ਪਰਮੀਸ਼ ਵਰਮਾ ਨੇ ਆਪਣੀ ਭਤੀਜੀ ਅੰਬਰ ਨੂੰ ਕੁਝ ਇਸ ਅੰਦਾਜ਼ ਨਾਲ ਕੀਤਾ ਬਰਥਡੇਅ ਵਿਸ਼, ਭਵਿੱਖ ‘ਚ ਅੰਬਰ ਵਰਗੀ ਧੀ ਚਾਹੁੰਦੇ ਨੇ ਆਪਣੇ ਜ਼ਿੰਦਗੀ ‘ਚ

written by Lajwinder kaur | November 03, 2021

ਪੰਜਾਬੀ ਗਾਇਕ ਪਰਮੀਸ਼ ਵਰਮਾ (Parmish Verma) ਜੋ ਕਿ ਕੁਝ ਦਿਨ ਪਹਿਲਾਂ ਹੀ ਗੀਤ ਗਰੇਵਾਲ ਦੇ ਨਾਲ ਵਿਆਹ ਦੇ ਬੰਧਨ ਚ ਬੱਝੇ ਨੇ। ਉਹ ਆਪਣੇ ਵਿਆਹ ਕਰਕੇ ਖੂਬ ਸੁਰਖੀਆਂ ਚ ਬਣੇ ਰਹੇ ਸੀ। ਉਹ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਪਿਆਰੀ ਭਤੀਜੀ ਅੰਬਰ ਦੇ ਲਈ ਖਾਸ ਪੋਸਟ ਪਾਈ ਹੈ। ਅੱਜ ਅੰਬਰ ਦਾ ਬਰਥਡੇਅ ਹੈ। ਚਾਚੂ ਪਰਮੀਸ਼ ਨੇ ਅੰਬਰ ਦੇ ਨਾਲ ਇੱਕ ਪਿਆਰੀ ਜਿਹੀ ਵੀਡੀਓ ਪੋਸਟ ਕਰਕੇ ਜਨਮਦਿਨ (Happy Birthday Ambar)ਦੀ ਵਧਾਈ ਦਿੱਤੀ ਹੈ।

ਹੋਰ ਪੜ੍ਹੋ : ਅਦਾਕਾਰਾ ਅੰਮ੍ਰਿਤਾ ਰਾਓ ਦਾ ਪੁੱਤਰ ਵੀਰ ਹੋਇਆ ਇੱਕ ਸਾਲ ਦਾ, ਪਿਆਰੀ ਜਿਹੀ ਤਸਵੀਰ ਸ਼ੇਅਰ ਕਰਕੇ ਕੀਤਾ ਬਰਥਡੇਅ ਵਿਸ਼

feature image of parmish verma and geet grewal wedding reception images

ਇਸ ਵੀਡੀਓ ‘ਚ ਪਰਮੀਸ਼ ਨੇ ਅੰਬਰ ਨੂੰ ਆਪਣੇ ਮੋਢੇ ਉੱਤੇ ਚੁੱਕਿਆ ਹੋਇਆ ਹੈ ਤੇ ਬਾਅਦ ਚ ਅੰਬਰ ਚਾਚੂ ਦੀ ਗੋਦੀ ਚ ਆ ਜਾਂਦੀ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- ‘#HappyBirthday ਮੇਰੇ ਦਿਲ...ਲਵ ਯੂ ਅੰਬਰ...ਰੱਬ ਹਰ ਖੁਸ਼ੀ ਦੇਵੇ...’। ਇਹ ਪਿਆਰਾ ਜਿਹਾ ਵੀਡੀਓ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਫੈਨਜ਼ ਵੀ ਕਮੈਂਟ ਕਰਕੇ ਅੰਬਰ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ।

ਹੋਰ ਪੜ੍ਹੋ : ਅੱਜ ਹੈ ਗਿੱਪੀ ਗਰੇਵਾਲ ਦੇ ਪੁੱਤਰ ਗੁਰਬਾਜ਼ ਦਾ ਬਰਥਡੇਅ, ਗਾਇਕ ਨੇ ਪਿਆਰਾ ਜਿਹਾ ਵੀਡੀਓ ਪੋਸਟ ਕਰਕੇ ਆਪਣੇ ਪੁੱਤਰ ਨੂੰ ਦਿੱਤੀ ਜਨਮ ਦਿਨ ਦੀ ਵਧਾਈ

parmish verma and amber image

ਕੋਰੋਨਾ ਕਾਲ ਹੋਣ ਕਰਕੇ ਉਹ ਆਪਣੀ ਭਤੀਜੀ ਨੂੰ ਲੰਬੇ ਸਮੇਂ ਤੋਂ ਮਿਲ ਨਹੀਂ ਸੀ ਪਾਏ। ਉਨ੍ਹਾਂ ਦਾ ਅੰਬਰ ਨਾਲ ਖਾਸ ਲਗਾਅ ਹੈ ਜਿਸ ਕਰਕੇ ਉਹ ਅਕਸਰ ਹੀ ਅੰਬਰ ਦੇ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਇੱਕ ਵਾਰੀ ਪਰਮੀਸ਼ ਵਰਮਾ ਨੇ ਪੋਸਟ ਪਾ ਕੇ ਕਿਹਾ ਸੀ ਕਿ ਉਹ ਭਵਿੱਖ ‘ਚ ਅੰਬਰ ਵਰਗੀਆਂ ਪੰਜ ਧੀਆਂ ਚਾਹੁੰਦੇ ਨੇ । ਉਨ੍ਹਾਂ ਅੰਬਰ ਨੂੰ ਗੋਦ ਲੈਣ ਦੀ ਇੱਛਾ ਵੀ ਜ਼ਾਹਿਰ ਕੀਤੀ ਸੀ। ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਮੈਂ ਤੇ ਬਾਪੂ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ।

You may also like