Afsana Khan: ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਨਾਲ ਪੁਰਾਣੀ ਵੀਡੀਓ ਕੀਤੀ ਸਾਂਝੀ, ਕਿਹਾ- 'ਦਿਲ ਰੋਂਦਾ ਹੈ ਤੁਹਾਨੂੰ ਯਾਦ ਕਰਕੇ ਵੱਡੇ ਬਾਈ'
ਸਿੱਧੂ ਮੂਸੇਵਾਲਾ ਦੀ ਭੈਣ ਤੇ ਮਸ਼ਹੂਰ ਗਾਇਕ ਅਫਸਾਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਿੱਧੂ ਮੂਸੇਵਾਲਾ ਦੇ ਨਾਲ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਫਸਾਨਾ ਆਪਣੇ ਵੱਡੇ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੀ ਹੋਈ ਨਜ਼ਰ ਆਈ।
Afsana Khan: ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਨਾਲ ਪੁਰਾਣੀ ਵੀਡੀਓ ਕੀਤੀ ਸਾਂਝੀ, ਕਿਹਾ- 'ਦਿਲ ਰੋਂਦਾ ਹੈ ਤੁਹਾਨੂੰ ਯਾਦ ਕਰਕੇ ਵੱਡੇ ਬਾਈ'
Afsana Khan with Sidhu Moose Wala video: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਇੱਕ ਸਾਲ ਦਾ ਸਮਾਂ ਹੋਣ ਵਾਲਾ ਹੈ। ਅਜੇ ਵੀ ਸਿੱਧੂ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਹਰ ਪਲ ਉਨ੍ਹਾਂ ਦੇ ਗੀਤਾਂ ਤੇ ਵੀਡੀਓਜ਼ ਨਾਲ ਗਾਇਕ ਯਾਦ ਕਰਦੇ ਰਹਿੰਦੇ ਹਨ। ਇਨ੍ਹਾਂ ਚੋਂ ਇੱਕ ਨਾਂਅ ਉਨ੍ਹਾਂ ਦੀ ਭੈਣ ਤੇ ਮਸ਼ਹੂਰ ਗਾਇਕਾ ਅਫਸਾਨਾ ਖਾਨ ਦਾ ਵੀ ਹੈ।

ਅਫਸਾਨਾ ਖਾਨ ਅਕਸਰ ਸੋਸ਼ਲ ਮੀਡੀਆ ਰਾਹੀਂ ਫੈਨਜ਼ ਦੇ ਰੁਬਰੂ ਹੁੰਦੀ ਹੈ ਤੇ ਅਕਸਰ ਫੈਨਜ਼ ਨਾਲ ਆਪਣੇ ਨਿੱਜੀ ਜ਼ਿੰਦਗੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਜੁੜੀਆਂ ਅਪਡੇਟਸ ਸਾਂਝੀਆਂ ਕਰਦੀ ਰਹਿੰਦੀ ਹੈ। ਉਹ ਅਕਸਰ ਆਪਣੇ ਮਰਹੂਮ ਭਰਾ ਸਿੱਧੂ ਮੂਸੇਵਾਲਾ ਨੂੰ ਵੀ ਯਾਦ ਕਰਦੀ ਰਹਿੰਦੀ ਹੈ।
ਹਾਲ ਹੀ 'ਚ ਅਫਸਾਨਾ ਖਾਨ ਦੀ ਇੱਕ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਫਸਾਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਿੱਧੂ ਮੂਸੇਵਾਲਾ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਨੂੰ ਦੇਖ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਵੀਡੀਓ ਠੰਢ ਦੇ ਮੌਸਮ 'ਚ ਬਣਾਈ ਗਈ ਹੈ।
ਤੁਸੀਂ ਇਸ ਵੀਡੀਓ 'ਚ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਤੇ ਅਫਸਾਨਾ ਖਾਨ ਦੋਵੇਂ ਕਾਫੀ ਖੁਸ਼ ਲੱਗ ਰਹੇ ਹਨ। ਗਾਇਕਾ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਮਿਸ ਯੂ ਵੱਡੇ ਬਾਈ, ਦਿਲ ਰੋਂਦਾ ਹੈ ਤੁਹਾਨੂੰ ਯਾਦ ਕਰਕੇ।' ਗਾਇਕਾ ਦੀ ਪੋਸਟ ਨੂੰ ਵੇਖ ਕੇ ਫੈਨਜ਼ ਬੇਹੱਦ ਭਾਵੁਕ ਹੋ ਗਏ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਗਾਇਕਾ ਅਫਸਾਨਾ ਖਾਨ ਨੂੰ ਆਪਣੀ ਭੈਣ ਮੰਨਦੇ ਸੀ। ਦੋਵੇਂ ਅਕਸਰ ਹੀ ਇੱਕ ਦੂਜੇ ਨੂੰ ਖੁੱਲ੍ਹ ਕੇ ਸਪੋਰਟ ਕਰਦੇ ਨਜ਼ਰ ਆਉਂਦੇ ਹੁੰਦੇ ਸੀ। ਅਫਸਾਨਾ ਖਾਨ ਨੇ ਮੂਸੇਵਾਲਾ ਨਾਲ 'ਧੱਕਾ' ਗੀਤ ਗਾਇਆ ਸੀ। ਇਸ ਤੋਂ ਬਾਅਦ ਗਾਇਕਾ ਲਾਈਮਲਾਈਟ ਵਿੱਚ ਆਈ ਸੀ।

ਅਫਸਾਨਾ ਖਾਨ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਗਾਇਕਾਂ 'ਚੋਂ ਇੱਕ ਹੈ। ਉਹ ਪੰਜਾਬੀ ਇੰਡਸਟਰੀ 'ਚ ਕਾਫੀ ਐਕਟਿਵ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ ਦੌਰਾਨ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
