ਗਾਇਕ ਜਸਬੀਰ ਜੱਸੀ ਨੇ ਦਿਲਜੀਤ ਦੋਸਾਂਝ ਦੀ ਕੀਤੀ ਤਾਰੀਫ, ਕਿਹਾ ਸਾਨੂੰ ਤੁਹਾਡੇ 'ਤੇ ਮਾਣ ਹੈ
ਗਾਇਕ ਜਸਬੀਰ ਜੱਸੀ ਨੇ ਦਿਲਜੀਤ ਦੋਸਾਂਝ ਦੀ ਕੀਤੀ ਤਾਰੀਫ, ਕਿਹਾ ਸਾਨੂੰ ਤੁਹਾਡੇ 'ਤੇ ਮਾਣ ਹੈ
ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਅਕਸਰ ਆਪਣੇ ਗੀਤਾਂ ਅਤੇ ਠਹਿਰਾਵ ਭਰੀ ਗਾਇਕੀ ਲਈ ਜਾਣੇ ਜਾਂਦੇ ਹਨ। ਜਸਬੀਰ ਜੱਸੀ ਨੇ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦਾ ਇੱਕ ਧਾਰਮਿਕ ਗੀਤ ਸ਼ੇਅਰ ਕਰਦੇ ਹੋਏ ਉਨ੍ਹਾਂ ਦੀ ਤਾਰੀਫ ਕੀਤੀ ਹੈ।
Image Source: Twitter
ਦੱਸ ਦਈਏ ਕਿ ਪੰਜਾਬੀ ਗਾਇਕ ਜਸਬੀਰ ਜੱਸੀ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਹਰ ਨਵੇਂ ਪ੍ਰੋਜੈਕਟਸ ਦੀ ਜਾਣਕਾਰੀ, ਵੀਡੀਓਜ਼ , ਤਸਵੀਰਾਂ ਆਦਿ ਸ਼ੇਅਰ ਕਰਦੇ ਰਹਿੰਦੇ ਹਨ।
ਜਸਬੀਰ ਜੱਸੀ ਨੇ ਹਾਲ ਹੀ 'ਚ ਆਪਣੇ ਟਵਿੱਟਰ ਅਕਾਉਂਟ ਉੱਤੇ ਦਿਲਜੀਤ ਦੋਸਾਂਝ ਦਾ ਮਸ਼ਹੂਰ ਧਾਰਮਿਕ ਗੀਤ, "ਆਰ ਨਾਨਕ ਪਾਰ ਨਾਨਕ ਸਭ ਥਾਂ ਇੱਕ ਓਕਾਰ ਨਾਨਕ" ਸ਼ੇਅਰ ਕੀਤਾ ਹੈ। ਇਸ ਗੀਤ ਦੀ ਵੀਡੀਓ ਸਾਂਝੀ ਕਰਦੇ ਹੋਏ ਜਸਬਰੀ ਜੱਸੀ ਨੇ ਦਿਲਜੀਤ ਦੇ ਲਈ ਇੱਕ ਬਹੁਤ ਹੀ ਪਿਆਰਾ ਕੈਪਸ਼ਨ ਵੀ ਲਿਖਿਆ ਹੈ।
Image Source: Twitter
ਜਸਬੀਰ ਜੱਸੀ ਨੇ ਆਪਣੇ ਟਵੀਟ ਦੇ ਵਿੱਚ ਦਿਲਜੀਤ ਦੋਸਾਂਝ ਦੀ ਤਾਰੀਫ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, " @diljitdosanjh ਵੀਰੇ ਸਾਨੂੰ ਤੁਹਾਡੇ 'ਤੇ ਮਾਣ ਹੈ, ਤੁਸੀਂ ਅੰਤਰਰਾਸ਼ਟਰੀ ਪਲੇਟਫਾਰਮਾਂ 'ਤੇ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹੋ, ਇਹ #ਗੁਰੂ ਨਾਨਕ #ਗੁਰਬਾਣੀ 'ਤੇ ਬਹੁਤ ਸੁੰਦਰ ਗੀਤ ਹੈ, ਬਹੁਤ ਲੋੜ ਹੈ ਇਸ ਵਕਤ ਜਗਤ ਨੂੰ ਅਜਿਹੀਆਂ ਰਚਨਾਵਾਂ ਦੀਆਂ "??
@diljitdosanjh veere proud of you, you are representing punjab on the international platforms, it's beautiful song on #GuruNanak n #Gurbani, Bahut Lorh hai iss vaqt jagat nu esian Rachnavan dian?? https://t.co/xJZv5ynzBj
— Jassi (@JJassiOfficial) June 12, 2022
ਜਸਬੀਰ ਜੱਸੀ ਦੇ ਇਸ ਟਵੀਟ ਦਾ ਦਿਲਜੀਤ ਦੋਸਾਂਝ ਨੇ ਵੀ ਜਵਾਬ ਦਿੱਤਾ ਹੈ। ਦਿਲਜੀਤ ਨੇ ਇਸ ਟਵੀਟ ਦੇ ਜਵਾਬ ਵਿੱਚ ਲਿਖਿਆ, " Karan Karawan Apey Aap..?? Bhaji Respect ✊?"
Image Source: Twitter
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਇਸ ਸਮੇਂ ਆਪਣੇ ਵਰਲਡ ਟੂਰ 'Born To Shine' ਕਰ ਰਹੇ ਹਨ। ਇਸ ਲਈ ਉਹ ਵਿਦੇਸ਼ ਵਿੱਚ ਹਨ ਤੇ ਉਥੇ ਹੀ ਆਪਣੇ ਲਾਈਵ ਮਿਊਜ਼ਿਕ ਕੰਸਰਟ ਕਰ ਰਹੇ ਹਨ।ਦੂਜੇ ਪਾਸੇ ਜੇਕਰ ਗਾਇਕ ਜਸਬੀਰ ਜੱਸੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਪੰਜਾਬੀ ਤੇ ਬਾਲੀਵੁੱਡ ਦੇ ਹਿੱਟ ਗੀਤ ਗਾਏ ਹਨ। ਜਸਬੀਰ ਜੱਸੀ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਵੀ ਦਿੱਤੇ ਹਨ ।
Karan Karawan Apey Aap..?? Bhaji
Respect ✊? https://t.co/xWdU0NPr8s
— DILJIT DOSANJH (@diljitdosanjh) June 13, 2022
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
