ਮਾਡਲ ਅਤੇ ਅਦਾਕਾਰਾ ਅਕਾਂਕਸ਼ਾ ਸਰੀਨ ਨੇ ਲਈ ਨਵੀਂ ਥਾਰ ਗੱਡੀ, ਪ੍ਰਸ਼ੰਸਕ ਦੇ ਰਹੇ ਵਧਾਈ

Reported by: PTC Punjabi Desk | Edited by: Shaminder  |  April 19th 2021 02:00 PM |  Updated: April 19th 2021 02:00 PM

ਮਾਡਲ ਅਤੇ ਅਦਾਕਾਰਾ ਅਕਾਂਕਸ਼ਾ ਸਰੀਨ ਨੇ ਲਈ ਨਵੀਂ ਥਾਰ ਗੱਡੀ, ਪ੍ਰਸ਼ੰਸਕ ਦੇ ਰਹੇ ਵਧਾਈ

ਮਾਡਲ ਅਤੇ ਅਦਾਕਾਰਾ ਅਕਾਂਕਸ਼ਾ ਸਰੀਨ ਨੇ ਨਵੀਂ ਥਾਰ ਗੱਡੀ ਲਈ ਹੈ । ਜਿਸ ਦੀਆਂ ਤਸਵੀਰਾਂ ਵੀ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ

ਆਪਣੀ ਨਵੀਂ ਥਾਰ ਗੱਡੀ ਦੇ ਨਾਲ ਨਜ਼ਰ ਆ ਰਹੇ ਹਨ ।

Akanksha Image From aakankshasareen's Instagram

ਹੋਰ ਪੜ੍ਹੋ : ਅਦਾਕਾਰ ਅਰਜੁਨ ਰਾਮਪਾਲ ਵੀ ਪਾਏ ਗਏ ਕੋਰੋਨਾ ਪਾਜ਼ੀਟਿਵ, ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਜਾਣਕਾਰੀ

Akanksha Image From aakankshasareen's Instagram

ਇਨ੍ਹਾਂ ਤਸਵੀਰਾਂ ਨੰ ਸ਼ੇਅਰ ਕਰਨ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਜਿੱਥੇ ਵਧਾਈ ਦਿੱਤੀ ਜਾ ਰਹੀ ਹੈ, ਉੱਥੇ ਹੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਨੇ ਵੀ ਉਨ੍ਹਾਂ ਨੂੰ ਨਵੀਂ ਗੱਡੀ ਦੀ ਵਧਾਈ ਦਿੱਤੀ ਹੈ । ਅਕਾਂਕਸ਼ਾ ਸਰੀਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਤੌਰ  ਮਾਡਲ ਉਹ ਹੁਣ ਤੱਕ ਕਈ ਗੀਤਾਂ ‘ਚ ਨਜ਼ਰ ਆ ਚੁੱਕੇ ਹਨ ।

akanksha Image From aakankshasareen's Instagram

ਹਾਲ ਹੀ ‘ਚ ਗਾਇਕ ਕਾਕਾ ਦੇ ਆਏ ਗੀਤ ‘ਤੀਜੀ ਸੀਟ’ ‘ਚ ਉਹ ਵਿਖਾਈ ਦਿੱਤੀ ਸੀ । ਇਸ ਤੋਂ ਇਲਾਵਾ ਉਹ ਜਲਦ ਹੀ ਰਿਲੀਜ਼ ਹੋਣ ਵਾਲੀ ਫ਼ਿਲਮ ‘ਗੁਰਮੁਖ’ ‘ਚ ਵੀ ਵਿਖਾਈ ਦੇਣਗੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਸਾਰਾ ਗੁਰਪਾਲ ਵੀ ਨਜ਼ਰ ਆਉਣਗੇ ।


Popular Posts