ਕਾਂ ਨੂੰ ਪਰੋਸੇ ਜਾ ਰਹੇ ਵੰਨ ਸੁਵੰਨੇ ਪਕਵਾਨ,ਵੀਡਿਓ ਵਾਇਰਲ 

Written by  Shaminder   |  October 03rd 2018 09:53 AM  |  Updated: October 03rd 2018 09:53 AM

ਕਾਂ ਨੂੰ ਪਰੋਸੇ ਜਾ ਰਹੇ ਵੰਨ ਸੁਵੰਨੇ ਪਕਵਾਨ,ਵੀਡਿਓ ਵਾਇਰਲ 

ਸ਼ਰਧਾ ਦੇ ਸਰਾਧ ! ਪਰ ਜਿਉਂਦੇ ਜੀਅ ਜਿਨ੍ਹਾਂ ਮਾਤਾ ਪਿਤਾ ਨੂੰ ਪਾਣੀ ਤੱਕ ਲਈ ਤਰਸਾ ਦਿੱਤਾ ਜਾਂਦਾ ਹੈ ਮਰਨ ਪਿੱਛੋਂ ਲੋਕਾਂ ਨੂੰ ਵਿਖਾਉਣ ਲਈ ਸਰਾਧ ਕਰਨ ਦਾ ਕੋਈ ਫਾਇਦਾ ਨਹੀਂ । ਸਰਾਧ ਅਜੇ ਚੱਲ ਰਹੇ ਨੇ ਅਤੇ ਇਸ ਦੌਰਾਨ ਲੋਕ ਆਪਣੇ ਪਿੱਤਰਾਂ ਦੀ ਆਤਮਿਕ ਸ਼ਾਂਤੀ ਲਈ ਲੋਕ ਤਰ੍ਹਾਂ ਤਰ੍ਹਾਂ ਦੇ ਉਪਾਅ ਕਰ ਰਹੇ ਨੇ ।ਇਸ ਦੇ ਨਾਲ ਹੀ ਪਿੱਤਰਾਂ ਨੂੰ ਤ੍ਰਿਪਤ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਦਾਨ ਪੁੰਨ ਕਰ ਰਹੇ ਨੇ ।

ਹੋਰ ਵੇਖੋ : ਗੁਰਦਾਸ ਮਾਨ ਦੀ ਪਰਫਾਰਮੈਂਸ ਦਾ ਵੀਡਿਓ ਵਾਇਰਲ

 

ਕਿਹਾ ਜਾਂਦਾ ਹੈ ਕਿ ਇਨ੍ਹਾਂ ਦਿਨਾਂ ਦੌਰਾਨ ਪਿੱਤਰਾਂ ਦੀ ਸ਼ਾਂਤੀ ਲਈ ਉਪਾਅ ਕੀਤੇ ਜਾਣ ਤਾਂ ਸਵਰਗ 'ਚ ਬੈਠੇ ਪਿੱਤਰਾਂ ਦਾ ਮਨ ਤ੍ਰਿਪਤ ਹੋ ਜਾਂਦਾ ਹੈ । ਪਰ ਸੋਸ਼ਲ ਮੀਡੀਆ 'ਤੇ ਏਨੀਂ ਦਿਨੀਂ ਇੱਕ ਵੀਡਿਓ ਵਾਇਰਲ ਹੋ ਰਿਹਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਕਾਂ ਨੂੰ ਖਾਣਾ ਖੁਆਉਣ ਲਈ ਲੋਕਾਂ ਦੀ ਭੀੜ ਜਮ੍ਹਾਂ ਹੋਈ ਹੈ ।ਕਿਹਾ ਜਾਂਦਾ ਹੈ ਕਿ ਕਾਂਵਾਂ ਨੂੰ ਖਾਣਾ ਖੁਆਉਣਾ ਸ਼ੁਭ ਹੁੰਦਾ ਹੈ ।ਪਰ ਅੱਜ ਕੱਲ੍ਹ ਕਾਂ ਤਾਂ ਭਾਲਿਆਂ ਨਹੀਂ ਲੱਭਦੇ ਪਰ ਏਨਾਂ ਦਿਨਾਂ ਦੌਰਾਨ ਇੱਕ ਕਾਂ ਵਾਲੇ ਦਾ ਧੰਦਾ ਚੱਲ ਨਿਕਲਿਆ ਹੈ ।

ਉਹ ਕਾਂ ਨੂੰ ਆਪਣੇ ਨਾਲ ਲੈ ਕੇ ਆਉਂਦਾ ਹੈ ਅਤੇ ਹਰ ਕਿਸੇ ਤੋਂ ਪੰਜਾਹ ਰੁਪਏ ਪ੍ਰਤੀ ਇੱਕ ਵਿਅਕਤੀ ਤੋਂ ਵਸੂਲਦਾ ਹੈ ।ਕਿਉਂਕਿ ਉਹ ਕਾਂ ਨੂੰ ਖਾਣਾ ਖੁਆਉਣ ਲਈ ਉਨ੍ਹਾਂ ਤੱਕ ਲੈ ਕੇ ਆਉਂਦਾ ਹੈ । ਕਾਂ ਨੂੰ ਵੇਖਦਿਆਂ ਹੀ ਸਰਾਧ ਕਰਨ ਵਾਲੇ ਲੋਕ ਟੁੱਟ ਕੇ ਪੈ ਜਾਂਦੇ ਨੇ । ਇਹ ਭੀੜ ਕਾਂ ਨੂੰ ਵੰਨ ਸੁਵੰਨੇ ਪਕਵਾਨ ਬਣਾ ਕੇ ਖੁਆ ਰਹੀ ਹੇ ਅਤੇ ਕਾਂ ਦੇ ਕੋਲ ਖਾਣ ਵਾਲੀਆਂ ਚੀਜ਼ਾਂ ਦਾ ਭੰਡਾਰ ਲੱਗ ਜਾਂਦਾ ਹੈ। ਇਹ ਵੀਡਿਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ । ਤੁਸੀਂ ਵੀ ਵੇਖੋ ਇਨਾਂ ਤਸਵੀਰਾਂ ਨੂੰ ,ਕਿ ਕਿਸ ਤਰ੍ਹਾਂ ਲੋਕ ਇਸ ਕਾਂ ਨੂੰ ਭੋਜਨ ਖੁਆਉਣ ਲਈ ਇੱਕਠੇ ਹੋਏ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network