ਕੈਟਰੀਨਾ ਕੈਫ ਦੀ ਕਰੋਨਾ ਰਿਪੋਰਟ ਆਈ ਨੈਗਟਿਵ

written by Rupinder Kaler | April 19, 2021

ਕੈਟਰੀਨਾ ਕੈਫ ਨੇ ਕਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ । ਕੈਟਰੀਨਾ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਕੋਵਿਡ ਰਿਪੋਰਟ ਨੈਗੇਟਿਵ ਆਉਣ ਦੀ ਜਾਣਕਾਰੀ ਕੈਟਰੀਨਾ ਨੇ ਖੁਦ ਸੋਸ਼ਲ ਮੀਡੀਆ 'ਤੇ ਦਿੱਤੀ ਹੈ । ਕੈਟਰੀਨਾ ਕੈਫ ਨੇ ਲਿਖਿਆ," ਨੈਗੇਟਿਵ, ਜਿਨ੍ਹਾਂ ਨੇ ਮੇਰਾ ਧਿਆਨ ਰੱਖਿਆ ਉਨ੍ਹਾਂ ਦਾ ਧੰਨਵਾਦ।" Katrina Kaif Shared Her Birthday Pictures On Instagram ਹੋਰ ਪੜ੍ਹੋ : ਮੋਨਿਕਾ ਗਿੱਲ ਦੀ ਮਾਸੀ ਦਾ ਹੋਇਆ ਦਿਹਾਂਤ, ਅਦਾਕਾਰਾ ਨੇ ਭਾਵੁਕ ਪੋਸਟ ਕੀਤੀ ਸਾਂਝੀ katrina kaif ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ 6 ਅਪ੍ਰੈਲ ਨੂੰ ਕੈਟਰੀਨਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਹੋਣ ਦੀ ਖਬਰ ਸਾਹਮਣੇ ਆਈ ਸੀ ਤੇ ਅੱਜ ਕਰੀਬ 12 ਦਿਨ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਗਈ ਹੈ। ਦੱਸਣਯੋਗ ਹੈ ਕਿ ਕੋਰੋਨਾ ਦੀ ਦੂਸਰੀ ਲਹਿਰ ਨੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਆਪਣੀ ਚਪੇਟ 'ਚ ਲੈ ਲਿਆ ਹੈ। ਅਦਾਕਾਰ ਸੋਨੂੰ ਸੂਦ ਵੀ ਇਸ ਦੇ ਸ਼ਿਕਾਰ ਹੋ ਗਏ ਹਨ । Katrina Kaif ਇਸ ਤੋਂ ਪਹਿਲਾਂ ਰਣਬੀਰ ਕਪੂਰ, ਸੰਜੇ ਲੀਲਾ ਭੰਸਾਲੀ, ਆਲੀਆ ਭੱਟ, ਗੋਵਿੰਦਾ, ਕਾਰਤਿਕ ਆਰੀਅਨ, ਵਿੱਕੀ ਕੌਸ਼ਲ, ਭੂਮੀ ਪੇਡੇਨੇਕਰ, ਸਿਧਾਂਤ ਚਤੁਰਵੇਦੀ ਤੇ ਮਨੋਜ ਬਾਜਪਾਈ ਤੋਂ ਬਾਅਦ ਹੁਣ ਕੈਟਰੀਨਾ ਕੈਫ ਦਾ ਵੀ ਨਾਂ ਇਸ ਲਿਸਟ 'ਚ ਸ਼ਾਮਲ ਹੋ ਚੁੱਕਾ ਹੈ। ਕੋਰੋਨਾ ਦਾ ਅਸਰ ਫ਼ਿਲਮਾਂ 'ਤੇ ਵੀ ਸ਼ੁਰੂ ਹੋ ਗਿਆ ਹੈ।  

0 Comments
0

You may also like