Advertisment

ਕਿਸਾਨਾਂ ਦੇ ਦਿੱਲੀ ਮਾਰਚ ਦੀ ਕਾਮਯਾਬੀ ਲਈ ਹਰਜੀਤ ਹਰਮਨ ਨੇ ਕੀਤੀ ਅਰਦਾਸ

author-image
By Shaminder
New Update
ਕਿਸਾਨਾਂ ਦੇ ਦਿੱਲੀ ਮਾਰਚ ਦੀ ਕਾਮਯਾਬੀ ਲਈ ਹਰਜੀਤ ਹਰਮਨ ਨੇ ਕੀਤੀ ਅਰਦਾਸ
Advertisment
ਕਿਸਾਨਾਂ ਵੱਲੋਂ ਦਿੱਲੀ ‘ਚ ਮਾਰਚ ਕੀਤਾ ਜਾ ਰਿਹਾ ਹੈ । ਕਿਸਾਨਾਂ ਨੂੰ ਕਲਾਕਾਰ ਵੀ ਲਗਾਤਾਰ ਸਮਰਥਨ ਦੇ ਰਹੇ ਹਨ । ਕਿਸਾਨਾਂ ਦੇ ਇਸ ਰੋਸ ਮਾਰਚ ਦੇ ਦੌਰਾਨ ਹਰਜੀਤ ਹਰਮਨ, ਅਨਮੋਲ ਗਗਨ ਮਾਨ ਸਣੇ ਕਈ ਕਲਾਕਾਰ ਸ਼ਾਮਿਲ ਹੋਏ । ਹਰਜੀਤ ਹਰਮਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । kisan ਇਸ ਵੀਡੀਓ ‘ਚ ਉਹ ਬਜ਼ੁਰਗ ਬੀਬੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਦੇ ਨਾਲ ਹੀ ਹਰਜੀਤ ਹਰਮਨ ਨੇ ਇਸ ਸੰਘਰਸ਼ ਦੀ ਚੜ੍ਹਦੀਕਲਾ ਦੇ ਲਈ ਗੁਰਦੁਆਰਾ ਸਾਹਿਬ ‘ਚ ਜਾ ਕੇ ਅਰਦਾਸ ਵੀ ਕੀਤੀ।
Advertisment
ਹੋਰ ਪੜ੍ਹੋ : ਹਰਜੀਤ ਹਰਮਨ ਦਾ ਨਵਾਂ ਗੀਤ ‘ਜ਼ਿੰਦਗੀ’ ਹੋਇਆ ਰਿਲੀਜ਼ Punjab-Farmers ਦੱਸ ਦਈਏ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਕਿਸਾਨ ਪੰਜਾਬ ਤੋਂ ਦਿੱਲੀ ਪਹੁੰਚ ਗਏ ਹਨ।ਹੁਣ ਵੇਖਣਾ ਹੋਏਗਾ ਕਿ ਕਿਸਾਨ ਸਿੰਘੂ ਬਾਡਰ ਤੇ ਅੰਦੋਲਨ ਕਰਦੇ ਹਨ ਜਾਂ ਅੱਗੇ ਵੱਧਣਗੇ। ਸਿੰਘੂ ਬਾਡਰ (ਦਿੱਲੀ-ਹਰਿਆਣਾ) 'ਤੇ ਪੰਜਾਬ ਦੇ ਕਿਸਾਨਾਂ ਦੀ ਮੀਟਿੰਗ ਚੱਲ ਰਹੀ ਹੈ। ਬੈਠਕ ਵਿੱਚ ਇਹ ਫੈਸਲਾ ਲਿਆ ਜਾ ਰਿਹਾ ਹੈ ਕਿ ਕੀ ਕਿਸਾਨ ਇਥੇ ਸਰਹੱਦ ਤੋਂ ਰੋਸ ਪ੍ਰਦਰਸ਼ਨ ਕਰਨਗੇ ਜਾਂ ਦਿੱਲੀ ਦੇ ਨਿਰੰਕਾਰੀ ਗਰਾਊਂਡ ਵਿੱਚ ਜਾ ਕੇ ਪ੍ਰਦਰਸ਼ਨ ਕਰਨਗੇ। harjit-harman ਬੁੜਾਰੀ ਦੇ ਨਿਰੰਕਾਰੀ ਮੈਦਾਨ ਵਿੱਚ ਪੁਲਿਸ ਅਤੇ ਸੀਆਈਐਸਐਫ ਗਾਰਡ ਤਾਇਨਾਤ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਸੀਆਈਐਸਐਫ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਕਈ ਸੰਸਥਾਵਾਂ ਮੈਦਾਨ ਵਿਚ ਆਈਆਂ ਹਨ।ਉਨ੍ਹਾਂ ਨੂੰ ਨਿਰਦੇਸ਼ ਹਨ ਕਿ ਕਿਸਾਨਾਂ ਵਿਚਾਲੇ ਚਲਦੇ ਰਹੋ। ਜੇਕਰ ਕਿਸਾਨਾਂ ਦੀ ਅਚਾਨਕ ਯੋਜਨਾ ਹੈ, ਤਾਂ ਉਨ੍ਹਾਂ ਇਸ 'ਤੇ ਨਜ਼ਰ ਰੱਖਣ। ਵਾਹਨਾਂ ਦੀ ਸੰਘਣੀ ਜਾਂਚ ਕੀਤੀ ਜਾਏਗੀ।
 
View this post on Instagram
 

A post shared by Harjit Harman (@harjitharman)

Advertisment

Stay updated with the latest news headlines.

Follow us:
Advertisment
Advertisment
Latest Stories
Advertisment