ਕਰਨ ਔਜਲਾ ਦੀ ਨਵੀਂ ਐਲਬਮ 'For you' EP ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ
ਕਰਨ ਔਜਲਾ ਦੀ ਨਵੀਂ ਐਲਬਮ 'For you' EP ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ
Karan Aujla's 'For you' EP teaser: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਜਾਣਿਆ ਪਹਿਛਾਣਿਆ ਨਾਮ ਹੈ। ਉਨ੍ਹਾਂ ਦੀ ਗਾਇਕੀ ਦੇ ਚਰਚੇ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਸੁਣਨ ਨੂੰ ਮਿਲਦੇ ਹਨ। ਹਾਲ ਹੀ ਵਿੱਚ ਗਾਇਕ ਦੀ ਨਵੀਂ ਐਲਬਮ 'For you' EP ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।
image Source : Instagram
ਦੱਸ ਦਈਏ ਕਰਨ ਅਜਿਹੇ ਕਲਾਕਾਰ ਹਨ ਜੋ ਆਪਣੇ ਪ੍ਰਸ਼ੰਸ਼ਕਾਂ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਆਪਣੀ ਜ਼ਿੰਦਗੀ ਦੀ ਹਰ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਕਰਨ ਔਜਲਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ।
ਆਪਣੀ ਇਸ ਪੋਸਟ ਵਿੱਚ ਕਰਨ ਔਜਲਾ ਨੇ ਆਪਣੇ ਫੈਨਜ਼ ਨਾਲ ਆਪਣੀ ਨਵੀਂ ਐਲਬਮ 'ਫੌਰ ਯੂ' 'For you' EP ਦਾ ਟੀਜ਼ਰ ਰਿਲੀਜ਼ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਵਿੱਚ ਗਾਇਕ ਦਾ ਦਮਦਾਰ ਲੁੱਕ ਵੇਖਣ ਨੂੰ ਮਿਲ ਰਿਹਾ ਹੈ। ਕਰਨ ਔਜਲਾ ਦਾ ਇਹ ਈ.ਪੀ. 4 ਫਰਵਰੀ ਵਿੱਚ ਰਿਲੀਜ਼ ਹੋਣ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਈ.ਪੀ ਦੇ ਵਿੱਚ ਕੁਲ 4 ਗੀਤ ਹੋਣਗੇ।
image Source : youtube
ਇਸ ਟੀਜ਼ਰ ਨੂੰ ਕਰਨ ਔਜਲਾ ਦੇ ਅਧਿਕਾਰਿਤ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਟੀਜ਼ਰ ਦੇ ਵਿੱਚ ਕਰਨ ਔਜਲ ਦੇ ਨਾਲ-ਨਾਲ ਮਸ਼ਹੂਰ ਰੈਪਰ ਸੰਦੀਪ ਰੇਹਾਨ ਵੀ ਨਜ਼ਰ ਆ ਰਹੇ ਹਨ। ਇਸ ਟੀਜ਼ਰ ਦੀ ਵੀਡੀਓ ਵਿੱਚ ਫੈਨਜ਼ ਕਰਨ ਔਜਲਾ ਨੂੰ ਗੀਤ ਗਾਉਂਦੇ ਹੋ ਵੇਖ ਸਕਦੇ ਹਨ।
ਦੱਸ ਦਈਏ ਕਿ ਇਸ ਐਲਬਮ ਦੇ ਗੀਤਾਂ ਨੂੰ ਕਰਨ ਔਜਲਾ ਨੇ ਖ਼ੁਦ ਲਿਖਿਆ, ਕੰਪੋਜ਼ ਕੀਤਾ ਤੇ ਗਾਇਆ ਹੈ। ਇਸ ਦੇ ਨਾਲ ਹੀ ਟੀਜ਼ਰ ਵਿੱਚ ਐਲਬਮ ਵਿੱਚ ਸ਼ਾਮਿਲ ਗੀਤਾਂ ਦੀ ਲਿਸਟ ਵੀ ਜਾਰੀ ਕੀਤੀ ਗਈ ਹੈ।
image Source : Instagram
ਹੋਰ ਪੜ੍ਹੋ: ਐਮੀ ਵਿਰਕ ਲੈ ਕੇ ਆ ਰਹੇ ਨੇ ਫੈਨਜ਼ ਲਈ ਖ਼ਾਸ ਸਰਪ੍ਰਾਈਜ਼, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਕਰਨ ਔਜਲਾ ਦਾ ਰੈਪਰ ਬਾਦਸ਼ਾਹ ਨਾਲ ਗੀਤ ਪਲੇਅਰਜ਼ ਰਿਲੀਜ਼ ਹੋਇਆ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਪ੍ਰਸ਼ੰਸ਼ਕਾਂ ਨੂੰ ਦੋਵਾਂ ਦੀ ਧਮਾਕੇਦਾਰ ਕੈਮਿਸਟ੍ਰੀ ਬੇਹੱਦ ਪਸੰਦ ਆ ਰਹੀ ਹੈ। ਫਿਲਹਾਲ ਫੈਨਜ਼ ਕਰਨ ਦੀ ਇਸ ਈ.ਪੀ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
