ਕੋਰੋਨਾ ਵਾਇਰਸ ਕਰਕੇ ਲੋਕ ਹੀ ਨਹੀਂ ਮਰੇ, ਇਨਸਾਨੀਅਤ ਵੀ ਮਰ ਗਈ, ਮੀਕਾ ਸਿੰਘ ਨੇ ਸ਼ੇਅਰ ਕੀਤਾ ਵੀਡੀਓ

written by Rupinder Kaler | April 30, 2021 02:58pm

ਗਾਇਕ ਮੀਕਾ ਸਿੰਘ ਨੇ ਆਪਣੇ ਟਵਿੱਟਰ ’ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ ਕਿਉਂਕਿ ਕੋਰੋਨਾ ਨੇ ਨਾ ਸਿਰਫ਼ ਲੋਕਾਂ ਦੀ ਜਾਨ ਲਈ ਹੈ ਬਲਕਿ ਇਨਸਾਨੀਅਤ ਵੀ ਖਤਮ ਕਰ ਦਿੱਤੀ ਹੈ । ਇਹ ਵੀਡੀਓ ਦਿੱਲੀ ਦਾ ਹੈ ਜਿੱਥੇ ਇੱਕ ਬਜੁਰਗ ਦੀ ਕੋਰੋਨਾ ਵਾਇਰਸ ਕਰਕੇ ਜਾਨ ਚਲੀ ਗਈ ਹੈ, ਤੇ ਉਸ ਦੀ ਲਾਸ਼ ਚੁੱਕਣ ਵਾਲਾ ਕੋਈ ਨਹੀਂ ।

ਹੋਰ ਪੜ੍ਹੋ :

ਪਿਛਲੇ ਇੱਕ ਸਾਲ ਤੋਂ ਵੱਖ ਵੱਖ ਰਹਿ ਰਹੇ ਹਨ ਧਰਮਿੰਦਰ ਤੇ ਹੇਮਾ ਮਾਲਿਨੀ  … !

Pic Courtesy: twitter

ਘਰ ਵਿੱਚ ਬਜ਼ੁਰਗ ਦੀ ਪਤਨੀ ਹੈ ਉਹ ਵੀ ਕੋਰੋਨਾ ਕਰਕੇ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੀ ਹੈ । ਇਸ ਜੋੜੇ ਦੀ ਇੱਕਲੌਤੀ ਬੇਟੀ ਬੇਵਸ ਹੈ ਕਿਉਂਕਿ ਪਿਤਾ ਦੀ ਲਾਸ਼ ਚੁੱਕਣ ਵਾਲਾ ਕੋਈ ਨਹੀਂ ।

Pic Courtesy: twitter

ਗਵਾਂਢ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਹਨ ਪਰ ਉਸ ਲਾਸ਼ ਨੂੰ ਹੱਥ ਲਗਾਉਣ ਲਈ ਤਿਆਰ ਨਹੀਂ । ਅਜਿਹੇ ਵਿੱਚ ਯੁਨਾਈਨਿਡ ਸਿੱਖ ਸੰਸਥਾ ਦੇ ਵਲੰਟੀਅਰ ਆਉਂਦੇ ਹਨ । ਉਹ ਬਜ਼ੁਰਗ ਦੀ ਲਾਸ਼ ਨੂੰ ਸੰਭਾਲਦੇ ਹਨ ਤੇ ਸਸਕਾਰ ਲਈ ਲੈ ਕੇ ਜਾਂਦੇ ਹਨ ।

You may also like