ਮੈਂਨੇ ਪਿਆਰ ਕੀਆ ਅਤੇ ਹਮ ਆਪ ਕੇ ਹੈਂ ਕੌਨ ਵਰਗੀਆਂ ਫ਼ਿਲਮਾਂ ਨੂੰ ਸੰਗੀਤ ਦੇਣ ਵਾਲੇ ਸੰਗੀਤਕਾਰ ਰਾਮ ਲਕਸ਼ਮਣ ਦਾ ਹੋਇਆ ਦਿਹਾਂਤ
ਮੈਂਨੇ ਪਿਆਰ ਕੀਆ ਅਤੇ ਹਮ ਆਪ ਕੇ ਹੈਂ ਕੌਨ ਵਰਗੀਆਂ ਫ਼ਿਲਮਾਂ ਨੂੰ ਸੰਗੀਤ ਦੇਣ ਵਾਲੇ ਸੰਗੀਤਕਾਰ ਰਾਮ ਲਕਸ਼ਮਣ ਦਾ ਹੋਇਆ ਦਿਹਾਂਤ
ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਰਾਮ ਲਕਸ਼ਮਣ ਯਾਨੀ ਵਿਜੇ ਪਾਟਿਲ ਦਾ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਖ਼ਬਰਾਂ ਦੀ ਮੰਨੀਏ ਤਾਂ ਉਹ ਕਾਫੀ ਸਮੇਂ ਤੋ ਬਿਮਾਰ ਚੱਲ ਰਹੇ ਸਨ ।ਮੈਨੇ ਪਿਆਰ ਕੀਆ ਅਤੇ ਹਮ ਆਪ ਕੇ ਹੈਂ ਕੌਨ ਵਰਗੀਆਂ ਬਲਾਕਬਸਟਰ ਫਿਲਮਾਂ ਨੂੰ ਸੰਗੀਤ ਦੇਣ ਵਾਲੇ ਅਮਰ ਸੰਗੀਤਕਾਰ ਰਾਮ ਲਕਸ਼ਮਣ ਦੀ ਮੌਤ ’ਤੇ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੇ ਦੁੱਖ ਪ੍ਰਗਟਾਇਆ।

ਹੋਰ ਪੜ੍ਹੋ :
ਅਦਾਕਾਰਾ ਉਪਾਸਨਾ ਸਿੰਘ ਨੇ ਵਿਖਾਈ ਆਪਣੇ ਫਾਰਮ ਹਾਊਸ ਦੀ ਝਲਕ, ਵੀਡੀਓ ਕੀਤਾ ਸਾਂਝਾ
Pic Courtesy: twitter
ਉਨ੍ਹਾਂ ਟਵੀਟ ਵਿਚ ਲਿਖਿਆ,‘ਮੈਨੂੰ ਹੁਣੇ ਪਤਾ ਲੱਗਾ ਕਿ ਬਹੁਤ ਹੀ ਗੁਣੀ ਤੇ ਹਰਮਨਪਿਆਰੇ ਸੰਗੀਤਕਾਰ ਰਾਮ ਲਕਸ਼ਮਣ ਵਿਜੇ ਪਾਟਿਲ ਸਵਰਗਵਾਸ ਹੋ ਗਏ। ਇਹ ਸੁਣਕੇ ਮੈਨੂੰ ਬਹੁਤ ਦੁੱਖ ਹੋਇਆ। ਉਹ ਚੰਗੇ ਇਨਸਾਨ ਸਨ। ਮੈਂ ਉਨ੍ਹਾਂ ਦੇ ਕਈ ਗਾਣੇ ਗਏ ਜੋ ਬਹੁਤ ਹੀ ਹਰਮਨਪਿਆਰੇ ਹੋਏ।
Pic Courtesy: twitter
ਮੈਂ ਉਨ੍ਹਾਂ ਨੂੰ ਦਿਲੋਂ ਸ਼ਰਧਾਂਜਲੀ ਦਿੰਦੀ ਹਾਂ।’ ਉਹਨਾਂ ਦੇ ਫ਼ਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਰਾਮ ਲਕਸ਼ਮਣ ਨੇ 200 ਤੋਂ ਜ਼ਿਆਦਾ ਫਿਲਮਾਂ ਨੂੰ ਸੰਗੀਤ ਦਿੱਤਾ ਸੀ । ਇਸ ਤੋਂ ਇਲਾਵਾ ਉਹਨਾਂ ਨੇ ਭੋਜਪੁਰੀ ਅਤੇ ਮਰਾਠੀ ਫਿਲਮਾਂ ਨੂੰ ਵੀ ਆਪਣੇ ਸੰਗੀਤ ਨਾਲ ਸ਼ਿੰਗਾਰਿਆ । ਰਾਜਸ਼੍ਰੀ ਪ੍ਰੋਡਕਸ਼ਨ ਦੀਆਂ ਫਿਲਮਾਂ ਨੇ ਉਨ੍ਹਾਂ ਨੂੰ ਇਕ ਵਿਲੱਖਣ ਪਛਾਣ ਦਿਵਾਈ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
