ਗਾਇਕ ਗੁਰਵਿੰਦਰ ਬਰਾੜ ਹੋਏ ਭਾਵੁਕ, ਸਾਂਝੀ ਕੀਤੀ ਮਰਹੂਮ ਪਤਨੀ ਤੇ ਮਾਤਾ ਦੀ ਅਣਦੇਖੀ ਤਸਵੀਰ, ਪ੍ਰਸ਼ੰਸਕ ਵੀ ਕਮੈਂਟ ਕਰਕੇ ਦੇ ਰਹੇ ਨੇ ਹੌਸਲਾ

Written by  Lajwinder kaur   |  March 28th 2021 10:35 AM  |  Updated: March 28th 2021 10:37 AM

ਗਾਇਕ ਗੁਰਵਿੰਦਰ ਬਰਾੜ ਹੋਏ ਭਾਵੁਕ, ਸਾਂਝੀ ਕੀਤੀ ਮਰਹੂਮ ਪਤਨੀ ਤੇ ਮਾਤਾ ਦੀ ਅਣਦੇਖੀ ਤਸਵੀਰ, ਪ੍ਰਸ਼ੰਸਕ ਵੀ ਕਮੈਂਟ ਕਰਕੇ ਦੇ ਰਹੇ ਨੇ ਹੌਸਲਾ

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਗੁਰਵਿੰਦਰ ਬਰਾੜ ਜਿਨ੍ਹਾਂ ਨੇ ਆਪਣੀ ਸਾਫ-ਸੁਥਰੀ ਗਾਇਕੀ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ‘ਚ ਵੱਖਰਾ ਮੁਕਾਮ ਬਣਾਇਆ ਹੈ। ਏਨੀਂ ਦਿਨੀਂ ਉਹ ਦੁੱਖ ਚੋਂ ਲੰਘ ਰਹੇ ਨੇ। ਇਸ ਮਹੀਨੇ ਹੀ ਉਨ੍ਹਾਂ ਦੇ ਮਾਤਾ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ।

gurvinder brar emotional post image source- facebook.com/gurvinderbrarofficial

 

ਹੋਰ ਪੜ੍ਹੋ :ਨੀਤੂ ਸਿੰਘ ਨੇ ਆਪਣੇ ਮਰਹੂਮ ਪਤੀ ਰਿਸ਼ੀ ਕਪੂਰ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਅਖੀਰਲੇ ਟ੍ਰਿਪ ਦਾ ਵੀਡੀਓ, ਦਰਸ਼ਕ ਵੀ ਹੋਏ ਭਾਵੁਕ, ਦੇਖੋ ਵੀਡੀਓ

inside image of gurvinder brar in facebook image image source- facebook.com/gurvinderbrarofficial

ਆਪਣੇ ਦੁੱਖ ਨੂੰ ਬਿਆਨ ਕਰਦੇ ਹੋਏ ਉਨ੍ਹਾਂ ਨੇ ਆਪਣੀ ਮਰਹੂਮ ਪਤਨੀ ਤੇ ਮਾਤਾ ਦੀ ਅਣਦੇਖੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ‘ਟਿਮਟਿਮਾਉਂਦੀਆਂ ਰਾਤਾਂ ਵਰਗੇ ਦਿਨ ਗੁਜ਼ਰ ਗਏ ਸਾਰੇ ..

ਦਿਲ ਦੇ ਅੰਬਰੋਂ ਹੌਲੀ ਹੌਲੀ ਟੁੱਟ ਗਏ ਸਭ ਤਾਰੇ ..’ ।

inside image of gurvinder brar's fan give him stranth comments image source- facebook.com/gurvinderbrarofficial

ਗਾਇਕ ਗੁਰਵਿੰਦਰ ਬਰਾੜ ਉਸ ਵੇਲੇ ਅੰਦਰ ਤੱਕ ਟੁੱਟ ਗਏ ਸੀ ਜਦੋਂ ਉਹਨਾਂ ਦਾ ਹਮਸਫਰ ਉਹਨਾਂ ਦੀ ਧਰਮ ਪਤਨੀ ਸੋਹਜ ਪ੍ਰੀਤ ਨੇ ਸਾਲ 2018 ‘ਚ ਖ਼ੁਦਕੁਸ਼ੀ ਕਰ ਲਈ ਸੀ। ਗੁਰਵਿੰਦਰ ਬਰਾੜ ਦੀ ਪਤਨੀ ਸੋਹਜ ਪ੍ਰੀਤ ਪੰਜਾਬੀ ਦੇ ਉੱਘੇ ਨਾਟਕਕਾਰ ਅਜਮੇਰ ਸਿੰਘ ਔਲਖ ਦੀ ਸਪੁੱਤਰੀ ਸੀ । ਕਾਫੀ ਮੁਸ਼ਕਿਲ ਦੇ ਨਾਲ ਗਾਇਕ ਗੁਰਵਿੰਦਰ ਬਰਾੜ ਇਸ ਦੁੱਖ ਤੋਂ ਉਭਰੇ ਸੀ ਪਰ ਮਾਂ ਦੇ ਅਚਾਨਕ ਅਕਾਲ ਚਲਾਣ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ ਹੈ। ਗੁਰਵਿੰਦਰ ਬਰਾੜ ਦੇ ਪ੍ਰਸ਼ੰਸਕ ਵੀ ਸੋਸ਼ਲ ਮੀਡੀਆ ਉੱਤੇ ਕਮੈਂਟ ਕਰਕੇ ਗਾਇਕ ਨੂੰ ਹੌਸਲਾ ਦੇ ਰਹੇ ਨੇ।

 

inside image of gurvinder brar with his late wife image source- facebook.com/gurvinderbrarofficial


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network