Advertisment

ਸਵਾ ਮਣ ਦੇ ਖੰਡੇ ਨਾਲ ਲੜਨ ਵਾਲੇ ਸਿੱਖ ਸ਼ਹੀਦ 'ਤੇ  ਮਹਾਨ ਯੋਧੇ ਦਾ ਹੈ ਅੱਜ ਜਨਮ ਦਿਹਾੜਾ  ,ਜਾਣੋ ਪੂਰੀ ਕਹਾਣੀ

author-image
By Shaminder
New Update
ਸਵਾ ਮਣ ਦੇ ਖੰਡੇ ਨਾਲ ਲੜਨ ਵਾਲੇ ਸਿੱਖ ਸ਼ਹੀਦ 'ਤੇ  ਮਹਾਨ ਯੋਧੇ ਦਾ ਹੈ ਅੱਜ ਜਨਮ ਦਿਹਾੜਾ  ,ਜਾਣੋ ਪੂਰੀ ਕਹਾਣੀ
Advertisment
ਬਾਬਾ ਦੀਪ ਸਿੰਘ ਜੀ ਦਾ ਅੱਜ ਜਨਮ ਦਿਨ ਹੈ ।ਬਾਬਾ ਦੀਪ ਸਿੰਘ ਜੀ ਦਾ ਜਨਮ ਛੱਬੀ ਜਨਵਰੀ ਸੋਲਾਂ ਸੋ ਬਿਆਸੀ –ਸਤਾਰਾਂ ਸੋ ਸਤਵੰਜਾ 'ਚ ਪਿੰਡ ਪਹੁੰਪਿੰਡ ਜ਼ਿਲ੍ਹਾ ਤਰਨਤਾਰਨ 'ਚ ਹੋਇਆ ਸੀ । ਉਨ੍ਹਾਂ ਦੀ ਮਾਤਾ ਦਾ ਨਾਂਅ ਮਾਤਾ ਜਿਉਣੀ ਜੀ ਸੀ ਜਦਕਿ ਪਿਤਾ ਦਾ ਨਾਂਅ ਭਗਤਾ ਜੀ ਸੀ । ਆਪ ਜੀ ਦੇ ਮਾਤਾ ਪਿਤਾ ਨੇ ਆਪ ਜੀ ਦਾ ਨਾਂਅ ਦੀਪਾ ਰੱਖਿਆ ਸੀ । ਆਪ ਥੋੜੇ ਵੱਡੇ ਹੋਏ ਤਾਂ ਆਪ ਜੀ ਨੂੰ ਦਸਮ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਜੀ ਦੀ ਸੁਹਬਤ ਹਾਸਲ ਹੋਈ । ਹੋਰ ਵੇਖੋ :ਲੋੜਵੰਦ ਲੋਕਾਂ ਲਈ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਕਮੇਟੀ ਦੀ ਨਵੀਂ ਪਹਿਲ
Advertisment
baba deep singh photo के लिए इमेज परिणाम ਆਪ ਸ਼੍ਰੀ ਅਨੰਦਪੁਰ ਸਾਹਿਬ 'ਚ ਗੁਰੁ ਸਾਹਿਬ ਜੀ ਦੀ ਹਜ਼ੂਰੀ 'ਚ ਗਏ । ਇੱਥੇ ਦਸਮ ਪਾਤਸ਼ਾਹ ਨੇ ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ । ਅੰਮ੍ਰਿਤ ਦੀ ਦਾਤ ਦੀ ਬਖਸ਼ਿਸ਼ ਜਦੋਂ ਗੁਰੁ ਸਾਹਿਬ ਨੇ ਕੀਤੀ ਤਾਂ ਉਨ੍ਹਾਂ ਦਾ ਨਾਂਅ ਦੀਪੇ ਤੋਂ ਦੀਪ ਸਿੰਘ ਰੱਖਿਆ । ਬਾਬਾ ਦੀਪ ਸਿੰਘ ਜੀ ਨੇ ਅਨੰਦਪੁਰ ਸਾਹਿਬ 'ਚ ਰਹਿੰਦਿਆਂ ਹੋਇਆਂ ਹੀ ਭਾਈ ਮਨੀ ਸਿੰਘ ਜੀ ਦੀ ਦੇਖ ਰੇਖ ਹੇਠ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ । ਹੋਰ ਵੇਖੋ: ਪਾਕਿਸਤਾਨ ‘ਚ ਪਵਨ ਸਿੰਘ ਨੂੰ ਮਿਲਿਆ ਇਹ ਵੱਡਾ ਅਹੁਦਾ ਸਿੱਖ ਭਾਈਚਾਰੇ ਦਾ ਵਧਿਆ ਮਾਣ, ਦੇਖੋ ਵੀਡਿਓ ਆਪ ਇੱਕ ਯੋਧਾ ਹੋਣ ਦੇ ਨਾਲ –ਨਾਲ ਭਜਨ ਬੰਦਗੀ 'ਚ ਲੀਨ ਰਹਿੰਦੇ ਸਨ । ਵੀਹ ਬਾਈ ਸਾਲ ਦੀ ਉਮਰ 'ਚ ਆਪ ਇੱਕ ਸੁਡੌਲ ਅਤੇ ਮਹਾਨ ਵਿਦਵਾਨ ਬਣ ਗਏ ਸਨ । ਆਪ ਜਿੱਥੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਨਾ ਦਿੰਦੇ ,ਉੱਥੇ ਹੀ ਸਿੱਖਾਂ 'ਚ ਨਵਾਂ ਜੋਸ਼ ਭਰਦੇ ਸਨ । ਤਰਨਤਾਰਨ ਤੋਂ ਕੁਝ ਹੀ ਦੂਰੀ 'ਤੇ ਸਥਿਤ ਗੋਹਲੜਵਾਲ ਪਿੰਡ ਦੇ ਨਜ਼ਦੀਕ ਬਾਬਾ ਦੀਪ ਸਿੰਘ ਜੀ ਨੇ ਦੁਸਮਣਾਂ ਨੂੰ ਲੜਾਈ ਲਈ ਲਲਕਾਰਿਆ ।
Advertisment
ਹੋਰ ਵੇਖੋ: ਪੰਜਵੇਂ ਪਾਤਸ਼ਾਹ ਗੁਰੁ ਅਰਜਨ ਦੇਵ ਜੀ ਨੇ ਕਿੱਥੇ ਲਗਵਾਇਆ ਸੀ ਖੂਹ ,ਜਾਣੋ ਪੂਰਾ ਇਤਿਹਾਸ ਇੱਥੇ ਬਾਬਾ ਜੀ ਦੀ ਲੜਾਈ ਜਮਾਲ ਖਾਨ ਨਾਲ ਹੋਈ ,ਇਸ ਦਾ ਪਤਾ ਜਹਾਨ ਖਾਨ ਨੂੰ ਸੂਹੀਏ ਦੇ ਜ਼ਰੀਏ ਲੱਗ ਗਿਆ ਸੀ । ਜਿਸ 'ਤੇ ਉਸ ਨੇ ਸਿੱਖਾਂ 'ਤੇ ਹਮਲੇ ਦਾ ਆਦੇਸ਼ ਆਪਣੇ ਸਿਪਾਹੀਆਂ ਨੂੰ ਦੇ ਦਿੱਤਾ ਸੀ । ਗੋਹਲਵਾੜ ਪਿੰਡ ਦੇ ਕੋਲ ਅਫਗਾਨਾਂ ਅਤੇ ਸਿੱਖਾਂ ਦੀ ਲੜਾਈ ਹੋਈ ਪਰ ਅਫਗਾਨ ਸਿੱਖਾਂ ਦੇ ਅੱਗੇ ਲੱਗ ਭੱਜ ਤੁਰੇ। ਜਹਾਨ ਖਾਨ ਦਾ ਸਹਾਇਕ ਅਤਾਈਂ ਖਾਨ ਵੱਡੀ ਗਿਣਤੀ 'ਚ ਫੌਜ ਨੂੰ ਲੈ ਕੇ ਪਹੁੰਚ ਗਿਆ ਜਿਸ ਕਾਰਨ ਕਈ ਸਿੰਘ ਸ਼ਹੀਦ ਹੋ ਗਏ । ਪਰ ਬਾਬਾ ਦੀਪ ਸਿੰਘ ਜੀ ਅੱਠ ਸੇਰ ਦਾ ਖੰਡਾ ਲੈ ਕੇ ਅੱਗੇ ਵੱਧਦੇ ਜਾ ਰਹੇ ਸਨ । ਹੋਰ ਵੇਖੋ : ਰੈਪਰ ਬੋਹੇਮੀਆ ਨੇ ਗਾਇਕ ਨਿਸ਼ਾਨ ਭੁੱਲਰ ਦਾ ਬਣਾਇਆ ਮੁਰਗਾ, ਦੇਖੋ ਵੀਡਿਓ ਬਾਬਾ ਜੀ ਇਸ ਲੜਾਈ 'ਚ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ ਸਨ ,ਉਨ੍ਹਾਂ ਦੀ ਗਰਦਨ 'ਚ ਬਹੁਤ ਹੀ ਘਾਤਕ ਜ਼ਖਮ ਸੀ ।ਜਿਸ ਕਾਰਨ ਬਾਬਾ ਜੀ ਦਾ ਸ਼ੀਸ਼ ਧੜ ਤੋਂ ਵੱਖ ਹੋ ਗਿਆ । ਬਾਬਾ ਜੀ ਦਾ ਧੜ ਜ਼ਮੀਨ 'ਤੇ ਡਿੱਗ ਪਿਆ ,ਇਸੇ ਦੌਰਾਨ ਇੱਕ ਸਿੰਘ ਨੇ ਬਾਬਾ ਜੀ ਦੇ ਧੜ ਵੱਲ ਮੁਖਾਤਿਬ ਹੁੰਦਿਆ ਕਿਹਾ ਕਿ 'ਆਗੇ ਏਕ ਧਰਮ ਸਿੰਘ ਕਹਯੋ ,ਬਚਨ ਤੁਮਾਰਾ ਦੀਪ ਸਿੰਘ ਰਹਯੋ' ਬਸ ਫੇਰ ਕੀ ਸੀ ਬਚਨ ਦੇ ਬਲੀ ਬਾਬਾ ਦੀਪ ਸਿੰਘ ਜੀ ਦਾ ਸਰੀਰ ਹਰਕਤ 'ਚ ਆ ਗਿਆ ਅਤੇ ਉਨ੍ਹਾਂ ਨੇ ਆਪਣਾ ਵਚਨ ਨਿਭਾਇਆ ਅਤੇ ਪਾਵਨ ਸ਼ੀਸ਼ ਖੱਬੇ ਹੱਥ 'ਤੇ ਧਰ ਕੇ ਉਨ੍ਹਾਂ ਨੇ ਸਵਾ ਮਣ ਦੇ ਖੰਡੇ ਨਾਲ ਦੁਸ਼ਮਣਾਂ ਨਾਲ ਟਾਕਰਾ ਕੀਤਾ ਅਤੇ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਤੱਕ ਲੜਦੇ ਲੜਦੇ ਪਹੁੰਚ ਗਏ ਅਤੇ ਸ਼ਹੀਦੀ ਪ੍ਰਾਪਤ ਕਰ ਗਏ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment