੀਆ ਗਾਇਕੀ ਤੇ ਗੀਤਾਂ ਦੇ ਬਾਵਜੂਦ ਉਨ੍ਹਾਂ ਨੇ ਇੰਡਸਟਰੀ ਤੋਂ ਕਿਨਾਰਾ ਕਿਉਂ ਕਰ ਲਿਆ।

anuradha paudwal birthday anuradha paudwal birthday

ਹੋਰ ਪੜ੍ਹੋ :

ਪੰਜਾਬੀ ਗਾਇਕ ਮਨਿੰਦਰ ਬੁੱਟਰ ਨੇ ਆਪਣੇ ਵਿਆਹ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

ਅਨੁਰਾਧਾ (anuradha podwal)  ਨੇ ਕਿਹਾ ਫਿਲਮ ਇੰਡਸਟਰੀ ਵਿੱਚ ਕਿਸੇ ਗਾਇਕ ਨੂੰ ਨਿਰਦੇਸ਼ਕ, ਨਿਰਮਾਤਾ ਜਾਂ ਕਿਸੇ ਫ਼ਿਲਮ ਦੇ ਨਾਇਕ-ਨਾਇਕਾ ਦੇ ਮੂਡ ਦੇ ਹਿਸਾਬ ਨਾਲ ਗਾਉਣਾ ਪੈਂਦਾ ਹੈ । ਇਸ ਲਈ ਮੈਂ ਥੋੜ੍ਹਾ ਜਿਹਾ ਅਸੁਰੱਖਿਅਤ ਮਹਿਸੂਸ ਕੀਤਾ। ਉਸ ਨੇ ਕਿਹਾ ਮੈਨੂੰ ਭਗਤੀ ਗੀਤ ਪਸੰਦ ਹਨ, ਇਸ ਲਈ ਭਜਨ ਅਤੇ ਭਗਤੀ ਗੀਤਾਂ ਲਈ ਬਾਲੀਵੁੱਡ ਛੱਡਿਆ। ਉਸ ਨੇ ਕਿਹਾ ਕਿ ਉਹ ਸਿਖਰ ਸੀ ਜਦੋਂ ਉਸ ਦੀਆਂ ਸਾਰੀਆਂ ਫਿਲਮਾਂ ਦੇ ਗੀਤ ਹਿੱਟ ਹੋ ਗਏ ਸਨ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਨੁਰਾਧਾ ਪੌਡਵਾਲ (anuradha podwal)  ਨੇ ਬੈਸਟ ਪਲੇਬੈਕ ਗਾਇਕ ਲਈ ਕੌਮੀ ਪੁਰਸਕਾਰ ਵੀ ਜਿੱਤਿਆ ਹੈ । ਉਹਨਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਗਾਣੇ ਦਿੱਤੇ ਹਨ ।ਜਦੋਂ ਲਤਾ ਮੰਗੇਸ਼ਕਰ ਅਤੇ ਆਸ਼ਾ ਭੋਸਲੇ ਵਰਗੀਆਂ ਵੱਡੀਆਂ ਗਾਇਕਾਵਾਂ ਬਾਲੀਵੁੱਡ ਵਿੱਚ ਛਾਈਆਂ ਹੋਈਆਂ ਸਨ ਤਾਂ ਅਨੁਰਾਧਾ ਨੇ ਆਪਣੀ ਮਿਹਨਤ ਨਾਲ ਵੱਖਰਾ ਮੁਕਾਮ ਹਾਸਲ ਕੀਤਾ।

You may also like