Advertisment

ਹਿਮਾਂਸ਼ੀ ਖੁਰਾਣਾ ਨੇ ਰੋਮੀ ਗਿੱਲ ਦੇ ਗੀਤ ‘ਨਹਿਰੋਂ ਪਾਰ ਬੰਗਲਾ ਪਵਾ ਦੇ ਹਾਣੀਆਂ’ ‘ਤੇ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

author-image
By Shaminder
New Update
ਹਿਮਾਂਸ਼ੀ ਖੁਰਾਣਾ ਨੇ ਰੋਮੀ ਗਿੱਲ ਦੇ ਗੀਤ ‘ਨਹਿਰੋਂ ਪਾਰ ਬੰਗਲਾ ਪਵਾ ਦੇ ਹਾਣੀਆਂ’ ‘ਤੇ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ
Advertisment
ਪੂਰੇ ਦੇਸ਼ ‘ਚ ਲਾਕਡਾਊਨ ਚੱਲ ਰਿਹਾ ਹੈ ਅਤੇ ਲੋਕ ਆਪਣੇ ਘਰਾਂ ‘ਚ ਆਪਣੇ ਪਰਿਵਾਰਾਂ ਦੇ ਨਾਲ ਸਮਾਂ ਬਿਤਾ ਰਹੇ ਹਨ । ਜਿੱਥੇ ਆਮ ਲੋਕ ਇਸ ਮੁਸੀਬਤ ਦੀ ਘੜੀ ‘ਚ ਆਪਣੇ ਘਰਾਂ ‘ਚ ਕੈਦ ਹੋ ਕੇ ਰਹਿ ਗਏ ਹਨ, ਉੱਥੇ ਹੀ ਸੈਲੀਬੇ੍ਰਟੀਜ਼ ਵੀ ਆਪਣੇ ਘਰਾਂ ‘ਚ ਰਹਿ ਕੇ ਸਮਾਂ ਬਿਤਾ ਰਹੇ ਹਨ । ਮੁਸੀਬਤ ਦੀ ਇਸ ਘੜੀ ‘ਚ ਕਲਾਕਾਰ ਜਿੱਥੇ ਆਪਣੇ ਪਰਿਵਾਰਾਂ ਦੇ ਨਾਲ ਸਮਾਂ ਬਿਤਾ ਰਹੇ ਹਨ । https://www.instagram.com/p/B_FC1KrAHaI/ ਉੱਥੇ ਹੀ ਆਪਣੇ ਸਮੇਂ ਨੂੰ ਬਿਤਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਐਕਟਿਵਿਟੀਜ਼ ਕਰਕੇ ਆਪਣਾ ਸਮਾਂ ਗੁਜ਼ਾਰ ਰਹੇ ਹਨ ।ਮਾਡਲ, ਗਾਇਕਾ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਵੀ ਏਨੀਂ ਦਿਨੀਂ ਆਪਣਾ ਸਮਾਂ ਘਰ ‘ਚ ਹੀ ਗੁਜ਼ਾਰ ਰਹੇ ਹਨ । ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸਾਂਝੇ ਕਰਦੇ ਰਹਿੰਦੇ ਹਨ । ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । https://www.instagram.com/p/B_AT6-TAqAJ/ ਇਸ ਵੀਡੀਓ ‘ਚ ਉਹ ਗਾਇਕ ਰੋਮੀ ਗਿੱਲ ਦੇ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਿਮਾਂਸ਼ੀ ਖੁਰਾਣਾ ਬਹੁਤ ਹੀ ਵਧੀਆ ਡਾਂਸ ਸਟੈੱਪਸ ਕਰ ਰਹੇ ਹਨ । ਉਨ੍ਹਾਂ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਸ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । https://www.instagram.com/p/B-9u3tphlrA/ ਹਿਮਾਂਸ਼ੀ ਖੁਰਾਣਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਲ ਹੀ ‘ਚ ਆਸਿਮ ਰਿਆਜ਼ ਦੇ ਨਾਲ ਗੀਤ ‘ਕੱਲਾ ਹੀ ਸੋਹਣਾ ਨਹੀਂ’ ਲੈ ਕੇ ਆਏ ਸਨ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰਾਜੈਕਟਸ ਤੇ ਕੰਮ ਕਰ ਰਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment