ਮਾਧੁਰੀ ਦੀਕਸ਼ਿਤ ਨੇ ਪਤੀ ਨੂੰ 22 ਵੀਂ ਵਰ੍ਹੇਗੰਢ ਮੌਕੇ ‘ਤੇ ਖ਼ਾਸ ਅੰਦਾਜ਼ ਨਾਲ ਦਿੱਤੀ ਵਧਾਈ, 'ਦਿਲ ਤੋ ਪਾਗਲ ਹੈ' ਦੀ ਧੁਨ ਦੇ ਨਾਲ ਸ਼ੇਅਰ ਕੀਤਾ ਰੋਮਾਂਟਿਕ ਵੀਡੀਓ

written by Lajwinder kaur | October 17, 2021

ਅਦਾਕਾਰਾ ਮਾਧੁਰੀ ਦੀਕਸ਼ਿਤ (Madhuri Dixit) ਨੇ ਬਾਲੀਵੁੱਡ ‘ਤੇ ਲੰਮਾ ਸਮਾਂ ਰਾਜ ਕੀਤਾ ਹੈ ਅਤੇ ਅੱਜ ਵੀ ਉਸ ਦਾ ਜਲਵਾ ਬਰਕਰਾਰ ਹੈ । ਏਨੀਂ ਦਿਨੀਂ ਉਹ ਟੀਵੀ ਦੇ ਰਿਆਲਟੀ ਸ਼ੋਅ ‘ਚ ਬਤੌਰ ਜੱਜ ਦੀ ਭੂਮਿਕਾ ਚ ਨਜ਼ਰ ਆਉਂਦੀ ਰਹਿੰਦੀ ਹੈ। ਬਾਲੀਵੁੱਡ ਦੀ ‘ਧੱਕ ਧੱਕ’ ਗਰਲ ਮਾਧੁਰੀ ਦੀਕਸ਼ਿਤ ਦੇ ਵਿਆਹ ਨੂੰ ਅੱਜ 22 ਸਾਲ ਪੂਰੇ ਹੋ ਗਏ ਨੇ।  ਜਿਸ ਕਰਕੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਪਤੀ ਨੂੰ ਮੈਰਿਜ ਐਨੀਵਰਸਿਰੀ ਦੀ ਵਧਾਈ ਦਿੰਦੀ ਹੋਈ ਇੱਕ ਪਿਆਰ ਜਿਹੀ ਵੀਡੀਓ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ : ਐਮੀ ਵਿਰਕ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ‘ਦੇ ਦੇ ਗੇੜਾ’ ਦਾ ਕੀਤਾ ਐਲਾਨ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

madhuri dixit and dr.nane Image Source -Instagram

ਉਨ੍ਹਾਂ ਦੇ ਪਤੀ ਸ਼੍ਰੀਰਾਮ ਨੇਨੇ ਦੇ ਨਾਲ ਆਪਣੀ ਅਣਦੇਖੀ ਤਸਵੀਰਾਂ ਦੇ ਬਣਾਈ ਇੱਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਇਕੱਠੇ 22 ਸਾਲ ਜਾਦੂਮਈ’। ਵੀਡੀਓ ਚ ਉਨ੍ਹਾਂ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਤੋਂ ਇਲਾਵਾ ਜ਼ਿੰਦਗੀ ਦੇ ਖੁਸ਼ ਪਲਾਂ ਵਾਲੀਆਂ ਵੀ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਵੀਡੀਓ ਨੂੰ ਉਨ੍ਹਾਂ ਨੇ 'ਦਿਲ ਤੋ ਪਾਗਲ ਹੈ' ਗੀਤ ਦੀ ਧੁਨ ਦੇ ਨਾਲ ਪੋਸਟ ਕੀਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਜੋੜੀ ਨੂੰ ਵਧਾਈਆਂ ਦੇ ਰਹੇ ਹਨ ।

inside image of madhuri Image Source -Instagram

ਹੋਰ ਪੜ੍ਹੋ : ਗਾਇਕ ਕਰਨ ਔਜਲਾ ਆਪਣੇ ਨਵੇਂ ਗੀਤ ‘Ask About Me’ ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ, ਪੁਰਾਣੇ ਸੰਗੀਤ ਦੀਆਂ ਧੁਨਾਂ ਛੂਹ ਰਹੀਆਂ ਨੇ ਦਿਲਾਂ ਨੂੰ, ਦੇਖੋ ਵੀਡੀਓ

ਜ਼ਿਕਰਯੋਗ ਹੈ ਕਿ ਮਾਧੁਰੀ ਦੀਕਸ਼ਿਤ ਦਾ ਵਿਆਹ 17 ਅਕਤੂਬਰ 1999 ਨੂੰ ਸ਼੍ਰੀ ਰਾਮ ਨੇਨੇ ਨਾਲ ਹੋਇਆ ਸੀ। ਮਾਧੁਰੀ ਦੇ ਆਰਿਨ ਅਤੇ ਰਿਆਨ ਨਾਂ ਦੇ ਦੋ ਬੇਟੇ ਵੀ ਹਨ। ਮਾਧੁਰੀ ਅਕਸਰ ਹੀ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਆਪਣੀ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

 

 

View this post on Instagram

 

A post shared by Madhuri Dixit (@madhuridixitnene)

You may also like