ਨੀਰੂ ਬਾਜਵਾ ਨੇ ਜੁੜਵਾ ਧੀਆਂ ਦਾ ਮਨਾਇਆ ਜਨਮ ਦਿਨ, ਤਸਵੀਰਾਂ ਕੀਤੀਆਂ ਸਾਂਝੀਆਂ
ਨੀਰੂ ਬਾਜਵਾ ਨੇ ਜੁੜਵਾ ਧੀਆਂ ਦਾ ਮਨਾਇਆ ਜਨਮ ਦਿਨ, ਤਸਵੀਰਾਂ ਕੀਤੀਆਂ ਸਾਂਝੀਆਂ
ਨੀਰੂ ਬਾਜਵਾ (Neeru Bajwa) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਧੀਆਂ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਆਪਣੀਆਂ ਦੋਵਾਂ ਛੋਟੀਆਂ ਧੀਆਂ ਆਲੀਆ ਅਤੇ ਅਕੀਰਾ (twins daughters) ਦਾ ਜਨਮਦਿਨ (birthday) ਮਨਾਉਂਦੀ ਹੋਈ ਨਜ਼ਰ ਆ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਅਦਾਕਾਰਾ ਦੀਆਂ ਧੀਆਂ ਦੋ ਸਾਲ ਦੀਆਂ ਹੋ ਚੁੱਕੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਪਰਿਵਾਰ ਆਲੀਆ ਅਤੇ ਅਕੀਰਾ ਦਾ ਜਨਮ ਦਿਨ ਮਨਾ ਰਿਹਾ ਹੈ ।
image From instagram
ਹੋਰ ਪੜ੍ਹੋ : ਜੌਰਡਨ ਸੰਧੂ ਦੀ ਰਿਸੈਪਸ਼ਨ ਪਾਰਟੀ ‘ਚ ਸ਼ਾਮਿਲ ਹੋਏ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ, ਤਸਵੀਰਾਂ ਹੋ ਰਹੀਆਂ ਵਾਇਰਲ
ਦੋਵੇਂ ਬੱਚੀਆਂ ਬਹੁਤ ਹੀ ਕਿਊਟ ਨਜ਼ਰ ਆ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਦੋਵਾਂ ਦੇ ਜਨਮ ਦਿਨ ‘ਤੇ ਪ੍ਰਸ਼ੰਸਕ ਵੀ ਨੀਰੂ ਬਾਜਵਾ ਨੂੰ ਵਧਾਈ ਦੇ ਰਹੇ ਹਨ । ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।
image From instagram
ਜਲਦ ਹੀ ਅਦਾਕਾਰਾ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਅਦਾਕਾਰੀ ਕਰਦੀ ਦਿਖਾਈ ਦੇਵੇਗੀ । ਨੀਰੂ ਬਾਜਵਾ ਕੁਝ ਸਮਾਂ ਪਹਿਲਾਂ ਹੀ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਪਾਣੀ ‘ਚ ਮਧਾਣੀ’ ਚ ਨਜ਼ਰ ਆਈ ਸੀ । ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ । ਜਲਦ ਹੀ ਉਹ ਫ਼ਿਲਮ ‘ਕਲੀ ਜੋਟਾ’ ‘ਚ ਸਤਿੰਦਰ ਸਰਤਾਜ ਦੇ ਨਾਲ ਨਜ਼ਰ ਆਏਗੀ । ਇਸ ਫ਼ਿਲਮ ਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
