ਸਰ੍ਹੋਂ ਦਾ ਤੇਲ ਹੈ ਸਿਹਤ ਲਈ ਹੈ ਬਹੁਤ ਲਾਭਦਾਇਕ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

written by Rupinder Kaler | December 11, 2020

ਸਰ੍ਹੋਂ ਦੇ ਤੇਲ ਵਿੱਚ ਅਜਿਹੇ ਤੱਤ ਹੁੰਦੇ ਹਨ ਜਿਹੜੇ ਸਾਡੀ ਸਿਹਤ ਲਈ ਬਹੁਤ ਹੀ ਲਾਭਦਾਇਕ ਹੈ । ਜੇਕਰ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਖਾਣਾ ਬਣਾਉਣ ਵਿਚ ਸਰ੍ਹੋਂ  ਦੇ ਤੇਲ ਦੀ ਵਰਤੋਂ ਕਰੋ। ਇਹ ਸਾਡੇ ਪੇਟ ਵਿਚ ਐਪਿਟਾਇਜ਼ਰ ਦਾ ਕੰਮ ਕਰਦਾ ਹੈ। ਜੇਕਰ ਕੰਨ ਵਿਚ ਦਰਦ ਹੁੰਦਾ ਹੈ ਤਾਂ ਵੀ ਸਰ੍ਹੋਂ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। mustard-oil ਹੋਰ ਪੜ੍ਹੋ :

mustard-oil ਇਸ ਤੋਂ ਇਲਾਵਾ ਸਰ੍ਹੋਂ  ਦੇ ਤੇਲ ਵਿਚ ਲਸਣ ਗਰਮ ਕਰ ਕੇ ਕੰਨ ਵਿਚ ਪਾਉਣ ਨਾਲ ਵੀ ਕੰਨ ਦੇ ਦਰਦ ਨੂੰ ਆਰਾਮ ਮਿਲਦਾ ਹੈ । ਸਰ੍ਹੋਂ  ਦੇ ਤੇਲ ਵਿਚ ਸਫ਼ੇਦ ਨਮਕ ਮਿਲਾ ਕੇ ਦੰਦ ਵੀ ਸਾਫ਼ ਕੀਤੇ ਜਾ ਸਕਦੇ ਹਨ ਇਸ ਨਾਲ ਦੰਦ ਦਰਦ ਵੀ ਦੂਰ ਹੁੰਦਾ ਹੈ। ਸਰੋਂ੍ਹ ਦੇ ਤੇਲ ਵਿਚ ਮੌਜੂਦ ਗਲੂਕੋਜਿਲੋਲੇਟ ਸਰੀਰ ਵਿਚ ਕੈਂਸਰ ਅਤੇ ਟਿਊਮਰ ਦੀ ਗੰਢ ਨੂੰ ਬਣਨ ਤੋਂ ਰੋਕਦਾ ਹੈ। mustard-oil ਜੇਕਰ ਤੁਹਾਡੇ ਬੁੱਲ ਫਟਦੇ ਹਨ ਤਾਂ ਹਰ ਰੋਜ਼ ਰਾਤ ਨੂੰ ਦੋ ਬੂੰਦਾਂ ਸਰ੍ਹੋਂ ਦਾ ਤੇਲ ਧੁੰਨੀ ਵਿਚ ਲਗਾ ਕੇ ਪਓ ਸਵੇਰ ਤੱਕ ਬੁੱਲ ਮੁਲਾਇਮ ਹੋਣਗੇ। ਸਰ੍ਹੋਂ  ਦੇ ਤੇਲ ਵਿਚ ਕਪੂਰ ਪਾ ਕੇ ਮਾਲਸ਼ ਕਰਨ ਨਾਲ ਗਠੀਏ ਦਾ ਦਰਦ ਵੀ ਦੂਰ ਹੁੰਦਾ ਹੈ। ਵੇਸਣ, ਹਲਦੀ, ਪੀਸਿਆ ਹੋਇਆ ਕਪੂਰ ਸਰ੍ਹੋਂ  ਦੇ ਤੇਲ ਵਿਚ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਚਿਹਰੇ ਦਾ ਰੰਗ ਸਾਫ਼ ਹੁੰਦਾ ਹੈ। ਜੇਕਰ ਤੁਹਾਡੇ ਵਾਲ ਰੁੱਖੇ, ਦੋ ਮੂੰਹੇ ਜਾਂ ਫਿਰ ਵਾਲ ਝੜਦੇ ਹਨ ਤਾਂ ਆਪਣੇ ਵਾਲਾਂ ਨੂੰ ਸਰ੍ਹੋਂ ਦਾ ਤੇਲ ਲਗਾਓ ਕਿਉਂਕਿ ਇਸ ਤੇਲ ਵਿਚ ਸਾਰੇ ਵਿਟਾਮਿਨ, ਮਿਨਰਲਜ਼, ਬੀਟਾ ਕੈਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਅਤੇ ਫੈਟੀ ਐਸਿਡ ਹੁੰਦੇ ਹਨ।

0 Comments
0

You may also like