ਨਵੀਂ ਪੰਜਾਬੀ ਫ਼ਿਲਮ 'Article 295' ਦਾ ਹੋਇਆ ਐਲਾਨ, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

written by Pushp Raj | August 24, 2022

Punjabi film 'Article 295': ਪੰਜਾਬੀ ਇੰਡਸਟਰੀ ਦਿਨ ਬ ਦਿਨ ਤਰੱਕੀ ਕਰ ਰਹੀ ਹੈ। ਇਸ ਦਾ ਉਦਾਹਰਨ ਹੈ ਸਾਲ 2022 ਵਿੱਚ ਇੱਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਹਾਲ ਹੀ ਵਿੱਚ ਨਵੀਂ ਪੰਜਾਬੀ ਫ਼ਿਲਮ 'Article 295' ਦਾ ਐਲਾਨ ਹੋਇਆ ਹੈ। ਇਸ ਫ਼ਿਲਮ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ। ਦਰਸ਼ਕ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।

Image Source: Twitter

ਪੰਜਾਬੀ ਫ਼ਿਲਮ 'Article 295' ਦੇ ਐਲਾਨ ਤੋਂ ਬਾਅਦ ਇਸ ਫ਼ਿਲਮ ਨੂੰ ਲੈ ਕੇ ਚਰਚਾ ਹੋ ਰਹੀ ਹੈ। ਇਹ ਫ਼ਿਲਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕਾਫੀ ਸਮੇਂ ਤੋਂ ਸੁਰਖੀਆਂ ਵਿੱਚ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਇੱਕ ਗੀਤ '295' ਵੀ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਲੰਮੇਂ ਸਮੇਂ ਤੱਕ ਸੁਰਖੀਆਂ ਵਿੱਚ ਰਿਹਾ।

ਇਸ ਫ਼ਿਲਮ ਦੇ ਰਿਲੀਜ਼ ਕੀਤੇ ਗਏ ਪੋਸਟਰ ਵਿੱਚ ਸ਼ੇਅਰ ਕੀਤੀ ਗਈ ਜਾਣਕਾਰੀ ਦੇ ਮੁਤਾਬਕ, ਇਹ ਫ਼ਿਲਮ ਨੂੰ 'ਸੁਰਜੀਤ ਮੂਵੀਜ਼' ਵੱਲੋਂ ਪੇਸ਼ ਕੀਤੀ ਗਈ ਹੈ ਜਦੋਂਕਿ ਸਕਰੀਨਪਲੇਅ ਅਤੇ ਡਾਇਲਾਗ ਨਾਸਿਰ ਅਦੀਬ ਨੇ ਲਿਖੇ ਹਨ।

Image Source: Twitter

ਫ਼ਿਲਮ ਦੇ ਗੀਤਾਂ ਦੇ ਬੋਲ ਅਲਤਾਫ ਬਾਜਵਾ ਅਤੇ ਮਰਹੂਮ ਖਵਾਜਾ ਪਰਵੇਜ਼ ਨੇ ਲਿਖੇ ਹਨ। ਇਕਬਾਲ ਸਿੰਘ ਢਿੱਲੋਂ ਵੱਲੋਂ ਬਣਾਈ ਗਈ ਇਹ ਫ਼ਿਲਮ ਜਲਦੀ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਹਾਲ ਅਜੇ ਤੱਕ ਫ਼ਿਲਮ ਨਿਰਮਾਤਾਵਾਂ ਨੇ 'ਆਰਟੀਕਲ 295' ਦੀ ਰਿਲੀਜ਼ ਡੇਟ ਦਾ ਖੁਲਾਸਾ ਨਹੀਂ ਕੀਤਾ ਹੈ ਅਤੇ ਫ਼ਿਲਮ ਦੀ ਸਟਾਰ ਕਾਸਟ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਫ਼ਿਲਮ ਦੇ ਪੋਸਟਰ ਵਿੱਚ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਇੱਕ ਖ਼ਾਸ ਗੱਲ ਲਿਖੀ ਗਈ ਹੈ। ਪੋਸਟਰ ਵਿੱਚ ਲਿਖਿਆ ਗਿਆ ਹੈ: "ਚੜ੍ਹਦਾ ਪੰਜਾਬ ਅਤੇ ਲਹਿੰਦੇ ਪੰਜਾਬ ਦੀ ਸਾਂਝੀ ਕੋਸ਼ਿਸ਼।"

ਫ਼ਿਲਮ 'ਆਰਟੀਕਲ 295'  ਵਿੱਚ ਸਭ ਕੁਝ ਯਾਨੀ ਕਿ "ਕਿਸੇ ਵੀ ਵਰਗ ਦੇ ਧਰਮ ਦਾ ਅਪਮਾਨ ਕਰਨ ਦੇ ਇਰਾਦੇ ਨਾਲ ਪੂਜਾ ਸਥਾਨ ਨੂੰ ਨੁਕਸਾਨ ਪਹੁੰਚਾਉਣ ਜਾਂ ਅਪਵਿੱਤਰ ਕਰਨ" ਬਾਰੇ ਹੈ। ਸਿੱਧੂ ਮੂਸੇ ਵਾਲਾ ਦਾ ਗੀਤ '295' ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ ਕਿਉਂਕਿ ਇਸ ਨੂੰ ਭਾਰਤੀ ਦੰਡਾਵਲੀ ਦੀ ਧਾਰਾ 295 ਦੇ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਗਾਇਆ ਗਿਆ ਸੀ।

Image Source: Twitter

ਹੋਰ ਪੜ੍ਹੋ: ਕੀ ਗੁਰਨਾਮ ਭੁੱਲਰ ਲੈਣਗੇ ਬਿੱਗ ਬੌਸ -16 ਵਿੱਚ ਹਿੱਸਾ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਹੁਣ ਫ਼ਿਲਮ 'ਆਰਟੀਕਲ 295' ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਹਾਲਾਂਕਿ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਫਿਰ ਵੀ ਫ਼ਿਲਮ ਦੇ ਟਾਈਟਲ ਤੇ ਪੋਸਟਰ ਨੂੰ ਵੇਖਣ ਮਗਰੋਂ ਦਰਸ਼ਕ ਇਸ ਫ਼ਿਲਮ ਬਾਰੇ ਹੋਰ ਜਾਣਕਾਰੀ ਹਾਸਿਲ ਕਰਨਾ ਚਾਹੁੰਦੇ ਹਨ।

You may also like