Jee Le Zara: ਪ੍ਰਿਯੰਕਾ, ਕੈਟਰੀਨਾ ਤੇ ਆਲਿਆ ਦੀ ਫਿਲਮ 'ਚ ਇਸ ਅਦਾਕਾਰ ਦੀ ਹੋਈ ਐਂਟਰੀ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Reported by: PTC Punjabi Desk | Edited by: Pushp Raj  |  August 04th 2022 03:56 PM |  Updated: August 04th 2022 03:56 PM

Jee Le Zara: ਪ੍ਰਿਯੰਕਾ, ਕੈਟਰੀਨਾ ਤੇ ਆਲਿਆ ਦੀ ਫਿਲਮ 'ਚ ਇਸ ਅਦਾਕਾਰ ਦੀ ਹੋਈ ਐਂਟਰੀ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Ishann khattar Joins Film Jee Le Zara: ਬਾਲੀਵੁੱਡ ਦੀਆਂ ਟੌਪ ਅਭਿਨੇਤਰਿਆਂ ਪ੍ਰਿਯੰਕਾ ਚੋਪੜਾ, ਕੈਟਰੀਨਾ ਕੈਫ, ਤੇ ਆਲਿਆ ਭੱਟ ਜਲਦ ਹੀ ਆਪਣੀ ਨਵੀਂ ਫਿਲਮ 'ਜੀ ਲੇ ਜ਼ਰਾ' 'ਚ ਨਜ਼ਰ ਆਉਣਗੀਆਂ। ਇਸ ਫਿਲਮ ਨੂੰ ਫਰਹਾਨ ਅਖ਼ਤਰ ਬਣਾ ਰਹੇ ਹਨ। ਹੁਣ ਖਬਰਾਂ ਹਨ ਕਿ ਇਸ ਫਿਲਮ ਲਈ ਪਹਿਲੇ ਮੇਲ ਐਕਟਰ ਦੀ ਚੋਣ ਕੀਤੀ ਜਾ ਚੁੱਕੀ ਹੈ। ਆਓ ਜਾਣਦੇ ਹਾਂ ਕਿ ਇਨ੍ਹਾਂ ਅਭਿਨੇਤਰਿਆਂ ਦੇ ਨਾਲ ਕਿਹੜੇ ਮੇਲ ਐਕਟਰ ਨੂੰ ਲੀਡ ਰੋਲ ਲਈ ਚੁਣਿਆ ਗਿਆ ਹੈ।

image From instagram

ਦੱਸ ਦਈਏ ਕਿ ਬੀਤੇ ਸਾਲ ਅਗਸਤ 'ਚ ਪ੍ਰਿਅੰਕਾ ਚੋਪੜਾ, ਕੈਟਰੀਨਾ ਕੈਫ ਅਤੇ ਆਲਿਆ ਭੱਟ ਦੀ ਰੋਡ ਟ੍ਰਿਪ ਡਰਾਮਾ ਉੱਤੇ ਅਧਾਰਿਤ ਫਿਲਮ 'ਜੀ ਲੇ ਜ਼ਾਰਾ' ਦਾ ਐਲਾਨ ਕੀਤਾ ਗਿਆ ਸੀ। ਇਸ ਫਿਲਮ ਦੇ ਨਿਰਮਾਤਾ ਫਰਹਾਨ ਅਖ਼ਤਰ ਹਨ। ਇਹ ਫਿਲਮ ਇਨ੍ਹਾਂ ਤਿੰਨਾਂ ਅਭਿਨੇਤਰੀਆਂ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਕਿ ਉਨ੍ਹਾਂ ਦੀ ਸੜਕ ਯਾਤਰਾ ਦੀ ਕਹਾਣੀ ਹੈ।

ਇਸ ਫਿਲਮ 'ਚ ਅਜੇ ਤੱਕ ਕਿਸੇ ਮੇਲ ਐਕਟਰ ਦੀ ਐਂਟਰੀ ਬਾਰੇ ਐਲਾਨ ਨਹੀਂ ਕੀਤਾ ਗਿਆ ਹੈ। ਹਲਾਂਕਿ ਕਿ ਮੀਡੀਆ ਰਿਪੋਰਟਸ ਮੁਤਾਬਕ ਇਸ ਫਿਲਮ ਨੂੰ ਲੈ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ ਫਿਲਮ ਦੇ ਵਿੱਚ ਲੀਡ ਰੋਲ ਲਈ ਪਹਿਲੇ ਹੀਰੋ ਦੀ ਚੋਣ ਕੀਤੀ ਜਾ ਚੁੱਕੀ ਹੈ।

ਕੁਝ ਮੀਡੀਆ ਰਿਪੋਰਟਸ ਦੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਤਿੰਨੋ ਅਭਿਨੇਤਰਿਆਂ ਦੇ ਨਾਲ ਈਸ਼ਾਨ ਖੱਟਰ ਵੀ ਨਜ਼ਰ ਆਉਣ ਵਾਲੇ ਹਨ। ਬਤੌਰ ਲੀਡ ਰੋਲ ਐਕਟਰ ਈਸ਼ਾਨ ਖੱਟਰ ਇਸ ਫਿਲਮ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਈਸ਼ਾਨ ਨੇ ਫਿਲਮ ਬਹੁਤ ਪਹਿਲਾਂ ਹੀ ਸਾਈਨ ਕਰ ਲਈ ਸੀ, ਪਰ ਫਿਲਮ ਮੇਕਰਸ ਇਸ ਨੂੰ ਅਧਿਕਾਰਤ ਤੌਰ 'ਤੇ ਐਲਾਨ ਕਰਨ ਲਈ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੇ ਹਨ।

image From instagram

ਫਿਲਹਾਲ ਇਹ ਪ੍ਰੋਜੈਕਟ ਬੰਦ ਕਰ ਦਿੱਤਾ ਗਿਆ ਹੈ। ਇਸ ਦਾ ਕਾਰਨ ਇਹ ਦੱਸਿਆ ਗਿਆ ਕਿ ਤਿੰਨਾਂ ਅਭਿਨੇਤਰੀਆਂ ਕੋਲ ਪਹਿਲਾਂ ਹੀ ਕਈ ਪ੍ਰੋਜੈਕਟ ਹਨ। ਜਿਸ ਕਾਰਨ ਉਨ੍ਹਾਂ ਦੀਆਂ ਤਰੀਕਾਂ ਨੂੰ ਲੈ ਕੇ ਦਿੱਕਤ ਪੇਸ਼ ਆ ਰਹੀ ਹੈ। ਹਾਲਾਂਕਿ ਬਾਅਦ 'ਚ ਆਲਿਆ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਇਸ ਸਾਲ ਪ੍ਰੈਗਨੈਂਸੀ ਕਾਰਨ ਫਿਲਮ 'ਚ ਦੇਰੀ ਹੋਈ। ਅਜਿਹੇ 'ਚ ਇਹ ਫਿਲਮ ਅਗਲੇ ਸਾਲ ਤੱਕ ਫਲੋਰ ਲੇਟ ਹੋ ਗਈ ਹੈ।

ਈਸ਼ਾਨ ਖੱਟਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਭਰਾ ਸ਼ਾਹਿਦ ਕਪੂਰ ਵਾਂਗ ਹੀ ਈਸ਼ਾਨ ਨੇ ਵੀ ਅਦਾਕਾਰੀ ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਇਆ ਹੈ। ਈਸ਼ਾਨ ਖੱਟਰਨੇ ਸਾਲ 2018 'ਚ ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਜਾਹਨਵੀ ਕਪੂਰ ਨਜ਼ਰ ਆਈ ਸੀ, ਜਿਸ ਦਾ ਕਰੀਅਰ ਅੱਗੇ ਚੰਗਾ ਚੱਲ ਰਿਹਾ ਹੈ, ਪਰ ਈਸ਼ਾਨ ਖੱਟਰ ਕਿਸੇ ਖਾਸ ਭੂਮਿਕਾ 'ਚ ਨਜ਼ਰ ਨਹੀਂ ਆਏ।

image From instagram

ਹੋਰ ਪੜ੍ਹੋ: Kishore Kumar Birthday: ਬਾਲੀਵੁੱਡ ਦੇ ਇਸ ਗਾਇਕ ਨੇ ਆਪਣੀ ਗਾਇਕੀ ਤੇ ਅਦਾਕਾਰੀ ਦੇ ਵੱਖ-ਵੱਖ ਅੰਦਾਜ਼ ਨਾਲ ਜਿੱਤਿਆ ਦਰਸ਼ਕਾਂ ਦਿਲ

ਈਸ਼ਾਨ ਦੀ ਫਿਲਮ ਖਲੀ ਵੀ ਫਲਾਪ ਸਾਬਿਤ ਹੋਈ ਸੀ। ਇਸ ਦੇ ਨਾਲ ਹੀ ਆਉਣ ਵਾਲਾ ਸਮਾਂ ਉਨ੍ਹਾਂ ਲਈ ਚੰਗਾ ਹੋ ਸਕਦਾ ਹੈ। ਫਿਲਮ 'ਜੀ ਲੇ ਜਰਾ' 'ਚ ਤਿੰਨ ਵੱਡੀਆਂ ਅਭਿਨੇਤਰੀਆਂ ਨਾਲ ਨਜ਼ਰ ਆਉਣ ਤੋਂ ਇਲਾਵਾ ਉਹ ਜਲਦ ਹੀ ਕੈਟਰੀਨਾ ਕੈਫ ਨਾਲ 'ਭੂਤ ਪੁਲਿਸ' 'ਚ ਵੀ ਨਜ਼ਰ ਆਉਣਗੇ।


Popular Posts