9 ਨਵੰਬਰ ਨੂੰ ਗੁਰਿੰਦਰ ਡਿੰਪੀ ਦਾ ਵੱਡੀ ਧੀ ਦੇ ਵਿਦੇਸ਼ ਪਰਤਣ ਤੋਂ ਬਾਅਦ ਹੋਵੇਗਾ ਅੰਤਿਮ ਸਸਕਾਰ, ਬਿੰਨੂ ਢਿੱਲੋਂ ਨੇ ਜਾਣਕਾਰੀ ਕੀਤੀ ਸਾਂਝੀ

Written by  Shaminder   |  November 07th 2022 03:48 PM  |  Updated: November 07th 2022 03:48 PM

9 ਨਵੰਬਰ ਨੂੰ ਗੁਰਿੰਦਰ ਡਿੰਪੀ ਦਾ ਵੱਡੀ ਧੀ ਦੇ ਵਿਦੇਸ਼ ਪਰਤਣ ਤੋਂ ਬਾਅਦ ਹੋਵੇਗਾ ਅੰਤਿਮ ਸਸਕਾਰ, ਬਿੰਨੂ ਢਿੱਲੋਂ ਨੇ ਜਾਣਕਾਰੀ ਕੀਤੀ ਸਾਂਝੀ

ਗੁਰਿੰਦਰ ਡਿੰਪੀ (Gurinder Dimpy) ਦਾ ਅੰਤਿਮ ਸਸਕਾਰ ਨੌ ਨਵੰਬਰ ਨੂੰ ਕੀਤਾ ਜਾਵੇਗਾ । ਉਨ੍ਹਾਂ ਦੀ ਵੱਡੀ ਧੀ ਕੈਨੇਡਾ ਤੋਂ ਵਾਪਸ ਆਏਗੀ । ਜਿਸ ਤੋਂ ਬਾਅਦ ਹੀ ਮਰਹੂਮ ਗੁਰਿੰਦਰ ਡਿੰਪੀ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ । ਜਿਸ ਦੇ ਬਾਰੇ ਅਦਾਕਾਰ ਬਿੰਨੂ ਢਿੱਲੋਂ (Binnu Dhillon) ਨੇ ਜਾਣਕਾਰੀ ਸਾਂਝੀ ਕੀਤੀ ਹੈ ।

ਹੋਰ ਪੜ੍ਹੋ : ਅਦਾਕਾਰ ਰਾਕੇਸ਼ ਬੇਦੀ ਨੇ ਆਲੀਆ ਅਤੇ ਰਣਬੀਰ ਕਪੂਰ ਨੂੰ ਧੀ ਦੇ ਜਨਮ ‘ਤੇ ਦਿੱਤੀ ਵਧਾਈ, ਕਿਹਾ ‘ਰਣਬੀਰ ਆਲੀਆ ਨੇ ਜ਼ਰਾ ਵੀ ਟਾਈਮ ਵੇਸਟ ਨਹੀਂ ਕੀਤਾ’

ਉਨ੍ਹਾਂ ਦਾ ਅੰਤਿਮ ਸਸਕਾਰ ਪਟਿਆਲਾ ਵਿਖੇ ਕੀਤਾ ਜਾਵੇਗਾ । ਇਸ ਦੇ ਨਾਲ ਹੀ ਬਿੰਨੂ ਢਿੱਲੋਂ ਨੇ ਇੱਕ ਭਾਵੁਕ ਕੈਪਸ਼ਨ ਵੀ ਦਿੱਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਇਸ ਤਰ੍ਹਾਂ ਅੱਧ ਵਾਟੇ ਹੱਥ ਛੁਡਾ ਜਾਵੇਗਾ… ਪਤਾ ਨਹੀਂ ਸੀ।

Gurinder Dimpy , Image source : Instagram

ਹੋਰ ਪੜ੍ਹੋ : ਵਿਆਹ ਦੇ ਬੰਧਨ ‘ਚ ਬੱਝੀ ਗਾਇਕਾ ਪਲਕ ਮੁਛਾਲ ਅਤੇ ਮਿਥੁਨ, ਵੇਖੋ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ

ਅਲਵਿਦਾ ਵੀਰ’।ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਲੇਖਕ ਅਤੇ ਨਿਰਦੇਸ਼ਕ ਗੁਰਿੰਦਰ ਡਿੰਪੀ ਨੇ ਮਹਿਜ਼ 47 ਸਾਲ ਦੀ ਉਮਰ ‘ਚ ਇਸ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਦੁੱਖ ਜਤਾਇਆ ਹੈ ।

Gurinder Dimpy

ਕਰਮਜੀਤ ਅਨਮੋਲ ਨੇ ਵੀ ਭਾਵੁਕ ਪੋਸਟ ਸਾਂਝੀ ਕੀਤੀ ਹੈ । ਗੁਰਿੰਦਰ ਡਿੰਪੀ ਨੇ ਕਈ ਫ਼ਿਲਮਾਂ ਲਿਖੀਆਂ ਸਨ ਅਤੇ ਮਰਹੂਮ ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਮੂਸਾ ਜੱਟ’ ਵੀ ਉਨ੍ਹਾਂ ਦੇ ਵੱਲੋਂ ਹੀ ਲਿਖੀ ਗਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network