Janmasthami 2022 : 18 ਜਾਂ 19 ਅਗਸਤ, ਜਾਣੋਂ ਕਿਸ ਦਿਨ ਹੈ ਜਨਮ ਅਸ਼ਟਮੀ ਤੇ ਕਦੋਂ ਹੈ ਸ਼ੁਭ ਮਹੂਰਤ

Written by  Shaminder   |  August 16th 2022 06:16 PM  |  Updated: August 16th 2022 06:16 PM

Janmasthami 2022 : 18 ਜਾਂ 19 ਅਗਸਤ, ਜਾਣੋਂ ਕਿਸ ਦਿਨ ਹੈ ਜਨਮ ਅਸ਼ਟਮੀ ਤੇ ਕਦੋਂ ਹੈ ਸ਼ੁਭ ਮਹੂਰਤ

ਜਨਮ ਅਸ਼ਟਮੀ (Janmasthami 2022 ) ਨੂੰ ਲੈ ਕੇ ਦੇਸ਼ ਭਰ ‘ਚ ਤਿਆਰੀਆਂ ਚੱਲ ਰਹੀਆਂ ਹਨ । ਪਰ ਇਸ ਵਾਰ ਰੱਖੜੀ ਵਾਂਗ ਜਨਮ ਅਸ਼ਟਮੀ ਨੂੰ ਲੈ ਕੇ ਲੋਕਾਂ ‘ਚ ਦੁਚਿੱਤੀ ਬਣੀ ਹੋਈ ਹੈ । ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਨਮ ਅਸ਼ਟਮੀ ਕਿਸ ਦਿਨ ਮਨਾਈ ਜਾਵੇਗੀ । ਪਚਾਂਗ ਮੁਤਾਬਕ ਇਸ ਵਾਰ ਜਨਮ ਅਸ਼ਟਮੀ ਦੋ ਦਿਨ ਹੀ ਮਨਾਈ ਜਾਵੇਗੀ ।ਪੰਚਾਂਗ ਮੁਤਾਬਕ ਇਸ ਵਾਰ ਜਨਮ ਅਸ਼ਟਮੀ 2 ਦਿਨ ਮਨਾਈ ਜਾਵੇਗੀ।

 

krishan ji image From google

ਹੋਰ ਪੜ੍ਹੋ : ਸੈਫ ਅਲੀ ਖ਼ਾਨ ਦੇ ਜਨਮ ਦਿਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਇਸ ਤਰ੍ਹਾਂ ਪਰਿਵਾਰ ਦੇ ਨਾਲ ਕੀਤਾ ਸੈਲੀਬ੍ਰੇਟ

ਪਹਿਲੀ  18 ਅਗਸਤ ਨੂੰ ਹੋਵੇਗੀ, ਜਿਸ ਨੂੰ ਗ੍ਰਹਿਸਥੀ ਜੀਵਨ ਬਤੀਤ ਕਰਨ ਵਾਲੇ ਲੋਕ ਮਨਾਉਣਗੇ। ਦੂਜੇ ਪਾਸੇ ਸੰਤਾਂ-ਮਹਾਂਪੁਰਸ਼ਾਂ ਵੱਲੋਂ 19 ਅਗਸਤ ਨੂੰ ਜਨਮ ਅਸ਼ਟਮੀ ਮਨਾਈ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਜਨਮ ਅਸ਼ਟਮੀ ‘ਤੇ ਖ਼ਾਸ ਵਿ੍ਰਧੀ ਯੋਗ ਬਣ ਰਿਹਾ ਹੈ ਅਤੇ ਇਸ ਵਾਰ ਜਨਮ ਅਸ਼ਟਮੀ ਬਹੁਤ ਖਾਸ ਹੋਣ ਵਾਲੀ ਹੈ।

Krishna-Janmashtami-2022-min

 

ਹੋਰ ਪੜ੍ਹੋ : ਫ਼ਿਲਮ ‘ਲਾਲ ਸਿੰਘ ਚੱਢਾ’ ਤੋਂ ਵਾਇਰਲ ਹੋਇਆ ਆਮਿਰ ਖ਼ਾਨ ਤੇ ਕਰੀਨਾ ਕਪੂਰ ਦੇ ਵਿਆਹ ਦਾ ਵੀਡੀਓ, ਆਮਿਰ ਖ਼ਾਨ ਦੀ ਸਰਦਾਰੀ ਲੁੱਕ ਨੇ ਕਰਵਾਈ ਅੱਤ

ਇਸ ਵਾਰ ਜਨਮ ਅਸ਼ਟਮੀ ਦਾ ਸ਼ੁਭ ਮਹੂਰਤ ਇਸ ਤਰ੍ਹਾਂ ਹੈ ।

ਜਨਮ ਅਸ਼ਟਮੀ 2022 ਦਾ ਸ਼ੁਭ ਸਮਾਂ

ਮਿਤੀ- 18  ਅਗਸਤ 2022, ਵੀਰਵਾਰ

ਅਸ਼ਟਮੀ ਦੀ ਮਿਤੀ- 18  ਅਗਸਤ, ਰਾਤ 9.21 ਵਜੇ ਸ਼ੁਰੂ ਹੁੰਦੀ ਹੈ

ਅਸ਼ਟਮੀ ਤਾਰੀਕ ਦੀ ਸਮਾਪਤੀ- 19  ਅਗਸਤ ਰਾਤ 10:59 ਵਜੇ ਤਕ

krishan JanamAshtmi image From google

ਘਰ 'ਚ ਖੁਸ਼ੀਆਂ ਤੇ ਦੌਲਤ ਵਧਦੀ ਹੈ ਅਤੇ ਦੇਵੀ ਲਕਸ਼ਮੀ ਦਾ ਵਾਸ ਹੁੰਦਾ ਹੈ। ਜਨਮ ਅਸ਼ਟਮੀ ਵਾਲੇ ਦਿਨ ਲੋਕ ਕ੍ਰਿਸ਼ਨ ਭਗਵਾਨ ਦੀ ਪੂਜਾ ਕਰਦੇ ਹਨ । ਇਸੇ ਦਿਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ । ਵਰਿੰਦਾਵਨ ਅਤੇ ਮਥੁਰਾ ‘ਚ ਜਨਮ ਅਸ਼ਟਮੀ ਦੇ ਮੌਕੇ ‘ਤੇ ਖ਼ਾਸ ਰੌਣਕਾਂ ਵੇਖਣ ਨੂੰ ਮਿਲਦੀਆਂ ਹਨ ।

 

 

 

 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network