ਸਾਲ 2021 ਵਿੱਚ ਬੀ-ਟਾਊਨ ਦੀਆਂ ਇਨ੍ਹਾਂ ਜੋੜੀਆਂ ਨੇ ਕਰਵਾਇਆ ਵਿਆਹ
ਸਾਲ 2021 ਵਿੱਚ ਬੀ-ਟਾਊਨ ਦੀਆਂ ਇਨ੍ਹਾਂ ਜੋੜੀਆਂ ਨੇ ਕਰਵਾਇਆ ਵਿਆਹ
ਸਾਲ 2021 ਬੀ-ਟਾਊਨ ਸੈਲੇਬਸ ਲਈ ਬੇਹੱਦ ਖ਼ਾਸ ਰਿਹਾ। ਕਿਉਂਕਿ ਇਸ ਸਾਲ ਬੀ-ਟਾਊਨ ਦੀ ਕਈ ਖ਼ਾਸ ਜੋੜੀਆਂ ਨੇ ਵਿਆਹ ਕਰਵਾਇਆ ਹੈ। ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ਼ ਤੋਂ ਲੈ ਕੇ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਅੰਕਿਤਾ ਲੋਖੰਡੇ ਤੱਕ ਦਾ ਵਿਆਹ ਸੁਰਖੀਆਂ ਵਿੱਚ ਛਾਇਆ ਰਿਹਾ।
image From instagram
ਅੰਕਿਤਾ ਲੋਖੰਡੇ ਤੇ ਵਿੱਕੀ ਜੈਨ
ਅੰਕਿਤਾ ਲੋਖੰਡੇ ਅਤੇ ਵਿੱਕ ਜੈਨ ਇੱਕ ਦੂਜੇ ਨੂੰ ਸਾਲ 2018 ਤੋਂ ਡੇਟ ਕਰ ਰਹੇ ਸੀ, ਹਾਲ ਹੀ ਵਿੱਚ 14 ਦਸੰਬਰ ਨੂੰ ਦੋਹਾਂ ਨੇ ਮੁੰਬਈ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਵਿਆਹ ਕਰਵਾ ਲਿਆ ਹੈ। ਅੰਕਿਤਾ ਲੋਖੰਡੇ ਇੱਕ ਮਸ਼ਹੂਰ ਟੀਵੀ ਅਦਾਕਾਰ ਹਨ ਅਤੇ ਉਨ੍ਹਾਂ ਦੇ ਪਤੀ ਵਿੱਕੀ ਜੈਨ ਇੱਕ ਬਿਜ਼ਨਸਮੈਨ ਹਨ। ਇਸ ਜੋੜੀ ਦੇ ਵਿਆਹ 'ਤੇ ਕਈ ਬਾਲੀਵੁੱਡ ਸੈਲੇਬਸ ਨੇ ਸ਼ਿਰਕਤ ਕੀਤੀ।
image From instagram
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਪੋਰਨੋਗ੍ਰਾਫੀ ਮਾਮਲੇ 'ਚ ਮਿਲੀ ਰਾਹਤ, ਗ੍ਰਿਫਤਾਰੀ 'ਤੇ ਲੱਗੀ ਰੋਕ
ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ
ਇਸੇ ਸਾਲ ਬੀ-ਟਾਊਨ ਦੀ ਬੇਹੱਦ ਖੁਬਸੁਰਤ ਅਦਾਕਾਰਾ ਕੈਟਰੀਨਾ ਕੈਫ ਨੇ ਅਦਾਕਾਰ ਵਿੱਕੀ ਕੌਸ਼ਲ ਨਾਲ ਵਿਆਹ ਕਰਵਾ ਲਿਆ ਹੈ। ਦੋਹਾਂ ਦਾ ਵਿਆਹ 9 ਦਸੰਬਰ ਨੂੰ ਰਾਜਸਥਾਨ ਦੇ ਇੱਕ ਆਲੀਸ਼ਾਨ ਫੋਰਟ ਵਿੱਚ ਹੋਇਆ। ਇਸ ਜੋੜੀ ਨੇ ਆਪਣੇ ਵਿਆਹ ਵਿੱਚ ਮਹਿਜ਼ ਕੁਝ ਨਜ਼ਦੀਕੀ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਹੀ ਸੱਦਾ ਦਿੱਤਾ ਸੀ। ਇਹ ਵਿਆਹ ਸਮਾਗਮ ਬੇਹੱਦ ਨਿੱਜੀ ਰੱਖਿਆ ਗਿਆ।
image From instagram
ਵਿਨੀਤ ਕੁਮਾਰ ਤੇ ਰੂਚਿਰਾ ਗੋਰਮਰੇ
ਅਦਾਕਾਰ ਵਿਨੀਤ ਕੁਮਾਰ ਸਿੰਘ ਨੇ ਆਪਣੀ ਗਰਲਫ੍ਰੈਂਡ ਰੂਚਿਰਾ ਗੋਰਮਰੇ ਨਾਲ 29 ਨਵੰਬਰ ਨੂੰ ਵਿਆਹ ਕਰ ਲਿਆ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਸੋਸ਼ਲ ਮੀਡੀਆ ਤੇ ਫੈਨਜ਼ ਨਾਲ ਸਾਂਝੀ ਕੀਤੀ। ਇਸ ਤੋਂ ਇਲਾਵਾਂ ਉਨ੍ਹਾਂ ਨੇ ਆਪਣੀ ਪਤਨੀ ਰੂਚਿਰਾ ਗੋਰਮਰੇ ਨਾਲ ਤਸਵੀਰਾਂ ਸ਼ੇਅਰ ਕਰਕੇ ਉਸ ਲਈ ਖ਼ਾਸ ਸੰਦੇਸ਼ ਵੀ ਦਿੱਤਾ।
image From instagram
ਹੋਰ ਪੜ੍ਹੋ : ਅਦਾਕਾਰਾ ਜਸਪਿੰਦਰ ਚੀਮਾ ਬਣੀ ਮਾਂ, ਘਰ ਆਈ ਨੰਨ੍ਹੀ ਪਰੀ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ
ਅਨੁਸ਼ਕਾ ਰੰਜਨ ਤੇ ਆਦਿੱਤਯਾ ਸੀਲ
ਬਾਲੀਵੁੱਡ ਅਦਾਕਾਰਾ ਤੇ ਮਾਡਲ ਅਨੁਸ਼ਕਾ ਰੰਜਨ ਨੇ ਆਪਣੇ ਬੁਆਏਫ੍ਰੈਂਡ ਆਦਿੱਤਯਾ ਸੀਲ ਨਾਲ 21 ਨਵੰਬਰ ਨੂੰ ਵਿਆਹ ਕਰਵਾਇਆ। ਇਨ੍ਹਾਂ ਦੇ ਵਿਆਹ ਵਿੱਚ ਆਲਿਆ ਭੱਟ ਖ਼ਾਸ ਤੌਰ 'ਤੇ ਸ਼ਾਮਲ ਹੋਈ ਅਤੇ ਆਲਿਆ ਨੇ ਆਪਣੀ ਦੋਸਤ ਦੇ ਵਿਆਹ ਮੌਕੇ ਜਮ ਕੇ ਡਾਂਸ ਕੀਤਾ। ਅਨੁਸ਼ਕਾ ਪੇਸ਼ੇ ਤੋਂ ਇੱਕ ਅਦਾਕਾਰਾ ਤੇ ਮਾਡਲ ਹੈ ਤੇ ਉਹ ਮਨੀਸ਼ ਮਲੋਹਤਰਾ ਸਣੇ ਕਈ ਫੈਸ਼ਨ ਡਿਜ਼ਾਈਨਰਸ ਦੇ ਲਈ ਫੈਸ਼ਨ ਸ਼ੋਅ ਕਰ ਚੁੱਕੀ ਹੈ।
image From instagram
ਰਾਜਕੁਮਾਰ ਰਾਓ ਤੇ ਪੱਤਰਲੇਖਾ
ਰਾਜਕੁਮਾਰ ਰਾਓ ਨੇ ਆਪਣੀ ਚੰਗੀ ਦੋਸਤ ਤੇ ਗਰਲਫ੍ਰੈਂਡ ਪੱਤਰਲੇਖਾ ਨਾਲ 15 ਨਵੰਬਰ ਨੰ ਚੰਡੀਗੜ੍ਹ ਵਿਖੇ ਵਿਆਹ ਕਰਵਾ ਲਿਆ ਹੈ। ਇਹ ਵਿਆਹ ਸਮਾਗਮ ਬੇਹੱਦ ਨਿੱਜੀ ਸੀ ਤੇ ਇਸ ਵਿੱਚ ਮਹਿਜ਼ ਕੁਝ ਹੀ ਬਾਲੀਵੁੱਡ ਸਿਤਾਰਿਆਂ ਨੂੰ ਸੱਦਾ ਦਿੱਤਾ ਗਿਆ ਸੀ।
image From instagram
ਯਾਮੀ ਗੌਤਮ ਤੇ ਆਦਿਤਯਾ ਧਰ
ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਦੇ ਅਚਾਨਕ ਵਿਆਹ ਹੋਣ ਉੱਤੇ ਉਨ੍ਹਾਂ ਦੇ ਫੈਨਜ਼ ਬੇਹੱਦ ਹੈਰਾਨ ਹੋ ਗਏ। ਯਾਮੀ ਨੇ 4 ਜੂਨ ਨੂੰ ਫਿਲਮ ਨਿਰਮਾਤਾ ਆਦਿਤਯਾ ਧਰ ਨਾਲ ਵਿਆਹ ਕਰਵਾ ਲਿਆ। ਇਸ ਵਿਆਹ ਦੀ ਕੰਨੋ-ਕੰਨ ਕਿਸੇ ਨੂੰ ਖ਼ਬਰ ਨਹੀਂ ਸੀ ਤੇ ਗੁਪਚੁਪ ਤਰੀਕੇ ਨਾਲ ਹੋਏ ਇਸ ਵਿਆਹ ਬਾਰੇ ਉਦੋਂ ਖੁਲਾਸਾ ਹੋਇਆ ਜਦੋਂ ਯਾਮੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।
image From google
ਐਵਲਿਨ ਸ਼ਰਮਾ ਤੇ ਤੁਸ਼ਾਨ
ਅਦਾਕਾਰਾ ਐਵਲਿਨ ਸ਼ਰਮਾ ਨੇ ਆਪਣੇ ਬੁਆਏਫ੍ਰੈਂਡ ਤੁਸ਼ਾਨ ਭਿੰਡੀ ਨਾਲ 15 ਮਈ ਨੂੰ ਵਿਆਹ ਕਰਵਾ ਲਿਆ। ਇਹ ਵਿਆਹ ਆਸਟ੍ਰੇਲੀਆ ਵਿੱਚ ਕ੍ਰਿਸ਼ਚਨ ਰੀਤੀ ਰਿਵਾਜ਼ਾਂ ਨਾਲ ਹੋਇਆ। ਦੱਸ ਦਈਏ ਕਿ ਐਵਲਿਨ ਸ਼ਰਮਾ ਸਾਹੋ, ਯੇ ਜਵਾਨੀ ਹੈ ਦੀਵਾਨੀ ਵਰਗੀਆਂ ਕਈ ਫ਼ਿਲਮਾਂ ਵਿੱਚ ਅਦਾਕਾਰੀ ਕਰ ਚੁੱਕੀ ਹੈ।
image From instagram
ਵਰੂਣ ਧਵਨ ਤੇ ਨਤਾਸ਼ਾ ਦਲਾਲ
ਬਾਲੀਵੁੱਡ ਦੇ ਹੈਂਡਸਮ ਹੰਕ ਵਰੂਣ ਧਵਨ ਨੇ ਆਪਣੀ ਦੋਸਤ ਨਤਾਸ਼ਾ ਦਲਾਲ ਨਾਲ ਇਸ ਸਾਲ 24 ਫਰਵਰੀ ਨੂੰ ਵਿਆਹ ਕਰਵਾਇਆ। ਇਹ ਵਿਆਹ ਮੁੰਬਈ ਦੇ ਅਲੀਬਾਗ ਦ ਮੈਨਸ਼ਨ ਵਿੱਚ ਧੂਮਧਾਮ ਨਾਲ ਹੋਇਆ। ਇਹ ਵਿਆਹ ਵੀ ਬੇਹੱਦ ਨਿੱਜੀ ਸੀ ਤੇ ਵਿਆਹ ਵਿੱਚ ਸ਼ਾਮਿਲ ਹੋਣ ਵਾਲੇ ਕਿਸੇ ਮਹਿਮਾਨ ਨੂੰ ਫੋਨ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।
image From instagram
ਦੀਆ ਮਿਰਜ਼ਾ ਤੇ ਵੈਭਵ ਰੇਖੀ
ਅਦਾਕਾਰਾ ਦੀਆ ਮਿਰਜ਼ਾ ਨੇ ਵੀ ਇਸੇ ਸਾਲ ਬਿਜ਼ਨਸਮੈਨ ਵੈਭਵ ਰੇਖੀ ਨਾਲ 15 ਫਰਵਰੀ ਨੂੰ ਵਿਆਹ ਕਰਵਾਇਆ। ਇਸ ਵਿਆਹ ਵਿੱਚ ਦੋਹਾਂ ਦੇ ਕੁਝ ਕਰੀਬੀ ਰਿਸ਼ਤੇਦਾਰ ਤੇ ਦੋਸਤ ਸ਼ਾਮਿਲ ਹੋਏ। ਇਸ ਵਿਆਹ ਉਸ ਸਮੇਂ ਚਰਚਾ ਵਿੱਚ ਆਇਆ ਜਦੋਂ ਦੋਹਾਂ ਦਾ ਵਿਆਹ ਕਰਵਾਉਣ ਲਈ ਕੋਈ ਮਰਦ ਪੰਡਿਤ ਨਹੀਂ ਸਗੋਂ ਮਹਿਲਾ ਪੰਡਿਤ ਨੂੰ ਸੱਦਾ ਦਿੱਤਾ ਗਿਆ। ਇਸ ਮਹਿਲਾ ਪੰਡਿਤ ਨੇ ਦੋਹਾਂ ਦੇ ਫੇਰੇ ਅਤੇ ਵਿਆਹ ਦੀਆਂ ਸਾਰੀਆਂ ਰਸਮਾਂ ਨੂੰ ਪੂਰਾ ਕਰਵਾਇਆ ਹੈ। ਹੁਣ ਦੀਆ ਇੱਕ ਬੱਚੇ ਦੀ ਮਾਂ ਬਣ ਚੁੱਕੀ ਹੈ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
