Advertisment

ਸਾਊਥ ਸੁਪਰਸਟਾਰ ਰਜਨੀਕਾਂਤ ਅੱਜ ਮਨਾ ਰਹੇ ਨੇ ਆਪਣਾ 72ਵਾਂ ਜਨਮਦਿਨ, ਜਾਣੋ ਅਦਾਕਾਰ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ

author-image
By Pushp Raj
New Update
ਸਾਊਥ ਸੁਪਰਸਟਾਰ ਰਜਨੀਕਾਂਤ ਅੱਜ ਮਨਾ ਰਹੇ ਨੇ ਆਪਣਾ 72ਵਾਂ ਜਨਮਦਿਨ, ਜਾਣੋ ਅਦਾਕਾਰ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ
Advertisment
Happy Birthday Rajinikanth: ਭਾਰਤੀ ਸਿਨੇਮਾ ਦੇ ਦਿੱਗ ਕਲਾਕਾਰਾਂ ਚੋਂ ਇੱਕ ਤੇ ਮਸ਼ਹੂਰ ਸਾਊਥ ਸੁਪਰਸਟਾਰ ਰਜਨੀਕਾਂਤ ਅੱਜ ਆਪਣਾ 72ਵਾਂ ਜਨਮਦਿਨ ਮਨਾ ਰਹੇ ਹਨ। ਭਾਰਤੀ ਸਿਨੇਮਾ ਵਿੱਚ ਥਲਾਈਵਾ ਦੇ ਨਾਂਅ ਨਾਲ ਮਸ਼ਹੂਰ ਰਜਨੀਕਾਂਤ ਦੇ ਜਨਮਦਿਨ ਦੇ ਇਸ ਖ਼ਾਸ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ।
Advertisment
publive-image Image Source : Google ਪਿਛਲੇ ਕਈ ਦਹਾਕਿਆਂ ਤੋਂ ਬਾਲੀਵੁੱਡ ਤੇ ਸਾਊਥ ਫ਼ਿਲਮਾਂ ਵਿੱਚ ਰਜਨੀਕਾਂਤ ਨੇ ਆਪਣੀ ਚੰਗੀ ਅਦਾਕਾਰੀ ਤੇ ਆਪਣੇ ਨਿਮਰ ਸੁਭਾਅ ਦੇ ਚੱਲਦੇ ਇੱਕ ਵੱਖਰਾ ਮੁਕਾਮ ਤੇ ਕਾਮਯਾਬੀ ਹਾਸਿਲ ਕੀਤੀ ਹੈ। ਰਜਨੀਕਾਂਤ ਨੂੰ ਇੰਡਸਟਰੀ ਦੇ ਸਭ ਤੋਂ ਡਾਊਨ-ਟੂ-ਅਰਥ ਸਿਤਾਰਿਆਂ 'ਚ ਗਿਣਿਆ ਜਾਂਦਾ ਹੈ ਤੇ ਹਮੇਸ਼ਾ ਆਪਣੇ ਫੈਨਜ਼ ਦੇ ਦਿਲਾਂ ਵਿੱਚ ਖ਼ਾਸ ਥਾਂ ਰੱਖਣ ਵਾਲੇ ਕਲਾਕਾਰਾਂ ਚੋਂ ਗਿਣੇ ਜਾਂਦੇ ਹਨ। ਸਾਲ 1975 ਵਿੱਚ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਤੋਂ ਬਾਅਦ, ਅਭਿਨੇਤਾ ਨੇ ਫ਼ਿਲਮ ਜਗਤ ਵਿੱਚ ਆਪਣੇ ਲਈ ਇੱਕ ਵੱਖਰਾ ਮੁਕਾਮ ਬਣਾਇਆ ਹੈ। ਸਾਊਥ 'ਚ ਉਨ੍ਹਾਂ ਦੇ ਫੈਨਜ਼ ਰਜਨੀਕਾਂਤ ਨੂੰ ਭਗਵਾਨ ਦੀ ਤਰ੍ਹਾਂ ਪੂਜਦੇ ਹਨ ਅਤੇ ਉਨ੍ਹਾਂ ਦੀਆਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਅਸੀਂ ਉਨ੍ਹਾਂ ਦੀ ਨੈਟ ਵਰਥ ਬਾਰੇ ਦੱਸਣ ਜਾ ਰਹੇ ਹਾਂ। publive-image image source: Instagram ਰਜਨੀਕਾਂਤ ਦੀ ਕੁੱਲ ਨੈਟ ਵਰਥ ਰਜਨੀਕਾਂਤ ਕਰੋੜਾਂ ਦੇ ਮਾਲਿਕ ਹਨ। ਜੇਕਰ ਉਨ੍ਹਾਂ ਦੀ ਕੁੱਲ ਜਾਇਦਾਦ ਅਤੇ ਉਨ੍ਹਾਂ ਦੀ ਕੁੱਲ ਨੈਟ ਵਰਥ 430 ਕਰੋੜ ਰੁਪਏ ਤੋਂ ਜ਼ਿਆਦਾ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ, ਅਭਿਨੇਤਾ 2018 ਵਿੱਚ 50 ਕਰੋੜ ਦੀ ਸਾਲਾਨਾ ਆਮਦਨ ਦੇ ਨਾਲ 14ਵੇਂ ਸਥਾਨ 'ਤੇ ਸੀ। ਹਾਲ ਹੀ ਦੇ ਅਨੁਮਾਨਾਂ ਮੁਤਾਬਕ, ਸੁਪਰਸਟਾਰ ਨੂੰ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਜੇਲਰ ਲਈ 150 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ, ਜਿਸ ਨਾਲ ਉਹ ਭਾਰਤ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਅਦਾਕਾਰਾਂ ਵਿੱਚੋਂ ਇੱਕ ਬਣ ਜਾਣਗੇ। ਰਜਨੀਕਾਂਤ ਦੀ ਚੇਨਈ ਦੇ ਪੌਏਐਸ ਗਾਰਡਨ ਇਲਾਕੇ ਵਿੱਚ ਇੱਕ ਵੱਡੀ ਹਵੇਲੀ ਹੈ, ਜਿੱਥੇ ਸ਼ਹਿਰ ਦੇ ਜ਼ਿਆਦਾਤਰ ਉੱਘੇ ਉਦਯੋਗਪਤੀ, ਸਿਆਸਤਦਾਨ, ਅਦਾਕਾਰ ਅਤੇ ਹੋਰ ਅਮੀਰ ਵਿਅਕਤੀ ਰਹਿੰਦੇ ਹਨ। ਸੂਤਰਾਂ ਮੁਤਾਬਕ ਉਨ੍ਹਾਂ ਦੇ ਇਸ ਘਰ ਦੀ ਕੀਮਤ 35 ਕਰੋੜ ਰੁਪਏ ਹੈ। ਅਭਿਨੇਤਾ ਦਾ ਸਕੂਲ ਵਿੱਚ ਵੀ ਹਿੱਸਾ ਹੈ ਜੋ ਉਨ੍ਹਾਂ ਦੀ ਪਤਨੀ ਲਤਾ ਦੇ ਨਾਂਅ ਹਨ।
Advertisment
ਮਹਿੰਗੀਆਂ ਕਾਰਾਂ ਦੇ ਸ਼ੌਕੀਨ ਹਨ ਰਜਨੀਕਾਂਤ ਰਜਨੀਕਾਂਤ ਮਹਿੰਗੀਆਂ ਕਾਰਾਂ ਦੇ ਸ਼ੌਕੀਨ ਹਨ। ਉਨ੍ਹਾਂ ਕੋਲ 16.5 ਕਰੋੜ ਦੀ ਇੱਕ ਰੋਲਸ ਰਾਇਸ ਫੈਂਟਮ ਅਤੇ 6 ਕਰੋੜ ਦੀ ਇੱਕ ਰੋਲਸ ਰਾਇਸ ਗੋਸਟ ਹੈ। ਅਭਿਨੇਤਾ ਕੋਲ ਇੱਕ BMW X5 ਵੀ ਹੈ। ਇਸ ਦੀ ਕੀਮਤ 67.90 ਲੱਖ ਤੋਂ ਸ਼ੁਰੂ ਹੁੰਦੀ ਹੈ ਅਤੇ 1.77 ਕਰੋੜ ਤੱਕ ਜਾ ਸਕਦੀ ਹੈ, ਇੱਕ ਮਰਸੀਡੀਜ਼-ਬੈਂਜ਼ ਜੀ ਵੈਗਨ ਜਿਸ ਦੀ ਕੀਮਤ 2.55 ਕਰੋੜ ਹੈ, ਇੱਕ ਲੈਂਬੋਰਗਿਨੀ ਉਰਸ ਜਿਸ ਦੀ ਕੀਮਤ 3.10 ਕਰੋੜ ਹੈ, ਅਤੇ ਪ੍ਰੀਮੀਅਰ ਪਦਮਿਨੀ, ਟੋਇਟਾ ਇਨੋਵਾ, ਅਤੇ ਹਿੰਦੁਸਤਾਨ ਮੋਟਰਸ ਵਰਗੀ ਕਈ ਕਾਰਾਂ ਹਨ। ਭਾਰਤੀ ਸਿਨੇਮਾ ਦੀ ਥਲਾਈਵਾ ਕੋਲ 5-6 ਕਰੋੜ ਦੀ ਬੈਂਟਲੇ ਲਿਮੋਜ਼ਿਨ ਹੈ, ਪਰ ਅਦਾਕਾਰ ਨੇ ਆਪਣੀ ਵਿਸ਼ੇਸ਼ਤਾ ਦੇ ਮੁਤਾਬਕ ਵਾਹਨ ਨੂੰ ਕਸਟਮਾਈਜ਼ ਕੀਤਾ ਹੈ ਅਤੇ ਕੀਮਤ 22 ਕਰੋੜ ਰੁਪਏ ਹੈ। publive-image Image Source : Google ਹੋਰ ਪੜ੍ਹੋ: ਸਿਧਾਰਥ ਤੇ ਕਿਆਰਾ ਦੇ ਵਿਆਹ 'ਚ ਸ਼ਾਮਲ ਹੋਣਗੇ ਇਹ ਸਿਤਾਰੇ, ਵਿਆਹ ਦੀ ਤਰੀਕ ਤੇ ਲੋਕੇਸ਼ਨ ਹੋਈ ਫਾਈਨਲ, ਪੜ੍ਹੋ ਪੂਰੀ ਖ਼ਬਰ ਰਜਨੀਕਾਂਤ ਹਰ ਸਾਲ ਆਪਣੀਆਂ ਫਿਲਮਾਂ ਲਈ 50 ਤੋਂ 60 ਕਰੋੜ ਰੁਪਏ ਚਾਰਜ ਕਰਦੇ ਹਨ। ਰਜਨੀਕਾਂਤ ਕੋਲ ਮੌਜੂਦਾ ਜਾਇਦਾਦ 100-120 ਕਰੋੜ ਰੁਪਏ ਹੈ। ਰਜਨੀਕਾਂਤ ਦੀ ਕਹਾਣੀ ਸੈਂਟਰਲ ਬੋਰਡ ਆਫ਼ ਸੈਕੰਡਰੀ ਐਂਡ ਹਾਇਰ ਐਜੂਕੇਸ਼ਨ (ਸੀਬੀਐਸਈ) ਦੇ ਅਧਿਐਨ ਪਾਠਕ੍ਰਮ ਵਿੱਚ 'ਕੰਡਕਟਰ ਤੋਂ ਸੁਪਰਸਟਾਰ ਤੱਕ' ਸਿਰਲੇਖ ਦੇ ਇੱਕ ਅਧਿਆਇ ਵਿੱਚ ਦਰਸਾਇਆ ਗਿਆ ਹੈ। ਅਦਾਕਾਰਾ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਫੈਨਜ਼ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਨਮਦਿਨ ਦੀ ਵਧਾਈ ਦੇ ਰਹੇ ਹਨ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment