ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਫ਼ਿਲਮਾਂ 'ਚ ਵੀ ਕਰ ਸਕਦੀ ਹੈ ਡੈਬਿਊ, ਪਿਤਾ ਦੀ ਇਸ ਆਦਤ ਨੂੰ ਜ਼ਿੰਦਗੀ 'ਚ ਚਾਹੁੰਦੀ ਹੈ ਅਪਨਾਉਣਾ

written by Shaminder | March 06, 2020

ਪੰਜਾਬੀ ਇੰਡਸਟਰੀ 'ਚ ਆਪਣੇ ਗੀਤਾਂ ਦੇ ਨਾਲ ਨਿਵੇਕਲੀ ਜਗ੍ਹਾ ਬਨਾਉਣ ਵਾਲੇ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਅੱਜ ਕੱਲ੍ਹ ਇੰਡਸਟਰੀ 'ਚ ਸਰਗਰਮ ਹੈ । ਇੱਕ ਤੋਂ ਬਾਅਦ ਇੱਕ ਗੀਤਾਂ 'ਚ ਨਜ਼ਰ ਆ ਰਹੀ ਹੈ ।ਇੱਕ ਇੰਟਰਵਿਊ 'ਚ ਸਵੀਤਾਜ ਬਰਾੜ ਨੇ ਆਪਣੇ ਪਿਤਾ ਬਾਰੇ ਕਈ ਗੱਲਾਂ ਕੀਤੀਆਂ । ਸਵੀਤਾਜ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਜਦੋਂ ਇੱਕ ਫ਼ਿਲਮ ਬਣਾਈ ਸੀ ਤਾਂ ਫ਼ਿਲਮ ਬਨਾਉਣ ਵਾਲੀ ਕੰਪਨੀ ਨੇ ਉਨ੍ਹਾਂ ਨਾਲ ਧੋਖਾ ਕੀਤਾ ਸੀ । ਜਿਸ ਕਾਰਨ ਉਨ੍ਹਾਂ ਦੇ ਪਿਤਾ ਦਾ ਡਾਊਨਫਾਲ ਸ਼ੁਰੂ ਹੋ ਗਿਆ ਸੀ ।ਉਨ੍ਹਾਂ ਨੇ ਕਿਹਾ ਕਿ ਮੁਸ਼ਕਿਲ ਦੀ ਇਸ ਘੜੀ 'ਚ ਕੋਈ ਵੀ ਉਨ੍ਹਾਂ ਦੇ ਨਾਲ ਨਹੀਂ ਸੀ ਖੜਾ ਹੋਇਆ । ਹੋਰ ਵੇਖੋ:ਮਰਹੂਮ ਗਾਇਕ ਰਾਜ ਬਰਾੜ ਦੀ ਪਤਨੀ ਬਿੰਦੂ ਬਰਾੜ ਨੇ ਕੌਰ ਬੀ ਨਾਲ ਵਿਆਹ ‘ਚ ਪਾਇਆ ਗਿੱਧਾ, ਇਸ ਤਰ੍ਹਾਂ ਕੌਰ ਬੀ ਨਾਲ ਲਡਾਇਆ ਲਾਡ https://www.instagram.com/p/B9RqNAohVyD/ ਪਰ ਉਸ ਦੇ ਮਾਪਿਆਂ ਨੇ ਇਸ ਔਖੇ ਸਮੇਂ ਦਾ ਉਨ੍ਹਾਂ ਅਤੇ ਉਨ੍ਹਾਂ ਦੇ ਭਰਾ 'ਤੇ ਕੋਈ ਵੀ ਅਸਰ ਨਹੀਂ ਪੈਣ ਦਿੱਤਾ ਅਤੇ ਨਾਂ ਹੀ ਉਨ੍ਹਾਂ ਦੇ ਪਾਲਣ ਪੋਸ਼ਣ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਆਉਣ ਦਿੱਤੀ ਸੀ ।ਹਾਲਾਂਕਿ ਅਜਿਹੇ ਸਮੇਂ 'ਚ ਉਨ੍ਹਾਂ ਦੇ ਮਾਪਿਆਂ ਨੂੰ ਇੱਕ ਘਰ ਤੱਕ ਵੇਚਣਾ ਪਿਆ ਸੀ ।ਸਵੀਤਾਜ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਨੇ ਕਦੇ ਵੀ ਉਨ੍ਹਾਂ ਉੱਤੇ ਕੁਝ ਵੀ ਥੋਪਣ ਦੀ ਕੋਸ਼ਿਸ਼ ਨਹੀਂ ਸੀ ਕੀਤੀ । https://www.instagram.com/p/B7hu65thOPA/ ਕਿਉਂਕਿ ਰਾਜ ਬਰਾੜ  ਚਾਹੁੰਦੇ ਸਨ ਕਿ ਉਨ੍ਹਾਂ ਦੇ ਬੱਚੇ ਜੋ ਦਿਲ ਕਰਦਾ ਹੈ ਉਹੀ ਕਰਨ ਅਤੇ ਸਵੀਤਾਜ ਆਪਣੇ ਪਿਤਾ ਵਾਲੇ ਫੀਲਡ 'ਚ ਆਪਣੀ ਜਗ੍ਹਾ ਬਨਾਉਣਾ ਚਾਹੁੰਦੀ ਸੀ ।ਸਵੀਤਾਜ ਨੇ ਥਿਏਟਰ ਵੀ ਕੀਤਾ ਹੋਇਆ ਹੈ ਅਤੇ ਸਕੂਲ ਸਮੇਂ ਦੌਰਾਨ ਉਹ ਕਈ ਪਲੇਅ 'ਚ ਭਾਗ ਵੀ ਲੈਂਦੀ ਰਹੀ ਹੈ ।ਸਵੀਤਾਜ ਬਰਾੜ ਆਪਣੇ ਪਿਤਾ ਵਾਂਗ ਆਪਣੀ ਜ਼ਿੰਦਗੀ 'ਚ ਨਿਮਰਤਾ ਵਰਗਾ ਗੁਣ ਧਾਰਨ ਕਰਨਾ ਚਾਹੁੰਦੀ ਹੈ ਅਤੇ ਉਸ ਦੀ ਤਮੰਨਾ ਹੈ ਕਿ ਪਿਤਾ ਦੀ ਸਿੱਧੇ ਸਾਦੇ ਰਹਿਣ ਦੀ ਆਦਤ ਨੂੰ ਉਹ ਵੀ ਆਪਣੀ ਜ਼ਿੰਦਗੀ 'ਚ ਧਾਰਨ ਕਰੇ । https://www.instagram.com/p/B7TNLovhdp0/ ਗਾਇਕੀ 'ਚ ਤਾਂ ਜਿੱਥੇ ਉਹ ਕਮਾਲ ਕਰ ਹੀ ਰਹੀ ਹੈ, ਇਸ ਤੋਂ ਇਲਾਵਾ ਸਵੀਤਾਜ ਫ਼ਿਲਮਾਂ 'ਚ ਵੀ ਡੈਬਿਊ ਕਰ ਸਕਦੀ ਹੈ ਅਤੇ ਉਸ ਦੀ ਖਾਹਿਸ਼ ਹੈ ਕਿ ਉਹ 'ਜਬ ਵੀ ਮੈਟ' ਫ਼ਿਲਮ 'ਚ ਕਰੀਨਾ ਕਪੂਰ ਵਰਗਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਅਤੇ ਉਹ ਵੀ ਨੱਬੇ ਦੇ ਦਹਾਕੇ ਵਰਗੇ ਦੌਰ ਵਰਗਾ ਕੰਬੀਨੇਸ਼ਨ ਚਾਹੁੰਦੀ ਹੈ ।ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ 'ਚ ਨਿਮਰਤ ਖਹਿਰਾ ਉਨ੍ਹਾਂ ਨੂੰ ਬੇਹੱਦ ਪਸੰਦ ਹਨ ਅਤੇ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੀ ਹੈ । ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਉਨ੍ਹਾਂ ਨੂੰ ਬੇਹੱਦ ਪਸੰਦ ਹੈ ਅਤੇ ਕਾਲਜ ਸਮੇਂ ਤੋਂ ਹੀ ਉਹ ਉਨ੍ਹਾਂ ਨੂੰ ਫਾਲੋ ਕਰਦੀ ਆ ਰਹੀ ਹੈ । ਸਵੀਤਾਜ ਨੇ ਆਪਣੇ ਨਾਂਅ ਪਿੱਛੇ ਇਕ ਕਹਾਣੀ ਦਾ ਖੁਲਾਸਾ ਕਰਦਿਆਂ ਕਿਹਾ ਕਿ ਜਿਸ ਸਮੇਂ ਉਨ੍ਹਾਂ ਦੀ ਮਾਂ ਬਿੰਦੂ ਬਰਾੜ ਪ੍ਰੈਗਨੇਂਟ ਸੀ ਤਾਂ ਉਸ ਵੇਲੇ ਉਨ੍ਹਾਂ ਨੇ ਕਿਸੇ ਅਖਬਾਰ 'ਚ ਨਾਂਅ ਪੜਿਆ ਸੀ ਸ਼ਹਿਤਾਜ਼ ਜਿਸ ਤੋਂ ਬਾਅਦ ਬਿੰਦੂ ਬਰਾੜ ਨੇ ਸੋਚਿਆ ਕਿ ਜੇ ਉਨ੍ਹਾਂ ਦੇ ਘਰ ਕੁੜੀ ਨੇ ਜਨਮ ਲਿਆ ਤਾਂ ਉਸ ਦਾ ਨਾਂਅ ਸ਼ਹਿਤਾਜ ਰੱਖਣਾ ਸੀ, ਪਰ ਰਾਜ ਬਰਾੜ ਨੇ ਸ਼ਹਿਤਾਜ਼ ਦੀ ਬਜਾਏ ਸਵੀਤਾਜ ਰੱਖਿਆ ।  

0 Comments
0

You may also like