ਲਾਡੀ ਚਾਹਲ ਦਾ ਨਵਾਂ ਗੀਤ ‘CHORI DA PISTOL’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਪਰਮੀਸ਼ ਵਰਮਾ ਤੇ ਈਸ਼ਾ ਰਿਖੀ ਦੀ ਲਵ ਕਸਿਮਟਰੀ

written by Lajwinder kaur | October 13, 2021

ਪੰਜਾਬੀ ਗੀਤਕਾਰ ਤੇ ਗਾਇਕ ਲਾਡੀ ਚਾਹਲ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਉਹ 'ਚੋਰੀ ਦਾ ਪਿਸਤੌਲ' (CHORI DA PISTOL) ਟਾਈਟਲ ਹੇਠ ਇੱਕ ਪਿਆਰਾ ਜਿਹਾ ਗੀਤ ਲੈ ਕੇ ਆਏ ਹਨ।

ਹੋਰ ਪੜ੍ਹੋ : ‘Yes I Am Student’ ਫ਼ਿਲਮ ਦਾ ਪਹਿਲਾ ਗੀਤ ‘SAAB’ ਹੋਇਆ ਰਿਲੀਜ਼, ਪਿਉ ਦੇ ਜਜ਼ਬਾਤਾਂ ਨੂੰ ਬਿਆਨ ਕਰਦਾ ਇਹ ਗੀਤ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

chori da pistol

ਇਸ ਗੀਤ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਪਰਮੀਸ਼ ਵਰਮਾ ਤੇ ਅਦਾਕਾਰਾ ਈਸ਼ਾ ਰਿਖੀ । ਦੋਵਾਂ ਜਣਿਆਂ ਦੀ ਰੋਮਾਂਟਿਕ ਕਮਿਸਟਰੀ ਹਰ ਇੱਕ ਨੂੰ ਖੂਬ ਪਸੰਦ ਆ ਰਹੀ ਹੈ। ਇਸ ਗੀਤ ਨੂੰ ਲਾਡੀ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ। ਵੀਡੀਓ ‘ਚ ਪੇਸ਼ ਕੀਤਾ ਗਿਆ ਹੈ ਕਾਲਜ ਤੋਂ ਸ਼ੂਰ ਹੋਇਆ ਸੱਚਾ ਪਿਆਰ ਕਿਵੇਂ ਪਰਵਾਨ ਚੜ੍ਹਦਾ ਹੈ। ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦਾ ਪਾਰਟੀ ਸੌਂਗ ‘Lalkaare’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦੇ ਨਾਲ ਭੰਗੜੇ ਪਾਉਂਦੇ ਆ ਰਹੇ ਨੇ ਨਜ਼ਰ

laddi chahal image

ਜੇ ਗੱਲ ਕਰੀਏ ਲਾਡੀ ਚਾਹਲ ਦੇ ਕੰਮ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸ਼ਾਨਦਾਰ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫਿਲਮਾਂ ਜਿਵੇਂ ਸਿੰਘਮ, ਦਿਲ ਦੀਆਂ ਗੱਲਾਂ, ਜਿੰਦੇ ਮੇਰੀਏ, ਅਤੇ ਚੱਲ ਮੇਰਾ ਪੁੱਤ 2 ਲਈ ਵੀ ਗੀਤ ਲਿਖ ਚੁੱਕੇ ਨੇ। ਲਾਡੀ ਚਾਹਲ ਦੇ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਦਿਲਜੀਤ ਦੋਸਾਂਝ, ਅਮਰਿੰਦਰ ਗਿੱਲ, ਪਰਮੀਸ਼ ਵਰਮਾ ਤੇ ਕਈ ਹੋਰ ਗਾਇਕ ਗਾ ਚੁੱਕੇ ਹਨ।

You may also like