ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ‘ਚ ਯੋਗਾ ਕਰਨ ਵਾਲੀ ਕੁੜੀ ਅਰਚਨਾ ਮਕਵਾਨਾ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਲੋਕਾਂ ਨੇ ਕਿਹਾ ‘ਇਹ ਸਾਬਿਤ ਕੀ ਕਰਨਾ ਚਾਹੁੰਦੀ’
ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ‘ਚ ਯੋਗਾ ਕਰਨ ਵਾਲੀ ਕੁੜੀ ਅਰਚਨਾ ਮਕਵਾਨਾ ਇਨ੍ਹੀਂ ਦਿਨੀਂ ਚਰਚਾ ‘ਚ ਹੈ। ਉਸ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਦਿਖਾਈ ਦੇ ਰਹੀ ਹੈ।
ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ‘ਚ ਯੋਗਾ ਕਰਨ ਵਾਲੀ ਕੁੜੀ ਅਰਚਨਾ ਮਕਵਾਨਾ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਲੋਕਾਂ ਨੇ ਕਿਹਾ ‘ਇਹ ਸਾਬਿਤ ਕੀ ਕਰਨਾ ਚਾਹੁੰਦੀ’
ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ (Sachkhand Sri Harmandir sahib) ‘ਚ ਯੋਗਾ ਕਰਨ ਵਾਲੀ ਕੁੜੀ ਅਰਚਨਾ ਮਕਵਾਨਾ (Archana Makwana) ਇਨ੍ਹੀਂ ਦਿਨੀਂ ਚਰਚਾ ‘ਚ ਹੈ। ਉਸ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਇੱਕ ਹੋਰ ਤਸਵੀਰ ‘ਚ ਉਹ ਕੜਾਹ ਪ੍ਰਸ਼ਾਦ ਦਿਖਾ ਰਹੀ ਹੈ। ਜਦੋਂਕਿ ਇੱਕ ਤਸਵੀਰ ਉਸ ਨੇ ਲੰਗਰ ਹਾਲ ਦੀ ਸਾਂਝੀ ਕੀਤੀ ਹੈ। ਜਿਸ ‘ਚ ਉਸ ਨੇ ਲਿਖਿਆ ਕਿ ’੨੦ ਜੂਨ ਨੂੰ ਉਸ ਨੇ ਲੰਗਰ ਹਾਲ ‘ਚ ਲੰਗਰ ਛਕਿਆ ਸੀ।ਇਸ ਦੇ ਨਾਲ ਹੀ ਉਸ ਨੇ ਪ੍ਰਸ਼ਾਦ ਲਈ ਕੀਤੀ ਪੇਮੈਂਟ ਦਾ ਵੀ ਇੱਕ ਸਕਰੀਨ ਸ਼ਾਟ ਸਾਂਝਾ ਕੀਤਾ ਹੈ।
ਹੋਰ ਪੜ੍ਹੋ : ਲੋਕਾਂ ਦੀ ਸੇਵਾ ਕਰਦੇ ਨਜ਼ਰ ਆਏ ਸਿੱਪੀ ਗਿੱਲ, ਜ਼ਰੂਰਤਮੰਦਾਂ ਦੀ ਮੁਸ਼ਕਿਲਾਂ ਸੁਣੀਆਂ
ਲੋਕਾਂ ਨੇ ਦਿੱਤੇ ਪ੍ਰਤੀਕਰਮ
ਅਰਚਨਾ ਮਕਵਾਨਾ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਤੇ ਲੋਕਾਂ ਦੇ ਵੱਲੋਂ ਰਿਐਕਸ਼ਨ ਆ ਰਹੇ ਹਨ ਅਤੇ ਲੋਕ ਆਪੋ ਆਪਣਾ ਪ੍ਰਤੀਕਰਮ ਇਸ ‘ਤੇ ਦੇ ਰਹੇ ਹਨ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਆਖਿਰ ਇਹ ਸਕਰੀਨ ਸ਼ਾਟ ਦਿਖਾ ਕੇ ਪਰੂਫ ਕੀ ਕਰਨਾ ਚਾਹੁੰਦੀ ਹੈ’। ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਕਿਹਾ ‘ਆਹ ਜਿਹੜਾ ਪੇਮੈਂਟ ਦਾ ਦਿਖਾਵਾ ਕੀਤਾ ਆ ਗਲਤ ਕੀਤਾ ।
_c6d4c1a3b9b6ba52789cd3092199941d_1280X720.webp)
ਜਦੋਂਕਿ ਇੱਕ ਹੋਰ ਨੇ ਲਿਖਿਆ ‘ਮੁਆਫ ਕਰ ਦਿਓ ਉਸ ਭੈਣ ਦੀ ਮਨਸ਼ਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ’।ਇਸ ਤੋਂ ਇਲਾਵਾ ਇੱਕ ਨੇ ਲਤਾੜ ਲਗਾਉਂਦੇ ਲਿਖਿਆ ‘ਅਸਲ ਚ ਤੈਨੂੰ ਇਹ ਮਰਿਆਦਾ ਦਾ ਵੀ ਪਤਾ ਸੀ ਤੂੰ ਜਾਣ ਬੁੱਝ ਕੇ ਉਹ ਕੀਤਾ ਜਿਹੜਾ ਦਰਬਾਰ ਸਾਹਿਬ ਜਾਂਦਾ ਨਾ ਤੂੰ ਕਿਹਾ ਸੀ ਵੀ ਅੱਜ ਦਾ ਜਿਹੜੇ ਸਿੱਖ ਧਰਮ ਚ ਪੈਦਾ ਹੋਏ ਨੇ ਉਹਨਾਂ ਨੂੰ ਮਰਿਆਦਾ ਦਾ ਨਹੀਂ ਪਤਾ ਹੈਗਾ ਤੇ ਆਹ ਤਾਂ ਤੈਨੂੰ ਪਤਾ ਸੀ ਮਰਿਆਦਾ ਦਾ’।
21 ਜੂਨ ਨੂੰ ਵਿਸ਼ਵ ਯੋਗ ਦਿਵਸ ‘ਤੇ ਕੀਤਾ ਸੀ ਯੋਗ
ਅਰਚਨਾ ਮਕਵਾਨਾ ਨੇ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਵਿਸ਼ਵ ਯੋਗ ਦਿਵਸ ਦੇ ਮੌਕੇ ‘ਤੇ ਯੋਗ ਕੀਤਾ ਸੀ । ਜਿਸ ਤੋਂ ਬਾਅਦ ਇਸ ਕੁੜੀ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ ਅਤੇ ਇਸ ਤੋਂ ਬਾਅਦ ਐੱਸਜੀਪੀਸੀ ਨੇ ਵੀ ਇਸ ‘ਤੇ ਐਕਸ਼ਨ ਲਿਆ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
