Thursday, 28th of May 2026

Sardool Sikander: ਅਮਰ ਨੂਰੀ ਨੇ ਪੰਜਾਬ ਸਰਕਾਰ 'ਤੇ ਸਾਧਿਆ ਨਿਸ਼ਾਨਾ, ਕਿਹਾ 'ਸਰਦੂਲ ਸਿਕੰਦਰ ਦੀ ਯਾਦ ਨੂੰ ਕਾਇਮ ਰੱਖਣ 'ਚ ਸਰਕਾਰ ਰਹੀ ਨਾਕਾਮ '

ਮਸ਼ਹੂਰ ਪੰਜਾਬੀ ਗਾਇਕਾ ਅਮਰ ਨੂਰੀ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਗਾਇਕਾ ਨੇ ਇਸ ਪੋਸਟ ਵਿੱਚ ਆਪਣੇ ਮਰਹੂਮ ਪਤੀ ਗਾਇਕ ਸਰਦੂਲ ਸਿਕੰਦਰ ਬਾਰੇ ਗੱਲ ਕੀਤੀ ਹੈ।

Reported by: PTC Punjabi Desk | Edited by: Pushp Raj  |  March 14th 2023 01:52 PM |  Updated: March 14th 2023 01:52 PM

Sardool Sikander: ਅਮਰ ਨੂਰੀ ਨੇ ਪੰਜਾਬ ਸਰਕਾਰ 'ਤੇ ਸਾਧਿਆ ਨਿਸ਼ਾਨਾ, ਕਿਹਾ 'ਸਰਦੂਲ ਸਿਕੰਦਰ ਦੀ ਯਾਦ ਨੂੰ ਕਾਇਮ ਰੱਖਣ 'ਚ ਸਰਕਾਰ ਰਹੀ ਨਾਕਾਮ '

Amar Noori targets Punjab Govt: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਮਰ ਨੂਰੀ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਅਮਰ ਨੂਰੀ ਨੇ ਆਪਣੇ ਪਤੀ ਸਰਦੂਲ ਸਿਕੰਦਰ ਨਾਲ ਮਿਲ ਕੇ ਆਪਣੇ ਸਮੇਂ ਵਿੱਚ ਇੰਡਸਟਰੀ ਨੂੰ ਕਈ ਹਿੱਟ ਗੀਤ ਤੇ ਫਿਲਮਾਂ ਦਿੱਤੀਆਂ। ਹਾਲ ਹੀ ਵਿੱਚ ਅਮਰ ਨੂਰੀ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਗਾਇਕਾ ਨੇ ਇਸ ਪੋਸਟ ਵਿੱਚ ਆਪਣੇ ਮਰਹੂਮ ਪਤੀ ਗਾਇਕ ਸਰਦੂਲ ਸਿਕੰਦਰ ਬਾਰੇ ਗੱਲ ਕੀਤੀ ਹੈ। 

ਜੇਕਰ ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨਾਲ ਅਮਰ ਨੂਰੀ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਹਾਲ ਹੀ ਵਿੱਚ ਅਮਰ ਨੂਰੀ ਦਾ ਇੱਕ ਅਜਿਹਾ ਬਿਆਨ ਸਾਹਮਣੇ ਆ ਰਿਹਾ ਹੈ। ਜਿਸ ਨੂੰ ਜਾਣ ਤੁਸੀ ਵੀ ਹੈਰਾਨ ਰਹਿ ਜਾਵੋਗੇ। ਦਰਅਸਲ, ਇਹ ਬਿਆਨ ਸਰਕਾਰ ਦੀ ਨਾਕਾਮੀ ਉੱਤੇ ਹੈ। ਜਿਸ ਤੋਂ ਗਾਇਕਾ ਬੇਹੱਦ ਨਾਰਾਜ਼ ਹੈ। 

ਦੱਸ ਦੇਈਏ ਕਿ ਇਹ ਵੀਡੀਓ ਵਿਦੇਸ਼ ਵਿੱਚ ਸਥਿਤ ਇੱਕ ਪ੍ਰਾਈਵੇਡ ਰੇਡੀਓ ਚੈਨਲ ਵੱਲੋਂ ਇੰਸਟਾਗ੍ਰਾਮ ਉੱਤੇ  ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਅਮਰ ਨੂਰੀ ਨਜ਼ਰ ਆ ਰਹੀ ਹੈ। ਤੁਸੀ ਵੀਡੀਓ ਵਿੱਚ ਦੇਖ ਸਕਦੇ ਹੋ ਅਮਰ ਨੂਰੀ ਰੇਡੀਓ ਦੇ ਹੋਸਟ ਨਾਲ ਗੱਲ ਕਰਦੇ ਹੋਏ ਦਿਖਾਈ ਦੇ ਰਹੀ ਹੈ। ਜਿਸ ਵਿੱਚ ਉਨ੍ਹਾਂ ਤੋਂ ਸਵਾਲ ਪੁੱਛਿਆ ਗਿਆ ਕਿ ਸਰਕਾਰ ਨੇ ਉਨ੍ਹਾਂ ਦੇ ਪਤੀ ਸਰਦੂਲ ਸਿਕੰਦਰ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਯਾਦ ਵਿੱਚ ਸੜਕ ਤੇ ਸਕੂਲ  ਬਨਵਾਉਣ ਦੇ ਵਾਅਦੇ ਕੀਤੇ ਸਨ। ਅੱਜ ਦੋ ਵਰ੍ਹੇ ਹੋ ਗਏ ਨੇ ਕੀ ਸੜਕ ਬਣ ਗਈ ਹੈ ਸਰਦੂਲ ਦੀ ਯਾਦ ਵਿੱਚ। 

ਇਸ ਦਾ ਜਵਾਬ ਦਿੰਦੇ ਹੋਏ ਅਮਰ ਨੂਰੀ ਕਹਿੰਦੀ ਹੈ ਨਹੀਂ ਜੀ, ਕੋਈ ਸੜਕ ਨਹੀਂ ਬਣੀ। ਉਨ੍ਹਾਂ ਨੇ ਕਿਹਾ ਸੀ ਕਿ ਗੇਟ ਬਣਾਵਾਂਗੇ, ਜਿਹੜਾ ਸਾਡੇ ਖੰਨੇ ਘਰ ਨੂੰ ਆਉਂਦਾ ਜੀਟੀ ਰੋਡ ਤੋਂ...ਰਸਤਾ ਆਉਂਦਾ ਉਹਦੇ ਵਾਸਤੇ ਵੀ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉੱਥੇ ਉਨ੍ਹਾਂ ( ਸਰਦੂਲ) ਦੇ ਨਾਮ ਦਾ ਗੇਟ ਬਣਾਇਆ ਜਾਵੇਗਾ...ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਜਿਹੜਾ ਰਾਸਤਾ ਉਨ੍ਹਾਂ ਦੀ ਕਬਰ ਨੂੰ ਜਾਂਦਾ ਉੱਥੇ ਸੜਕ ਬਣਾ ਕੇ ਗੇਟ ਬਣਵਾਂਵਾਗੇ। ਪਰ ਕੁਝ ਵੀ ਨਹੀਂ ਹੋਇਆ ਹੁਣ ਤੱਕ... ਸਰਕਾਰ ਵੱਲੋਂ ਕੋਈ  ਵੀ ਨਹੀਂ ਹੋਇਆ... । ਗਾਇਕਾ ਨੇ ਕਿਹਾ ਕਿ ਉਹ ਸਰਕਾਰ ਦੇ ਇਸ ਵਿਵਹਾਰ ਤੋਂ ਬੇਹੱਦ ਨਿਰਾਸ਼ ਹੈ। 

ਹੋਰ ਪੜ੍ਹੋ: Diljit Dosanjh: ਦਿਲਜੀਤ ਦੋਸਾਂਝ ਦੀ ਚਮਕੀਲਾ ਲੁੱਕ ਵਾਲੀਆਂ ਤਸਵੀਰਾਂ ਵੇਖ ਫੈਨਜ਼ ਹੋਏ ਹੈਰਾਨ, ਦਿਲਜੀਤ ਨੇ ਇਮਤਿਆਜ਼ ਅਲੀ ਨਾਲ ਤਸਵੀਰ ਸਾਂਝੀ ਕਰ ਆਖੀ ਇਹ ਗੱਲ

ਵਰਕਫਰੰਟ ਦੀ ਗੱਲ ਕਰਿਏ ਤਾਂ ਅਮਰ ਨੂਰੀ ਬਹੁਤ ਜਲਦ ਫ਼ਿਲਮ ਉਡੀਕਾਂ ਤੇਰੀਆਂ ਵਿੱਚ ਦਿਖਾਈ ਦੇਵੇਗੀ। ਇਸ ਫ਼ਿਲਮ ਵਿੱਚ ਅਮਰ ਨੂਰੀ ਤੋਂ ਇਲਾਵਾ ਜਸਵਿੰਦਰ ਭੱਲਾ ਅਤੇ ਹੋਰ ਵੀ ਕਈ ਮਸ਼ਹੂਰ ਅਦਾਕਾਰ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਉਣਗੇ। ਦੱਸ ਦੇਈਏ ਕਿ ਇਹ ਫ਼ਿਲਮ 21 ਅਪ੍ਰੈਲ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਗਾਇਕਾ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸ਼ਕਾਂ ਨਾਲ ਜੁੜੀ ਰਹਿੰਦੀ ਹੈ। 

- PTC PUNJABI


Popular Posts