ਦਿਲਜੀਤ ਦੋਸਾਂਝ ਦਾ ਪਾਰਟੀ ਸੌਂਗ ‘Lalkaare’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦੇ ਨਾਲ ਭੰਗੜੇ ਪਾਉਂਦੇ ਆ ਰਹੇ ਨੇ ਨਜ਼ਰ

Written by  Lajwinder kaur   |  October 13th 2021 11:37 AM  |  Updated: October 13th 2021 11:42 AM

ਦਿਲਜੀਤ ਦੋਸਾਂਝ ਦਾ ਪਾਰਟੀ ਸੌਂਗ ‘Lalkaare’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦੇ ਨਾਲ ਭੰਗੜੇ ਪਾਉਂਦੇ ਆ ਰਹੇ ਨੇ ਨਜ਼ਰ

ਪੰਜਾਬੀ ਦਿਲਜੀਤ ਦੋਸਾਂਝ ਜੋ ਕਿ ਆਪਣੀ ਫ਼ਿਲਮ ਹੌਸਲਾ ਰੱਖ (Honsla Rakh) ਕਰਕੇ ਖੂਬ ਸੁਰਖੀਆਂ ਚ ਬਣੇ ਹੋਏ ਹਨ। ਜੀ ਹਾਂ ਟ੍ਰੇਲਰ ਨੂੰ ਮਿਲੇ ਸ਼ਾਨਦਾਰ ਰਿਸਪਾਂਸ ਤੋਂ ਬਾਅਦ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ। ‘ਹੌਸਲਾ ਰੱਖ’ ਫ਼ਿਲਮ ਦਾ ਨਵਾਂ ਗੀਤ ‘ਲਲਕਾਰੇ’ (Lalkaare) ਰਿਲੀਜ਼ ਹੋ ਗਿਆ ਹੈ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਇਸ ਕਪਲ ਨੂੰ ਬੱਚਾ ਰੱਖਣ ਲਈ ਦਿੱਤੀ ਅਜਿਹੀ ਡੀਲ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

inside imge of shehnaaz gill and diljit dosanjh

ਇਹ ਗੀਤ ਭੰਗੜਾ ਬੀਟ ਸੌਂਗ ਹੈ। ਇਹ ਗੀਤ ਦਿਲਜੀਤ ਦੋਸਾਂਝ ਦੀ ਆਵਾਜ਼ ਚ ਰਿਲੀਜ਼  ਹੋਇਆ ਹੈ। ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਨੇ ਤੇ ਮਿਊਜ਼ਿਕ Avvy Sra ਨੇ ਦਿੱਤਾ ਹੈ। ਵੀਡੀਓ ‘ਚ ਦਿਲਜੀਤ ਦੋਸਾਂਝ ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦੇ ਨਾਲ ਜੰਮ ਕੇ ਭੰਗੜੇ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ : ਅਦਾਕਾਰਾ ਮੋਨਿਕਾ ਗਿੱਲ ਨੇ ਅਮਰਿੰਦਰ ਗਿੱਲ ਦੇ ‘ਚੱਲ ਜਿੰਦੀਏ’ ਗੀਤ ਉੱਤੇ ਬਣਾਈ ਪਿਆਰੀ ਜਿਹੀ ਵੀਡੀਓ, ਹਰ ਇੱਕ ਨੂੰ ਆ ਰਹੀ ਹੈ ਖੂਬ ਪਸੰਦ

inside image of honsla rakh new song lalkaare

ਅਮਰਜੀਤ ਸਿੰਘ ਸਰੋਂ ਵੱਲੋਂ ਡਾਇਰੈਕਟ ਕੀਤੀ ‘ਹੌਸਲਾ ਰੱਖ’ ਫ਼ਿਲਮ ਕਾਮੇਡੀ ਜ਼ੌਨਰ ਵਾਲੀ ਫ਼ਿਲਮ ਹੈ ਜਿਸ ‘ਚ ਪਿਆਰ, ਕਾਮੇਡੀ ਤੇ ਇਮੋਸ਼ਨਲ ਰੰਗ ਵੀ ਦੇਖਣ ਨੂੰ ਮਿਲਣਗੇ। ਇਸ ਫ਼ਿਲਮ ਵਿੱਚ ਮੁੱਖ ਕਿਰਦਾਰਾਂ ‘ਚ ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ, ਸੋਨਮ ਬਾਜਵਾ ਤੇ ਸ਼ਿੰਦਾ ਗਰੇਵਾਲ ਨਜ਼ਰ ਆਵੇਗਾ। ਰਾਕੇਸ਼ ਧਵਨ ਵੱਲੋਂ ਇਸ ਫ਼ਿਲਮ ਨੂੰ ਲਿਖਿਆ ਗਿਆ ਹੈ। ਇਹ ਫ਼ਿਲਮ ਇਸ ਹਫਤੇ ਦੁਸ਼ਹਿਰੇ ਵਾਲੇ ਦਿਨ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network