ਜੱਸ ਬਾਜਵਾ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਹੋਈਆਂ ਵਾਇਰਲ

written by Shaminder | December 04, 2020

ਜੱਸ ਬਾਜਵਾ ਦੇ ਵਿਆਹ ਦੀਆਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਹਰਭਜਨ ਮਾਨ ਤੇ ਰਣਜੀਤ ਬਾਵਾ ਵੀ ਵਿਆਹ ‘ਚ ਸ਼ਾਮਿਲ ਹੋਏ ਸਨ । ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਨੇ ਵੀ ਵਿਆਹ ‘ਚ ਹਾਜ਼ਰੀ ਲਵਾਈ ਸੀ । jass with wife ਜੱਸ ਬਾਜਵਾ ਦੇ ਵਿਆਹ ‘ਚ ਬੱਬੂ ਮਾਨ ਨੇ ਗੀਤ ਗਾ ਕੇ ਖੂਬ ਰੰਗ ਬੰਨਿਆ ਅਤੇ ਹੋਰ ਵੀ ਕਈ ਗਾਇਕਾਂ ਨੇ ਵਿਆਹ ‘ਚ ਪਹੁੰਚ ਕੇ ਖੂਬ ਰੌਣਕਾਂ ਲਾਈਆਂ । ਹੋਰ ਪੜ੍ਹੋ : ਜਸਬੀਰ ਜੱਸੀ ਤੇ ਐਮੀ ਵਿਰਕ ਨੇ ਕੰਗਨਾ ਰਣੌਤ ਨੂੰ ਪਾਈ ਝਾੜ, ਟਵਿੱਟਰ ‘ਤੇ ਕਰਾਈ ਬੋਲਤੀ ਬੰਦ
Ranjit And Harbhajan ਜੱਸ ਬਾਜਵਾ ਨੇ ਬੀਤੇ ਦਿਨੀਂ ਬੜੇ ਹੀ ਸਾਦੇ ਸਮਾਰੋਹ ਦੌਰਾਨ ਵਿਆਹ ਕਰਵਾਇਆ ਹੈ । ਉਨ੍ਹਾਂ ਨੇ ਆਪਣੀ ਕਾਰ ਨੂੰ ਕਿਸਾਨਾਂ ਦੇ ਝੰਡੇ ਨਾਲ ਸਜਾਇਆ ਸੀ ।ਜਿਸ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਸਨ । jass with amrit,dilpreet ਦੱਸ ਦਈਏ ਕਿ ਜੱਸ ਬਾਜਵਾ ਕਿਸਾਨਾਂ ਨੂੰ ਸ਼ੁਰੂ ਤੋਂ ਹੀ ਸਮਰਥਨ ਦਿੰਦੇ ਆ ਰਹੇ ਹਨ । ਉਹ ਜਿਸ ਦਿਨ ਤੋਂ ਅੰਦੋਲਨ ਸ਼ੁਰੂ ਹੋਇਆ ਹੈ, ਉਸੇ ਦਿਨ ਤੋਂ ਕਿਸਾਨਾਂ ਦੇ ਹੱਕ ‘ਚ ਖੜੇ ਹੋਏ ਨਜ਼ਰ ਆ ਰਹੇ ਹਨ ।

0 Comments
0

You may also like