ਅਦਾਕਾਰਾ ਮੌਨੀ ਰਾਏ ਨੇ ਸ਼ੇਅਰ ਕੀਤੀਆਂ ਆਪਣੀ ਗਲੈਮਰਸ ਲੁੱਕ ਵਾਲੀਆਂ ਨਵੀਆਂ ਤਸਵੀਰਾਂ, ਨੀਦਰਲੈਂਡ ‘ਚ ਲੈ ਰਹੀ ਹੈ ਛੁੱਟੀਆਂ ਦਾ ਅਨੰਦ

written by Lajwinder kaur | September 23, 2021

ਮਸ਼ਹੂਰ ਟੀਵੀ ਐਕਟਰ ਮੌਨੀ ਰਾਏ  Mouni Roy ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਉਹ ਘੁੰਮਣ ਦੀ ਸ਼ੌਕੀਨ ਹੈ। ਅਕਸਰ ਉਸਨੂੰ ਦੇਸ਼ ਅਤੇ ਵਿਦੇਸ਼ਾਂ ਦੇ ਸੁੰਦਰ ਥਾਵਾਂ ਉੱਤੇ ਛੁੱਟੀਆਂ ਦਾ ਲੁਤਫ ਲੈਂਦੇ ਹੋਏ ਵੇਖਿਆ ਗਿਆ ਹੈ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀਆਂ ਨਵੀਆਂ ਤਸਵੀਰਾਂ ਖੂਬ ਸ਼ੇਅਰ ਹੋ ਰਹੀਆਂ ਨੇ ।

ਹੋਰ ਪੜ੍ਹੋ : ਸ਼ਹਿਨਾਜ਼ ਦੇ ਭਰਾ ਸ਼ਹਿਬਾਜ਼ ਨੇ ਸਿਧਾਰਥ ਸ਼ੁਕਲਾ ਨੂੰ ਯਾਦ ਕਰਦੇ ਹੋਏ ‘Forever’ ਕੈਪਸ਼ਨ ਦੇ ਨਾਲ ਸ਼ੇਅਰ ਕੀਤੀ ਇਹ ਤਸਵੀਰ

actress mouni roy enjoy holidya image source- instagram

ਦੱਸ ਦਈਏ ਏਨੀਂ ਦਿਨੀਂ ਉਹ ਨੀਦਰਲੈਂਡ ਦੇ ਐਮਸਟਰਡਮ ਵਿੱਚ ਛੁੱਟੀਆਂ ਮਨਾ ਰਹੀ ਹੈ । ਜਿੱਥੋਂ ਉਨ੍ਹਾਂ ਨੇ ਆਪਣੀ ਤਸਵੀਰਾਂ ਪੋਸਟ ਕੀਤੀਆਂ ਹਨ । ਜਿਨ੍ਹਾਂ 'ਚ ਉਹ ਗਲੈਮਰਸ ਅੰਦਾਜ਼ 'ਚ ਸੜਕ ਕੰਢੇ ਖੜ੍ਹੀ ਹੋਈ ਆਪਣੀ ਦਿਲਕਸ਼ ਅਦਾਵਾਂ ਬਿਖੇਰਦੇ ਹੋਏ ਨਜ਼ਰ ਆ ਰਹੀ ਹੈ। ਇਨ੍ਹਾਂ ਫੋਟੋਆਂ ਦੇ ਨਾਲ ਮੌਨੀ ਰਾਏ ਨੇ ਦੱਸਿਆ ਹੈ ਕਿ ਉਹ ਨੀਦਰਲੈਂਡ ਦੇ ਐਮਸਟਰਡਮ ਵਿੱਚ ਛੁੱਟੀਆਂ ਦਾ ਅਨੰਦ ਲੈ ਰਹੀ ਹੈ। ਇਸ ਪੋਸਟ ‘ਤੇ ਅਦਾਕਾਰ ਕਰਨ ਠੱਕਰ ਨੇ ਮਜ਼ਾਕ ਨਾਲ ਕਮੈਂਟ ਕਰਦੇ ਹੋਏ ਕਿਹਾ- 'ਤੁਸੀਂ ਦੁਬਾਰਾ ਯਾਤਰਾ ਕਰ ਰਹੇ ਹੋ. ਮੈਨੂੰ ਬਹੁਤ ਈਰਖਾ ਹੈ’ । ਇਸ ਪੋਸਟ ਤੇ ਕਈ ਹੋਰ ਕਲਾਕਾਰ ਤੇ ਪ੍ਰਸ਼ੰਸਕਾਂ ਦੇ ਕਮੈਂਟ ਆ ਰਹੇ ਨੇ। ਇਸ ਪੋਸਟ ਉੱਤੇ ਕੁਝ ਹੀ ਸਮੇਂ ਚ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ।

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਮੰਗੇਤਰ ਗੀਤ ਨੂੰ ਹੌਸਲਾ ਦਿੰਦੇ ਹੋਏ ਕਿਹਾ- ‘GEET ਤੁਸੀਂ ਨੌਜਵਾਨ ਮੁਟਿਆਰਾਂ ਨੂੰ ਵੱਡੇ ਸੁਫ਼ਨੇ ਲੈਣ ਲਈ ਪ੍ਰੇਰਿਤ ਕੀਤਾ ਹੈ’

comments on mounu roy's post image source- instagram

ਜੇ ਗੱਲ ਕਰੀਏ ਮੌਨੀ ਰਾਏ ਦੇ ਵਰਕ ਫਰੰਟ ਦੀ ਤਾਂ ਉਹ ਜਲਦ ਹੀ ਇੱਕ ਨਵਾਂ ਮਿਊਜ਼ਿਕ ਵੀਡੀਓ ਚ ਨਜ਼ਰ ਆਵੇਗੀ । 'ਦਿਲ ਗਲਤੀ ਕਰ ਬੈਠਾ ਹੈ' ਜੋ ਕਿ 25 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਵਿੱਚ ਉਹ ਜੁਬਿਨ ਨੌਟਿਆਲ ਦੇ ਨਾਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਕਈ ਮਸ਼ਹੂਰ ਟੀਵੀ ਸੀਰੀਅਲਾਂ ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਬਾਲੀਵੁੱਡ ਚ ਵੀ ਕਾਫੀ ਐਕਟਿਵ ਹੈ। ਉਹ ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਫਿਲਮ 'ਬ੍ਰਹਮਾਸਤਰ' ਵਿੱਚ ਵੀ ਨਜ਼ਰ ਆਵੇਗੀ।

 

 

View this post on Instagram

 

A post shared by mon (@imouniroy)

You may also like