ਪੰਜਾਬੀ ਗਾਇਕ AP Dhillon ਨੇ ਰੋਮਾਂਟਿਕ ਗਾਣੇ ‘With You’ ਦਾ ਕੀਤਾ ਐਲਾਨ, ਇਸ ਤਾਰੀਖ ਨੂੰ ਹੋਵੇਗਾ ਰਿਲੀਜ਼
ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋ AP Dhillon ਨੇ ਆਪਣੇ ਆਉਣ ਵਾਲੇ ਰੋਮਾਂਟਿਕ ਸੌਂਗ “With You” ਦਾ ਐਲਾਨ ਕੀਤਾ। ਉਸਨੇ ਗੀਤ ਦੀ ਪਹਿਲੀ ਝਲਕ ਦੀ ਇੱਕ ਪੇਂਟਿੰਗ ਸ਼ੇਅਰ ਕੀਤੀ ਹੈ ਜਿਸ ਵਿੱਚ ਏਪੀ ਨੂੰ ਇੱਕ ਬੀਚ ‘ਤੇ ਆਪਣੇ ਸਹਿ ਐਕਟਸ ਨਾਲ ਸੋਫੇ ‘ਤੇ ਬੈਠੇ ਦੇਖਿਆ ਜਾ ਸਕਦਾ ਹੈ।
ਪੰਜਾਬੀ ਗਾਇਕ AP Dhillon ਨੇ ਰੋਮਾਂਟਿਕ ਗਾਣੇ ‘With You’ ਦਾ ਕੀਤਾ ਐਲਾਨ, ਇਸ ਤਾਰੀਖ ਨੂੰ ਹੋਵੇਗਾ ਰਿਲੀਜ਼
AP Dhillon Upcoming Romantic Song: ਪੰਜਾਬੀ ਸੈਨਸੇਸ਼ਨ ਏਪੀ ਢਿੱਲੋ (AP Dhillon) ਨੇ ਆਪਣੇ ਆਉਣ ਵਾਲੇ ਰੋਮਾਂਟਿਕ ਸੌਂਗ “With You” ਦਾ ਐਲਾਨ ਕੀਤਾ। ਉਸਨੇ ਗੀਤ ਦੀ ਪਹਿਲੀ ਝਲਕ ਦੀ ਇੱਕ ਪੇਂਟਿੰਗ ਸ਼ੇਅਰ ਕੀਤੀ ਹੈ ਜਿਸ ਵਿੱਚ ਏਪੀ ਨੂੰ ਇੱਕ ਬੀਚ ‘ਤੇ ਆਪਣੇ ਸਹਿ ਐਕਟਸ ਨਾਲ ਸੋਫੇ ‘ਤੇ ਬੈਠੇ ਦੇਖਿਆ ਜਾ ਸਕਦਾ ਹੈ। ਇਹ ਰੋਮਾਂਟਿਕ ਗਾਣਾ 11 ਅਗਸਤ 2023 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

ਕੁਝ ਮਹੀਨੇ ਪਹਿਲਾਂ, ਏਪੀ ਢਿੱਲੋਂ ਸੁਰਖੀਆਂ ਵਿੱਚ ਸੀ ਕਿਉਂਕਿ ਇਹ ਅਫਵਾਹ ਸੀ ਕਿ ਪੰਜਾਬੀ ਸਿੰਗਰ ਬਾਲੀਵੁੱਡ ਦੀ ਮਹਰੂਮ ਐਕਟਰਸ ਸ੍ਰੀਦੇਵੀ ਦੀ ਛੋਟੀ ਬੇਟੀ ਖੁਸ਼ੀ ਕਪੂਰ ਨੂੰ ਡੇਟ ਕਰ ਰਿਹਾ ਹੈ ਕਿਉਂਕਿ ਏਪੀ ਦੇ ਇੱਕ ਗਾਣੇ ‘True Stories’ ਵਿੱਚ ਉਸਦੇ ਨਾਮ ਦਾ ਜ਼ਿਕਰ ਕੀਤਾ ਗਿਆ ਸੀ।
ਹਾਲ ਹੀ ਵਿੱਚ ਏਪੀ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੀ “ਏਪੀ ਢਿੱਲੋਂ, ਫਰਸਟ ਆਫ ਏ ਕਾਇਨਡ” ਡਾਕੀਊਮੈਂਟਰੀ ਦਾ ਐਲਾਨ ਕੀਤਾ। ਐਮਜ਼ੌਨ ਪ੍ਰਾਈਮ ਦੇ ਸਹਿਯੋਗ ਨਾਲ ਆਪਣੀ ਨਵੀਂ ਡਾਕੀਊਮੈਂਟਰੀ ਸੀਰੀਜ਼ ਦਾ ਪੋਸਟਰ ਸਾਂਝਾ ਕੀਤਾ। ਸੀਰੀਜ਼ ਦਾ ਪ੍ਰੀਮੀਅਰ 18 ਅਗਸਤ, 2023 ਨੂੰ ਹੋਵੇਗਾ।
ਹੋਰ ਪੜ੍ਹੋ: ਯਸ਼ਰਾਜ ਮੁਖਾਤੇ ਨੇ ਸੀਮਾ ਹੈਦਰ ਤੇ ਸਚਿਨ ਦੀ ਲਵ ਸਟੋਰੀ 'ਤੇ ਬਣਾਇਆ ਗੀਤ, 'ਲੱਪੂ ਸਾ ਸਚਿਨ', ਵੇਖੋ ਵੀਡੀਓ
ਦੱਸ ਦਈਏ ਕਿ ਇੰਨੀ ਛੋਟੀ ਉਮਰ ਵਿੱਚ, ਏਪੀ ਢਿੱਲੋਂ ਨੇ ਬਹੁਤ ਸਾਰੇ ਦਿਲਾਂ ‘ਤੇ ਰਾਜ ਕੀਤਾ ਹੈ ਤੇ ਉਹ ਪੰਜਾਬੀ ਪੌਪ ਇੰਡਸਟਰੀ ਦੇ ਮਹੱਤਵਪੂਰਨ ਕਲਾਕਾਰਾਂ ਚੋਂ ਇੱਕ ਹੈ। “With You” ਗਾਣੇ ਬਾਰੇ ਬਹੁਤਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਸਾਨੂੰ ਯਕੀਨ ਹੈ ਕਿ ਇਹ ਰੋਮਾਂਟਿਕ ਗੀਤ ਇੱਕ ਹੋਰ ਧਮਾਕੇਦਾਰ ਹੋਵੇਗਾ ਅਤੇ ਤੁਹਾਨੂੰ ਰੋਮਾਂਟਿਕ ਪੌਪ ਸੱਭਿਆਚਾਰ ਦੀ ਦੁਨੀਆ ਵਿੱਚ ਜ਼ਰੂਰ ਲੈ ਜਾਵੇਗਾ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
