ਗੁਰਨਾਮ ਭੁੱਲਰ ਤੇ ਸਰਗੁਨ ਮਹਿਤਾ ਜਲਦ ਹੀ ਲੈ ਕੇ ਆ ਰਹੇ ਨੇ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ', ਰਿਲੀਜ਼ ਡੇਟ ਆਈ ਸਾਹਮਣੇ
ਗੁਰਨਾਮ ਭੁੱਲਰ ਤੇ ਸਰਗੁਨ ਮਹਿਤਾ ਜਲਦ ਹੀ ਲੈ ਕੇ ਆ ਰਹੇ ਨੇ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ', ਰਿਲੀਜ਼ ਡੇਟ ਆਈ ਸਾਹਮਣੇ
Sohreyan Da Pind Aa Gya release date: ਮਸ਼ਹੂਰ ਪੰਜਾਬੀ ਅਦਾਕਾਰ ਗੁਰਨਾਮ ਭੁੱਲਰ ਆਪਣੀ ਫਿਲਮ ਲੇਖ ਤੋਂ ਬਾਅਦ ਮੁੜ ਇੱਕ ਵਾਰ ਫੇਰ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਹੁਣ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ।

ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੰਜਾਬੀ ਮਨੋਰੰਜਨ ਉਦਯੋਗ ਵਿੱਚ ਇੱਕ ਸਥਾਨ ਬਣਾਉਣ ਵਿੱਚ ਕਾਮਯਾਬ ਰਹੇ ਹਨ। ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਨਾਲ ਪਿਆਰ ਫੈਲਾਉਣ ਲਈ ਇੱਕ ਵਾਰ ਫਿਰ ਇੱਥੇ ਆਏ ਹਨ, ਇਸ ਫਿਲਮ ਦਾ ਐਲਾਨ ਉਹ ਬਹੁਤ ਪਹਿਲਾਂ ਹੀ ਕਰ ਚੁੱਕੇ ਸੀ।
ਆਖਿਰਕਾਰ, ਫਿਲਮ ਨਿਰਮਾਤਾਵਾਂ ਨੇ ਹੁਣ ਇਸ ਮੋਸਟ ਅਵੇਟਿਡ ਫਿਲਮ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਸ ਜੋੜੀ ਨੇ ਪਹਿਲੀ ਵਾਰ 'ਸੁਰਖੀ ਬਿੰਦੀ' ਵਿੱਚ ਸਕ੍ਰੀਨ ਸ਼ੇਅਰ ਕੀਤੀ ਸੀ ਅਤੇ ਉਨ੍ਹਾਂ ਦੀ ਕੈਮਿਸਟਰੀ ਨੂੰ ਹਰ ਕਿਸੇ ਨੇ ਪਸੰਦ ਕੀਤਾ ਗਿਆ ਸੀ। ਮੁੜ ਇੱਕ ਵਾਰ ਫੇਰ ਇਹ ਜੋੜੀ ਆਪਣੀ ਨਵੀਂ ਫਿਲਮ ਸਹੁਰਿਆਂ ਦਾ ਪਿੰਡ ਆ ਗਿਆ' ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਗੁਰਨਾਮ ਭੁੱਲਰ ਅਤੇ ਸਰਗੁਨ ਮਹਿਤਾ ਆਪਣੀ ਇਸ ਆਗਮੀ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਗੁਰਨਾਮ ਭੁੱਲਰ ਤੇ ਸਰਗੁਨ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਫਿਲਮ ਦਾ ਪਹਿਲਾ ਲੁੱਕ ਵੀ ਸ਼ੇਅਰ ਕੀਤਾ ਹੈ।
ਫਰਸਟ ਲੁੱਕ ਦੀ ਇਹ ਵੀਡੀਓ ਬਲੈਕ ਐਂਡ ਵ੍ਹਾਈਟ ਬੈਕਗ੍ਰਾਊਂਡ ਵਿੱਚ ਸ਼ੁਰੂ ਹੁੰਦੀ ਹੈ। ਜਿਸ ਵਿੱਚ ਗੁਰਨਾਮ ਅਤੇ ਸਰਗੁਨ ਇਕੱਠੇ ਹੁੰਦੇ ਹਨ ਜਦੋਂ ਉਹ ਇੱਕ ਦੂਜੇ ਨਾਲ ਹੱਥ ਮਿਲਾਉਂਦੇ ਹਨ ਅਤੇ ਬੈਕਗ੍ਰਾਊਂਡ ਦੇ ਵਿੱਚ ਗੀਤ 'ਸਹੁਰਿਆਂ ਦਾ ਪਿੰਡ ਆ ਗਿਆ' ਚਲਾਇਆ ਜਾਂਦਾ ਹੈ।

'ਸਹੁਰਿਆਂ ਦਾ ਪਿੰਡ ਆ ਗਿਆ' ਕਾਸਟ ਐਂਡ ਕਰੂ
ਇਸ ਮੋਸਟ ਅਵੇਟਿਡ ਫਿਲਮ ਨੇ ਪਹਿਲਾਂ ਹੀ ਆਪਣੇ ਵਿਲੱਖਣ ਥੀਮ ਨਾਲ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ। ਫਿਲਮ ਦੇ ਕ੍ਰੈਡਿਟ ਦੀ ਗੱਲ ਕਰੀਏ ਤਾਂ ਇਸ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਹੈ। ਜਦੋਂ ਕਿ ਇਸ ਨੂੰ ਸ਼ਿਤਿਜ ਚੌਧਰੀ ਡਾਇਰੈਕਟ ਕਰ ਰਹੇ ਹਨ।

ਹੋਰ ਪੜ੍ਹੋ: ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ, ਪੜ੍ਹੋ ਪੂਰੀ ਖ਼ਬਰ
'ਸਹੁਰਿਆਂ ਦਾ ਪਿੰਡ ਆ ਗਿਆ' ਰਿਲੀਜ਼ ਡੇਟ
ਕੋਵਿਡ-19 ਮਹਾਂਮਾਰੀ ਦੇ ਕਾਰਨ ਕਈ ਦੇਰੀ ਦੇਖਣ ਤੋਂ ਬਾਅਦ; ਪੰਜਾਬੀ ਫਿਲਮ 'ਸੋਹਰੇਆਂ ਦਾ ਪਿੰਡ ਆ ਗਿਆ' ਦੇ ਨਿਰਮਾਤਾ 8 ਜੁਲਾਈ, 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਵੇਖਣ ਲਈ ਦਰਸ਼ਕ ਬੇਹੱਦ ਉਤਸ਼ਾਹਿਤ ਹਨ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
