Thursday, 28th of May 2026

ਸਰਗੁਨ ਮਹਿਤਾ ਤੇ ਨਿਮਰਤ ਖਹਿਰਾ ਦਾ ਮਸਤੀ ਭਰਿਆ ਵੀਡੀਓ ਆਇਆ ਸਾਹਮਣੇ, ਇੱਕ ਵਾਰ ਮੁੜ ਤੋਂ ਧਮਾਲ ਪਾਉਣ ਦੇ ਲਈ ਤਿਆਰ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵਾਂ ਨੇ ਕਾਲੇ ਚਸ਼ਮੇ ਲਗਾਏ ਹੋਏ ਹਨ ਅਤੇ ਗੁਲਾਬੀ ਰੰਗ ਦੀਆਂ ਚੁੰਨੀਆਂ ਸਿਰ ‘ਤੇ ਲਈਆਂ ਹੋਈਆਂ ਹਨ ।ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।

Reported by: PTC Punjabi Desk | Edited by: Shaminder  |  July 27th 2024 01:17 PM |  Updated: July 27th 2024 01:17 PM

ਸਰਗੁਨ ਮਹਿਤਾ ਤੇ ਨਿਮਰਤ ਖਹਿਰਾ ਦਾ ਮਸਤੀ ਭਰਿਆ ਵੀਡੀਓ ਆਇਆ ਸਾਹਮਣੇ, ਇੱਕ ਵਾਰ ਮੁੜ ਤੋਂ ਧਮਾਲ ਪਾਉਣ ਦੇ ਲਈ ਤਿਆਰ

ਸਰਗੁਨ ਮਹਿਤਾ ਅਤੇ ਨਿਮਰਤ ਖਹਿਰਾ ਦੀ ਮਸਤੀ ਭਰਿਆ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਦੋਵੇਂ ਅਭਿਨੇਤਰੀਆਂ ਮਸਤੀਆਂ ਕਰਦੀ ਹੋਈਆਂ ਨਜ਼ਰ ਆ ਰਹੀਆਂ ਹਨ ਅਤੇ ਕਿਸੇ ਹੋਰ ਹੀ ਭਾਸ਼ਾ ‘ਚ ਆਪਸ ‘ਚ ਗੱਲਬਾਤ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵਾਂ ਨੇ ਕਾਲੇ ਚਸ਼ਮੇ ਲਗਾਏ ਹੋਏ ਹਨ ਅਤੇ ਗੁਲਾਬੀ ਰੰਗ ਦੀਆਂ ਚੁੰਨੀਆਂ ਸਿਰ ‘ਤੇ ਲਈਆਂ ਹੋਈਆਂ ਹਨ ।ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।

ਹੋਰ ਪੜ੍ਹੋ : ਮਾਡਲਿੰਗ ਦੀ ਸ਼ੁਕੀਨ ਟੈਟੂ ਵਾਲੀ ਕੁੜੀ ਪਰਨੀਤ ਕੌਰ ਸੰਧੂ ਪਈ ਕੁਰਾਹੇ, ਮਾਂ ਨੇ ਰੋ ਰੋ ਕੇ ਦੱਸੀਆਂ ਧੀ ਦੀਆਂ ਕਰਤੂਤਾਂ

ਸੌਂਕਣ ਸੌਂਕਣੇ -੨ ‘ਚ ਆਉਣਗੀਆਂ ਨਜ਼ਰ

 ਦੋਵੇਂ ਅਭਿਨੇਤਰੀਆਂ ਇੱਕ ਵਾਰ ਮੁੜ ਤੋਂ ਰੌਣਕਾਂ ਲਗਾਉਣਗੀਆਂ । ਜੀ ਹਾਂ ਇਹ ਜੋੜੀ ਸੌਂਕਣ ਸੌਂਕਣੇ-੨ ਦੇ ਨਾਲ ਦਰਸ਼ਕਾਂ ‘ਚ ਨਜ਼ਰ ਆਉਣਗੀਆਂ ਅਤੇ ਇਹ ਫ਼ਿਲਮ ਅਗਲੇ ਸਾਲ ਯਾਨੀ ਕਿ 2025 ‘ਚ ਰਿਲੀਜ਼ ਹੋਵੇਗੀ। ਜਿਸ ਬਾਰੇ ਅਦਾਕਾਰਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਇਹ ਦੋਵੇਂ ਅਭਿਨੇਤਰੀਆਂ ਫ਼ਿਲਮ ਸੌਂਕਣ ਸੌਂਕਣੇ ‘ਚ ਨਜ਼ਰ ਆਈਆਂ ਸਨ ।ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।

ਦੋਵੇਂ ਹੀ ਇੰਡਸਟਰੀ ਦੀਆਂ ਮੰਨੀਆਂ ਪ੍ਰਮੰਨੀਆਂ ਕਲਾਕਾਰ ਹਨ । ਨਿਮਰਤ ਖਹਿਰਾ ਨੇ ਤਾਂ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕਾ ਕੀਤੀ ਸੀ ਜਿਸ ਤੋਂ ਬਾਅਦ ਉਸ ਨੇ ਅਦਾਕਾਰੀ ਦੇ ਖੇਤਰ ‘ਚ ਪੈਰ ਰੱਖਿਆ ਤੇ ਅਦਾਕਾਰੀ ‘ਚ ਵੀ ਉਸ ਨੂੰ ਕਾਮਯਾਬੀ ਮਿਲੀ । ਕੁਝ ਸਮਾਂ ਪਹਿਲਾਂ ਦਿਲਜੀਤ ਦੋਸਾਂਝ ਦੇ ਨਾਲ ਉਨ੍ਹਾਂ ਦੀ ਜੋੜੀ ਫ਼ਿਲਮ ਵੀ ਆਈ ਸੀ। ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

- PTC PUNJABI


Popular Posts