ਆਪਣੇ ਪਿਤਾ ਨੂੰ ਜਾਵੇਦ ਜਾਫਰੀ ਕਰਦੇ ਸਨ ਨਫ਼ਰਤ, ਕਦੇ ਨਹੀਂ ਕੀਤੀ ਨਾਂਅ ਦੀ ਵਰਤੋਂ, ਜਨਮ ਦਿਨ ਤੇ ਜਾਣੋਂ ਪੂਰੀ ਕਹਾਣੀ
ਆਪਣੇ ਪਿਤਾ ਨੂੰ ਜਾਵੇਦ ਜਾਫਰੀ ਕਰਦੇ ਸਨ ਨਫ਼ਰਤ, ਕਦੇ ਨਹੀਂ ਕੀਤੀ ਨਾਂਅ ਦੀ ਵਰਤੋਂ, ਜਨਮ ਦਿਨ ਤੇ ਜਾਣੋਂ ਪੂਰੀ ਕਹਾਣੀ
ਫ਼ਿਲਮ ਇੰਡਸਟਰੀ ਦੇ ਅਦਾਕਾਰ, ਵਾਇਸ ਓਵਰ ਆਰਟਿਸਟ, ਡਾਂਸਰ ਤੇ ਕਮੇਡੀਅਨ ਜਾਵੇਦ ਜਾਫਰੀ ਜਿਨ੍ਹਾਂ ਨੇ ਆਪਣੇ ਸ਼ੋਅ ਬੂਗੀ ਵੂਗੀ ਨਾਲ ਡਾਂਸ ਨੂੰ ਘਰ ਘਰ ਪਹੁੰਚਾਇਆ । ਇਸ ਸ਼ੋਅ ਨੂੰ ਸ਼ੁਰੂ ਕਰ ਕਰਕੇ ਜਾਵੇਦ ਜਾਫਰੀ ਨੇ ਕਈ ਲੋਕਾਂ ਨੂੰ ਨਾ ਸਿਰਫ਼ ਇੱਕ ਪਲੇਟ ਫਾਰਮ ਉਪਲਬਧ ਕਰਵਾਇਆ ਬਲਕਿ ਇਸ ਸ਼ੋਅ ਨਾਲ ਲੋਕਾਂ ਵਿੱਚ ਡਾਂਸ ਪ੍ਰਤੀ ਸ਼ੌਂਕ ਵੀ ਜਗਾਇਆ ।
https://www.instagram.com/p/B5j38L_pjTZ/
ਜਾਵੇਦ ਜਾਫਰੀ ਦੇ ਪਿਤਾ ਜਗਦੀਪ ਜਾਫਰੀ ਵੀ ਫ਼ਿਲਮਾਂ ਵਿੱਚ ਕੰਮ ਕਰਦੇ ਸਨ ਪਰ ਜਾਵੇਦ ਨੇ ਕਦੇ ਵੀ ਉਹਨਾਂ ਦੇ ਨਾਂਅ ਦੀ ਵਰਤੋਂ ਨਹੀਂ ਕੀਤੀ ਕਿਉਂਕਿ ਜਗਦੀਪ ਜਾਫਰੀ ਦੀ ਜੂਆ ਤੇ ਸ਼ਰਾਬ ਪੀਣ ਦੀ ਆਦਤ ਕਰਕੇ ਜਾਵੇਦ ਉਹਨਾਂ ਤੋਂ ਹਮੇਸ਼ਾ ਲਈ ਦੂਰ ਹੋ ਗਏ ਸਨ । 4 ਦਸੰਬਰ ਨੂੰ ਜਾਵੇਦ ਦਾ ਜਨਮ ਦਿਨ ਹੁੰਦਾ ਹੈ । ਉਹਨਾਂ ਦੇ ਜਨਮ ਦਿਨ ਤੇ ਤੁਹਾਨੂੰ ਉਹਨਾਂ ਦੇ ਜੀਵਨ ਦੀਆਂ ਕੁਝ ਦਿਲਚਸਪ ਗੱਲਾਂ ਦੱਸਦੇ ਹਾਂ ।
https://www.instagram.com/p/B5cXBl2J6FJ/
ਜਾਵੇਦ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਫ਼ਿਲਮ ‘ਮੇਰੀ ਜੰਗ’ ਨਾਲ ਕੀਤੀ ਸੀ । ਇਸ ਫ਼ਿਲਮ ਵਿੱਚ ਉਹਨਾਂ ਨੇ ਨੈਗਟਿਵ ਰੋਲ ਨਿਭਾਇਆ ਸੀ । ਪਰ ਉਹਨਾਂ ਦੇ ਡਾਂਸ ਤੋਂ ਹਰ ਕੋਈ ਪ੍ਰਭਾਵਿਤ ਹੋਇਆ । ਇਸ ਫ਼ਿਲਮ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਵਿੱਚ ਕੰਮ ਕੀਤਾ । ਜਾਵੇਦ ਦੀ ਪਤਨੀ ਦਾ ਨਾਂਅ ਹਬੀਬਾ ਜਾਫਰੀ ਹੈ ।
https://www.instagram.com/p/BuJ4rBDHqrL/
ਦੋਹਾਂ ਦੇ ਤਿੰਨ ਬੱਚੇ ਹਨ ਮਿਜ਼ਾਨ ਜਾਫਰੀ, ਅਲਾਵਿਆ ਜਾਫਰੀ ਤੇ ਅਬਾਸ ਜਾਫਰੀ । ਮਿਜ਼ਾਨ ਜਾਫਰੀ ਬਾਲੀਵੁੱਡ ਵਿੱਚ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਮਲਾਲ ਰਾਹੀਂ ਕਦਮ ਰੱਖ ਚੁੱਕੇ ਹਨ ਤੇ ਉਹਨਾਂ ਕੋਲ ਕਈ ਫ਼ਿਲਮਾਂ ਹਨ । ਜਾਵੇਦ ਜਾਫਰੀ ਚੰਗੇ ਡਾਂਸਰ ਹਨ ਪਰ ਉਹਨਾਂ ਨੇ ਮਿਥੁਨ ਦੇ ਨਾਲ ਫ਼ਿਲਮ ਡਿਸਕੋ ਡਾਂਸਰ ਵਿੱਚ ਕੰੰਮ ਕਰਨ ਤੋਂ ਮਨਾ ਕਰ ਦਿੱਤਾ ਸੀ ਕਿਉਂਕਿ ਜਾਫਰੀ ਨੂੰ ਜੋ ਰੋਲ ਦਿੱਤਾ ਗਿਆ ਸੀ ਉਹ ਹੀਰੋ ਦੇ ਥੱਲੇ ਕੰਮ ਕਰਨ ਵਾਲੇ ਡਾਂਸਰ ਦਾ ਸੀ ।
https://www.instagram.com/p/BduKIUIntMD/
ਜਾਫਰੀ ਮਾਈਕਲ ਜੈਕਸਨ ਦੇ ਨਾਲ ਵੀ ਸਟੇਜ਼ ਸਾਂਝੀ ਕਰ ਚੁੱਕੇ ਹਨ । ਜਾਵੇਦ ਜਾਫਰੀ ਆਮ ਆਦਮੀ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਰਾਜ ਨਾਥ ਸਿੰਘ ਦੇ ਖਿਲਾਫ ਚੋਣ ਵੀ ਲੜ ਚੁੱਕੇ ਹਨ ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
