
ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਰਹੇ ਸੁਰਜੀਤ ਬਿੰਦਰੱਖੀਆ ਦੇ ਬੇਟੇ ਗੀਤਾਜ਼ ਬਿੰਦਰਰੱਖੀਆ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ਉਹ ‘ਗੱਲ ਬਾਪ ਦੀ’(Gal Baap Di) ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ ।
ਹੋਰ ਪੜ੍ਹੋ : ਸਿੰਗਾ ਨੇ ਪਾਈ ਧੱਕ, ਬਾਲੀਵੁੱਡ ਐਕਟਰੈੱਸ ਉਰਵਸ਼ੀ ਰੌਤੇਲਾ ਦੇ ਨਾਲ ਲੈ ਕੇ ਆ ਰਹੇ ਨੇ ਨਵਾਂ ਗੀਤ ‘TERI LOAD VE’, ਸੋਸ਼ਲ ਮੀਡੀਆ ‘ਤੇ ਛਾਇਆ ਪੋਸਟਰ
ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਲਵ ਯੂ ਬਾਪੂ..ਬਸ ਥੋੜ੍ਹੇ ਦਿਨ ਚ ਕਰਦੇ ਆ ਪੇਸ਼..ਲਵ ਯੂ ਸਾਰਿਆਂ ਨੂੰ’ । ਦਰਸ਼ਕਾਂ ਨੂੰ ਪੋਸਟਰ ਖੂਬ ਪਸੰਦ ਆ ਰਿਹਾ ਹੈ ।
ਜੇ ਗੱਲ ਕਰੀਏ ਗੀਤ ਦੇ ਬੋਲ ਤਾਂ ਉਹ ਬੰਟੀ ਬੈਂਸ ਨੇ ਲਿਖੇ ਤੇ ਮਿਊਜ਼ਿਕ ‘Chet Singh’ ਨੇ ਦਿੱਤਾ ਹੈ । ਇਹ ਪੂਰਾ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ । ਟੀ-ਸੀਰੀਜ਼ ਦੇ ਲੇਬਲ ਹੇਠ ਗਾਣੇ ਨੂੰ ਰਿਲੀਜ਼ ਕੀਤਾ ਜਾਵੇਗਾ ।
ਗੱਲ ਕਰੀਏ ਗੀਤਾਜ਼ ਬਿੰਦਰਖੀਆ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ‘ਪਸੰਦ ਜੱਟ ਦੀ’, ‘ਜਿੰਦ ਮਾਹੀ’, ‘ਓ ਮਾਈ ਗੌਡ’ ਵਰਗੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।
View this post on Instagram