ਇਸ ਮਾਮਲੇ ਵਿੱਚ ਸ਼ਹਿਨਾਜ਼ ਗਿੱਲ ਨੇ ਹਰ ਇੱਕ ਨੂੰ ਛੱਡਿਆ ਪਿੱਛੇ, ਸੋਸ਼ਲ ਮੀਡੀਆ ’ਤੇ ਖੂਬ ਹੋ ਰਹੀ ਹੈ ਚਰਚਾ

written by Rupinder Kaler | November 03, 2021

ਪੰਜਾਬੀ ਗਾਇਕਾ ਸ਼ਹਿਨਾਜ਼ ਗਿੱਲ (Shehnaaz Gill ) ਦੇ ਗੀਤ ‘ਤੂੰ ਯਹੀ ਹੈ’ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਗੀਤ 24 ਘੰਟਿਆਂ ਦੇ ਅੰਦਰ ਯੂਟਿਊਬ ‘ਤੇ ਪਹਿਲੇ ਨੰਬਰ ‘ਤੇ ਟਰੈਂਡ ਕਰ ਰਿਹਾ ਹੈ। ਗੀਤ ਹੁਣ ਬਿਲਬੋਰਡ ਦੀ ਟਵਿੱਟਰ ਟ੍ਰੈਂਡਿੰਗ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਇਸ ਗੀਤ ਰਾਹੀਂ ਸ਼ਹਿਨਾਜ਼ ਨੇ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਗੀਤ ਵਿੱਚ ਸਿਧਾਰਥ ਦੇ ਜਾਣ ਤੋਂ ਬਾਅਦ ਸ਼ਹਿਨਾਜ਼ (Shehnaaz Gill ) ਦੀ ਹਾਲਤ ਦਿਖਾਈ ਗਈ ਹੈ। ਇਸ ਗੀਤ ‘ਚ ਅੱਜ ਵੀ ਸਿਧਾਰਥ (Sidharth Shukla) ਦੇ ਜਾਣ ਦਾ ਦੁੱਖ ਸ਼ਹਿਨਾਜ਼ ਦੇ ਚਿਹਰੇ ‘ਤੇ ਸਾਫ ਦੇਖਿਆ ਜਾ ਸਕਦਾ ਹੈ । ਇਸ ਨੂੰ ਦੇਖ ਕੇ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਹਨ।

sidharth shukla and shehnaaz gill image From Shehnaaz Gill Song

ਹੋਰ ਪੜ੍ਹੋ :

ਗਾਇਕ ਨਿੰਜਾ ਨੇ ਆਪਣੀ ਪਤਨੀ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਕੀ ਤੁਹਾਨੂੰ ਪਤਾ ਹੈ ਕਿਸ ਤਰ੍ਹਾਂ ਸ਼ੁਰੂ ਹੋਈ ਸੀ ਨਿੰਜਾ ਤੇ ਜਸਮੀਤ ਦੀ ਲਵ ਸਟੋਰੀ …!

Shehnaaz,, -min image From Shehnaaz Gill Song

ਸ਼ਹਿਨਾਜ਼ ਗਿੱਲ (Shehnaaz Gill ) ਦਾ ਗੀਤ ‘ਤੂੰ ਯਹੀ ਹੈ..’ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ‘ਚ ਸ਼ਹਿਨਾਜ਼ ਅਤੇ ਸਿਧਾਰਥ ਦੇ ਬਿੱਗ ਬੌਸ ‘ਚ ਬਿਤਾਏ ਖੂਬਸੂਰਤ ਪਲਾਂ ਨੂੰ ਦਿਖਾਇਆ ਗਿਆ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਇਕ ਵਾਰ ਫਿਰ ਇਸ ਜੋੜੀ ਦੀਆਂ ਯਾਦਾਂ ‘ਚ ਗੁਆਚ ਗਏ ਹਨ। ਇਸ ਗੀਤ ਰਾਹੀਂ ਸ਼ਹਿਨਾਜ਼ (Shehnaaz Gill ) ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਵੀ ਸਿਧਾਰਥ ਸ਼ੁਕਲਾ ਆਪਣੀਆਂ ਯਾਦਾਂ ‘ਚ ਜ਼ਿੰਦਾ ਹੈ ਅਤੇ ਇਨ੍ਹਾਂ ਯਾਦਾਂ ਦੇ ਸਹਾਰੇ ਉਹ ਹੁਣ ਆਪਣੀ ਜ਼ਿੰਦਗੀ ਨੂੰ ਅੱਗੇ ਲੈ ਕੇ ਜਾ ਰਹੀ ਹੈ।

ਇਸ ਗੀਤ ਦੇ ਬੋਲ ਵੀ ਇਸੇ ਤਰ੍ਹਾਂ ਦੇ ਹਨ ਕਿ ‘ਮੇਰਾ ਦਿਲ ਜਾਣਦਾ ਹੈ ਤੂੰ ਏਥੇ..’ ਇਸ ਗੀਤ ਨੂੰ ਸ਼ਹਿਨਾਜ਼ ਗਿੱਲ (Shehnaaz Gill ) ਦੇ ਯੂਟਿਊਬ ਪੇਜ ‘ਤੇ ਅਪਲੋਡ ਕੀਤਾ ਗਿਆ ਹੈ। ਜਿਸ ਨਾਲ ਸ਼ਹਿਨਾਜ਼ ਨੇ ‘ਟ੍ਰੀਬਿਊਟ‘ ਲਿਖਿਆ ਹੈ। ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਬਿੱਗ ਬੌਸ 13 ਵਿੱਚ ਇਕੱਠੇ ਨਜ਼ਰ ਆਏ ਸਨ। ਇਸ ਤੋਂ ਬਾਅਦ ਸ਼ੋਅ ‘ਚ ਦੋਵਾਂ ਦੀ ਦੋਸਤੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਪ੍ਰਸ਼ੰਸਕ ਉਨ੍ਹਾਂ ਨੂੰ ਪਿਆਰ ਨਾਲ ਸਿਡਨਾਜ਼ ਕਹਿੰਦੇ ਸਨ। 2 ਸਤੰਬਰ ਨੂੰ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਸ਼ਹਿਨਾਜ਼ ਬੁਰੀ ਤਰ੍ਹਾਂ ਟੁੱਟ ਗਈ ਸੀ।

 

You may also like