ਟੋਕਾ ਮਸ਼ੀਨ ‘ਤੇ ਪਸੀਨਾ ਵਹਾਉਣ ਵਾਲੀ ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਵੇਟ ਲਿਫਟਿੰਗ ‘ਚ ਜਿੱਤਿਆ ਕਾਂਸੀ ਦਾ ਮੈਡਲ

Written by  Shaminder   |  August 02nd 2022 10:25 AM  |  Updated: August 02nd 2022 10:32 AM

ਟੋਕਾ ਮਸ਼ੀਨ ‘ਤੇ ਪਸੀਨਾ ਵਹਾਉਣ ਵਾਲੀ ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਵੇਟ ਲਿਫਟਿੰਗ ‘ਚ ਜਿੱਤਿਆ ਕਾਂਸੀ ਦਾ ਮੈਡਲ

ਨਾਭਾ ਦੀ ਰਹਿਣ ਵਾਲੀ ਹਰਜਿੰਦਰ ਕੋਰ (Harjinder Kaur) ਨੇ ਬਰਮਿੰਘਮ ‘ਚ ਰਾਸ਼ਟਰ ਮੰਡਲ ਖੇਡਾਂ 2022 ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਕਾਂਸੇ ਦਾ ਮੈਡਲ ਜਿੱਤਿਆ ਹੈ ।ਹਰਜਿੰਦਰ ਨੇ 93 ਕਿਲੋ ਸਨੈਚ ਤੇ 119 ਕਿਲੋ ਕਲੀਨ ਜਰਕ ਚੁੱਕਿਆ। ਨਾਭਾ ਨੇੜਲੇ ਪਿੰਡ ਮੈਹਸ ਦੀ ਸਾਹਿਬ ਸਿੰਘ ਤੇ ਕੁਲਦੀਪ ਕੌਰ ਦੀ ਲਾਡਲੀ ਹਰਜਿੰਦਰ ਦੀ ਇਸ ਪ੍ਰਾਪਤੀ ਪਿੱਛੇ ਉਸ ਦੀ ਸਖ਼ਤ ਮਿਹਨਤ ਹੈ।

harjinder kaur image From google

ਹੋਰ ਪੜ੍ਹੋ : ਜਸਪਿੰਦਰ ਚੀਮਾ ਨੇ ਛੋਟੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਨਵ-ਵਿਆਹੀ ਜੋੜੀ ਨੂੰ ਦਿੱਤਾ ਆਸ਼ੀਰਵਾਦ

ਹਰਜਿੰਦਰ ਕੌਰ ਘਰ ਵਿੱਚ ਮੱਝਾਂ ਨੂੰ ਪੱਠੇ ਪਾਉਣ ਲਈ ਟੋਕੇ ਵਾਲੀ ਮਸ਼ੀਨ ਉੱਤੇ ਘੰਟਿਆਂ ਪਸੀਨਾਂ ਵਹਾਉਂਦੀ ਰਹੀ ਹੈ। ਅੱਜ ਉਨ੍ਹਾਂ ਟੋਕਾ ਕਰਨ ਵਾਲੀਆਂ ਬਾਂਹਾਂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਮੈਡਲ ਜਿੱਤਣ ਲਈ ਭਾਰ ਚੁੱਕਿਆ ਹੈ। ਹਰਜਿੰਦਰ ਸਿੰਘ ਕਬੱਡੀ ‘ਤੇ ਰੱਸਾਕੱਸੀ ਦੀ ਵੀ ਖਿਡਾਰਨ ਰਹੀ ਹੈ ।

harjinder kaur ,

ਹੋਰ ਪੜ੍ਹੋ : ਟਾਈਟੈਨਿਕ ਜਹਾਜ਼ ਇੱਕ ਵਾਰ ਮੁੜ ਤੋਂ ਡੁੱਬਿਆ, ਵਿਦੇਸ਼ ‘ਚ ਨਹੀਂ ਮੁਕਤਸਰ ਸਾਹਿਬ ‘ਚ ਡੁੱਬਿਆ, ਵੇਖੋ ਵੀਡੀਓ

ਹਰਜਿੰਦਰ ਦੀ ਇਸ ਉਪਲਬਧੀ ‘ਤੇ ਉਸ ਦਾ ਪਰਿਵਾਰ ਵੀ ਪੱਬਾਂ ਭਾਰ ਹੈ । ਹਰਜਿੰਦਰ ਦੀ ਮਿਹਨਤ ਸਦਕਾ ਉਹ ਇਹ ਮੁਕਾਮ ਹਾਸਲ ਕਰਨ ‘ਚ ਕਾਮਯਾਬ ਰਹੀ ਹੈ ।ਹਰਜਿੰਦਰ ਕੌਰ ਨੇ 71 ਕਿਲੋ ਵਰਗ ਵਿੱਚ ਕੁੱਲ 212 ਭਾਰ ਚੁੱਕ ਕੇ ਕਾਂਸੀ ਦਾ ਮੈਡਲ ਜਿੱਤਿਆ ਹੈ ।

harjinder kaur ,,.. image From google

ਹਰਜਿੰਦਰ ਕੌਰ ਦੇ ਇਸ ਸ਼ਾਨਦਾਰ ਪ੍ਰਦਰਸ਼ਨ ‘ਤੇ ਪੂਰਾ ਪੰਜਾਬ ਮਾਣ ਮਹਿਸੂਸ ਕਰ ਰਿਹਾ ਹੈ ।ਨਾਭਾ ਦੀ ਇਸ ਹੋਣਹਾਰ ਅਤੇ ਮਿਹਨਤੀ ਵੇਟ ਲਿਫਟਰ ਨੇ ਕਾਮਯਾਬੀ ਨੂੰ ਪਾਉਣ ਲਈ ਹੱਡ ਤੋੜਵੀਂ ਮਿਹਨਤ ਕੀਤੀ ਹੈ ।ਹਰਜਿੰਦਰ ਕੌਰ ਸਧਾਰਣ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ ਅਤੇ ਘੰਟਿਆਂ ਬੱਧੀ ਟੋਕੇ ‘ਤੇ ਮੱਝਾਂ ਲਈ ਪੱਠੇ ਕੁਤਰਦੀ ਹੋਈ ਨਜ਼ਰ ਆਉਂਦੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network