ਦੰਗਲ ਗਰਲ ਗੀਤਾ ਫੋਗਾਟ ਨੇ ਖਰੀਦੀ ਨਵੀਂ ਮਹਿੰਦਰਾ ਸਕਾਰਪੀਓ, ਅਨੰਦ ਮਹਿੰਦਰਾ ਨੇ ਆਖੀ ਵੱਡੀ ਗੱਲ

Written by  Shaminder   |  September 29th 2022 03:44 PM  |  Updated: September 29th 2022 03:44 PM

ਦੰਗਲ ਗਰਲ ਗੀਤਾ ਫੋਗਾਟ ਨੇ ਖਰੀਦੀ ਨਵੀਂ ਮਹਿੰਦਰਾ ਸਕਾਰਪੀਓ, ਅਨੰਦ ਮਹਿੰਦਰਾ ਨੇ ਆਖੀ ਵੱਡੀ ਗੱਲ

ਦੰਗਲ ਗਰਲ ਗੀਤਾ ਫੋਗਾਟ (Geeta Phogat) ਨੇ ਨਵੀਂ ਮਹਿੰਦਰਾ ਸਕਾਰਪੀਓ (New Mahindra Scorpio) ਖਰੀਦੀ ਹੈ । ਲੰਮੇ ਇੰਤਜ਼ਾਰ ਤੋਂ ਬਾਅਦ ਨਰਾਤਿਆਂ ਦੇ ਪਹਿਲੇ ਦਿਨ ਇਸਦੀ ਡਿਲੀਵਰੀ ਦੀ ਸ਼ੁਰੂਆਤ ਕੀਤੀ ਗਈ ਹੈ। ਡਿਲੀਵਰੀ ਦੇ ਪਹਿਲੇ ਦਿਨ ਹੀ ਓਲੰਪਿਕ ‘ਚ ਕਈ ਮੈਡਲ ਜਿੱਤਣ ਵਾਲੀ ਪਹਿਲਵਾਨ ਗੀਤਾ ਫੋਗਾਟ ਨੇ ਇਸ ਗੱਡੀ ਨੂੰ ਖਰੀਦਿਆ । ਜਦੋਂ ਇਹ ਖ਼ਬਰ ਆਨੰਦ ਮਹਿੰਦਰਾ ਨੂੰ ਮਿਲੀ ਤਾਂ ਉਨ੍ਹਾਂ ਨੇ ਇਸ ‘ਤੇ ਆਪਣਾ ਰਿਐਕਸ਼ਨ ਵੀ ਦਿੱਤਾ ।

Anand Mahindra tweet image Source : Twitter

ਹੋਰ ਪੜ੍ਹੋ : ਕਰੀਨਾ ਕਪੂਰ ਖ਼ਾਨ ਨੇ ਆਪਣੀ ਦੋਹਤੀ ਇਨਾਇਆ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਕਿਊਟ ਤਸਵੀਰ, ਪ੍ਰਸ਼ੰਸਕ ਵੀ ਦੇ ਰਹੇ ਵਧਾਈ

ਗੀਤਾ ਫੋਗਾਟ ਨੇ ਟਵੀਟ ਕਰਦੇ ਹੋਏ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ ਅਤੇ ਕਿਹਾ ਕਿ ਏਨੇਂ ਖ਼ੂਬਸੂਰਤ ਦਿਨ ‘ਤੇ ਕਿੰਨੀ ਪਿਆਰੀ ਸਵੇਰ…ਨਰਾਤਿਆਂ ਦੇ ਪਹਿਲੇ ਦਿਨ ਸਾਡੇ ਘਰ ਨਵੇਂ ਮੈਂਬਰ ਦਾ ਸਵਾਗਤ।ਸਰ ਨੂੰ ਏਨੀਂ ਵਧੀਆ ਕਾਰ ਲਾਂਚ ਕਰਨ ਦੇ ਲਈ ਬਹੁਤ ਬਹੁਤ ਵਧਾਈ ।

Geeta Phogat , image Source : Instagram

ਹੋਰ ਪੜ੍ਹੋ : ਅੱਲੂ ਅਰਜੁਨ ਨੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ,ਤਸਵੀਰਾਂ ਹੋ ਰਹੀਆਂ ਵਾਇਰਲ

ਅਨੰਦ ਮਹਿੰਦਰਾ ਨੇ ਗੀਤਾ ਫੋਗਾਟ ਦੇ ਇਸ ਟਵੀਟ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ । ਉਨ੍ਹਾਂ ਨੇ ਲਿਖਿਆ ਕਿ ‘ਇਹ ਬੋਨਸ ਹੈ। ਗੀਤਾ ਫੋਗਾਟ ਵਰਗੀ ਪ੍ਰਤਿਭਾਵਾਨ ਸ਼ਖਸੀਅਤ ਵੱਲੋਂ ਸਕਾਰਪੀਓ-ਐੱਨ ਚੁਣਨਾ ਸਾਡੇ ਲਈ ਖੁਸ਼ਕਿਸਮਤੀ ਦੀ ਗੱਲ ਹੈ। ਸਾਨੂੰ ਉਮੀਦ ਹੈ ਕਿ ਇਹ ਗੱਡੀ ਤੁਹਾਡੀਆਂ ਉਮੀਦਾਂ ‘ਤੇ ਖਰੀ ਉੱਤਰੇਗੀ’।

Geeta Phogat , image Source : Instagram

ਦੱਸ ਦਈਏ ਕਿ ਗੀਤਾ ਫੋਗਾਟ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਐਕਟੀਵਿਟੀਜ਼ ਬਾਰੇ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network