ਕੰਗਨਾ ਰਣੌਤ ਨੂੰ ਮਾਣਹਾਨੀ ਮਾਮਲੇ ‘ਚ ਹਾਈਕੋਰਟ ਤੋਂ ਵੱਡੀ ਰਾਹਤ, 8 ਸਤੰਬਰ ਤੱਕ ਸੁਣਵਾਈ ‘ਤੇ ਰੋਕ,ਕਿਸਾਨ ਅੰਦੋਲਨ ਦੌਰਾਨ ਬਠਿੰਡਾ ਦੀ ਬਜ਼ੁਰਗ ਬੀਬੀ ਖਿਲਾਫ ਦਿੱਤਾ ਸੀ ਬਿਆਨ

Written by  Shaminder   |  July 11th 2022 06:48 PM  |  Updated: July 11th 2022 06:55 PM

ਕੰਗਨਾ ਰਣੌਤ ਨੂੰ ਮਾਣਹਾਨੀ ਮਾਮਲੇ ‘ਚ ਹਾਈਕੋਰਟ ਤੋਂ ਵੱਡੀ ਰਾਹਤ, 8 ਸਤੰਬਰ ਤੱਕ ਸੁਣਵਾਈ ‘ਤੇ ਰੋਕ,ਕਿਸਾਨ ਅੰਦੋਲਨ ਦੌਰਾਨ ਬਠਿੰਡਾ ਦੀ ਬਜ਼ੁਰਗ ਬੀਬੀ ਖਿਲਾਫ ਦਿੱਤਾ ਸੀ ਬਿਆਨ

ਕਿਸਾਨ ਅੰਦੋਲਨ ਦੌਰਾਨ ਬਜ਼ੁਰਗ ਬੀਬੀ ਦੇ ਖਿਲਾਫ ਬੋਲਣ ਵਾਲੀ ਅਦਾਕਾਰਾ ਕੰਗਨਾ ਰਣੌਤ (Kangana Ranaut) ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ । ਹਾਈਕੋਰਟ ਨੇ ਮਾਣਹਾਨੀ ਮਾਮਲੇ ‘ਚ 8 ਸਤੰਬਰ ਤੱਕ ਸੁਣਵਾਈ ਤੱਕ ਰੋਕ ਲਗਾ ਦਿੱਤੀ ਹੈ ।ਦੱਸ ਦਈਏ ਕਿ ਕੁਝ ਦਿਨ ਪਹਿਲਾਂ ਅਦਾਕਾਰਾ ਨੇ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ ।ਦਰਅਸਲ ਅਦਾਕਾਰਾ ਨੂੰ ਦਰਅਸਲ ਕੰਗਨਾ ਨੂੰ ਬਠਿੰਡਾ ਅਦਾਲਤ ਨੇ ਮਾਣਹਾਨੀ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਸੀ।

Kangna Ranaut,, image From instagram

ਹੋਰ ਪੜ੍ਹੋ : ਕੰਗਨਾ ਰਣੌਤ ਨੇ ਮਨਾਲੀ ‘ਚ ਬਣਾਇਆ ਆਪਣੇ ਸੁਫ਼ਨਿਆਂ ਦਾ ਨਵਾਂ ਘਰ, ਤਸਵੀਰਾਂ ਕੀਤੀਆਂ ਸਾਂਝੀਆਂ

ਜਿਸ ਵਿੱਚ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਇਸ ਮਾਮਲੇ 'ਚ ਰਾਹਤ ਲੈਣ ਲਈ ਉਹਨਾਂ ਨੇ ਹਾਈਕੋਰਟ ਦਾ ਰੁਖ ਕੀਤਾ । ਅਦਾਕਾਰਾ ਦੇ ਖਿਲਾਫ ਇਹ ਮਾਮਲਾ ਕਿਸਾਨ ਅੰਦੋਲਨ ਦੇ ਦੌਰਾਨ ਉਦੋਂ ਹੋਇਆ ਸੀ ਜਦੋਂ ਉਸ ਨੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆਂ ਦੀ ਰਹਿਣ ਵਾਲੀ ਇੱਕ ਕਿਸਾਨ ਬੀਬੀ ਖਿਲ਼ਾਫ ਬਿਆਨਬਾਜ਼ੀ ਕਰਦੇ ਹੋਏ ਕਿਹਾ ਸੀ ਕਿ ਉਸ ਨੇ ਧਰਨੇ ‘ਚ ਸ਼ਾਮਿਲ ਹੋਣ ਦੇ ਲਈ 100-100 ਰੁਪਏ ਲਏ ਸਨ ।

Kangna Ranaut image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਕੰਗਨਾ ਰਣੌਤ ਨੇ ਪ੍ਰਗਟਾਇਆ ਸੋਗ, ਪੰਜਾਬ ਦੀ ਕਾਨੂੰਨ ਸਥਿਤੀ ਨੂੰ ਲੈ ਕੇ ਚੁੱਕੇ ਸਵਾਲ

ਜਿਸ ਤੋਂ ਬਾਅਦ ਚਾਰ ਜਨਵਰੀ 2021ਨੂੰ ਅਦਾਲਤ ‘ਚ ਕੇਸ ਦਾਇਰ ਕੀਤਾ ਗਿਆ ਸੀ ।ਬਜ਼ੁਰਗ ਬੀਬੀ ਮਹਿੰਦਰ ਕੌਰ ਵੱਲੋਂ ਪਟੀਸ਼ਨ ‘ਚ ਕਿਹਾ ਗਿਆ ਸੀ ਕਿ ਕੰਗਨਾ ਦੇ ਇਸ ਬਿਆਨ ਦੇ ਕਾਰਨ ਉਸ ਦੇ ਅਕਸ ਨੂੰ ਸੱਟ ਵੱਜੀ ਹੈ।

Kangna Ranaut image From instagram

ਇਸ ਤੋਂ ਇਲਾਵਾ ਬਜ਼ੁਰਗ ਬੀਬੀ ਨੇ ਇਹ ਵੀ ਕਿਹਾ ਸੀ ਕਿ ਪਿੰਡ ਵਾਲਿਆਂ, ਆਂਢ ਗੁਆਂਢ ਅਤੇ ਪਰਿਵਾਰ ਦੇ ਜੀਆਂ ‘ਚ ਉਸ ਦੀ ਅਣਖ ਨੂੰ ਢਾਹ ਲੱਗੀ ਹੈ । ਦੱਸ ਦਈਏ ਕਿ ਕੰਗਨਾ ਨੇ ਇਸ ਤੋਂ ਇਲਾਵਾ ਕਿਸਾਨਾਂ ਲਈ ਹੋਰ ਵੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ । ਇਸ ਦੇ ਨਾਲ ਹੀ ਉਸ ਨੇ ਕਿਸਾਨਾਂ ਨੂੰ ਖਾਲਿਸਤਾਨੀ ਅੱਤਵਾਦੀ ਵੀ ਦੱਸਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network