ਬੱਬੂ ਮਾਨ ਦਰਸ਼ਨ ਲੱਖੇਵਾਲ ਦੇ ਪਿਤਾ ਜੀ ਦੇ ਦਿਹਾਂਤ ‘ਤੇ ਅਫਸੋਸ ਕਰਨ ਪੁੱਜੇ, ਦਰਸ਼ਨ ਲੱਖੇਵਾਲ ਨੇ ਵੀਡੀਓ ਕੀਤਾ ਸਾਂਝਾ
ਦਰਸ਼ਨ ਲੱਖੇਵਾਲ ਦੇ ਪਿਤਾ ਜੀ ਦਾ ਦਿਹਾਂਤ ਬੀਤੇ ਦਿਨੀਂ ਹੋ ਗਿਆ ਸੀ । ਜਿਸ ਤੋਂ ਬਾਅਦ ਦਰਸ਼ਨ ਲੱਖੇਵਾਲ ਦੇ ਉਸਤਾਦ ਬੱਬੂ ਮਾਨ ਉਨ੍ਹਾਂ ਦੇ ਪਿੰਡ ਅਫਸੋਸ ਕਰਨ ਦੇ ਲਈ ਪੁੱਜੇ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।
ਬੱਬੂ ਮਾਨ ਦਰਸ਼ਨ ਲੱਖੇਵਾਲ ਦੇ ਪਿਤਾ ਜੀ ਦੇ ਦਿਹਾਂਤ ‘ਤੇ ਅਫਸੋਸ ਕਰਨ ਪੁੱਜੇ, ਦਰਸ਼ਨ ਲੱਖੇਵਾਲ ਨੇ ਵੀਡੀਓ ਕੀਤਾ ਸਾਂਝਾ
ਦਰਸ਼ਨ ਲੱਖੇਵਾਲ (Darshan Lakhewal) ਦੇ ਪਿਤਾ ਜੀ ਦਾ ਦਿਹਾਂਤ ਬੀਤੇ ਦਿਨੀਂ ਹੋ ਗਿਆ ਸੀ । ਜਿਸ ਤੋਂ ਬਾਅਦ ਦਰਸ਼ਨ ਲੱਖੇਵਾਲ ਦੇ ਉਸਤਾਦ ਬੱਬੂ ਮਾਨ ਉਨ੍ਹਾਂ ਦੇ ਪਿੰਡ ਅਫਸੋਸ ਕਰਨ ਦੇ ਲਈ ਪੁੱਜੇ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਦਰਸ਼ਨ ਲੱਖੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ‘ਅੱਜ ਉਸਤਾਦ ਬੱਬੂ ਮਾਨ ਜੀ ਮੇਰੇ ਪਿਤਾ ਜੀ ਦੇ ਵਿਛੋੜੇ ਤੇ ਮੇਰੇ ਘਰ ਪਿੰਡ ਲੱਖਾ ਵਿਖੇ ਅਫ਼ਸੋਸ ਕਰਨ ਪਹੁੰਚੇ ਨਾਲ ਬਾਈ ਮੁਨੀਸ਼ ਸ਼ਰਮਾ ਜੀ ਵੀ ਆਏ ਧੰਨਵਾਦ ਉਸਤਾਦ ਜੀ’।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਪਰਿਵਾਰ ਦੀ ਪ੍ਰਾਈਵੇਸੀ ‘ਤੇ ਬੋਲ ਕੇ ਪਛਤਾਏ ਐਮੀ ਵਿਰਕ, ਵੇਖੋ ਕੀ ਕਿਹਾ ਐਮੀ ਵਿਰਕ ਨੇ
ਦੱਸ ਦਈਏ ਕਿ ਦਰਸ਼ਨ ਲੱਖੇਵਾਲ ਬੱਬੂ ਮਾਨ ਨੂੰ ਆਪਣਾ ਉਸਤਾਦ ਮੰਨਦੇ ਹਨ ਅਤੇ ਬੱਬੂ ਮਾਨ ਨੇ ਹੀ ਉਸ ਨੂੰ ਪਹਿਲਾ ਗੀਤ ਕੱਢਣ ਦੇ ਲਈ ਪੈਸੇ ਦਿੱਤੇ ਸਨ । ਇਸ ਤੋਂ ਇਲਾਵਾ ਉਹ ਆਪਣੇ ਗੀਤਾਂ ‘ਚ ਵੀ ਬੱਬੂ ਮਾਨ ਦਾ ਜ਼ਿਕਰ ਕਰ ਚੁੱਕੇ ਹਨ ।
ਕੁਝ ਸਮਾਂ ਪਹਿਲਾਂ ਵਿਵਾਦਾਂ ‘ਚ ਘਿਰ ਰਹੇ ਸਨ ਦਰਸ਼ਨ ਲੱਖੇਵਾਲ
ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਦਰਸ਼ਨ ਲੱਖੇਵਾਲ ਉਸ ਵੇਲੇ ਵਿਵਾਦਾਂ ‘ਚ ਆ ਗਏ ਸਨ, ਜਦੋਂ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਨਾਲ ਇੱਕ ਸੈਲਫੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ। ਜਿਸ ਤੋਂ ਬਾਅਦ ਦਰਸ਼ਨ ਲੱਖੇਵਾਲ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟਰੋਲ ਕੀਤਾ ਗਿਆ ਸੀ । ਦਰਸ਼ਨ ਲੱਖੇਵਾਲ ਨੇ ਇਸ ਸਬੰਧੀ ਆਪਣੀ ਸਫ਼ਾਈ ਦਿੰਦੇ ਹੋਏ ਕਿਹਾ ਸੀ ਕਿ ਉਹ ਕਿਸੇ ਪ੍ਰੋਗਰਾਮ ‘ਚ ਗਿਆ ਸੀ । ਜਿੱਥੇ ਉਸ ਨੇ ਸਿੱਧੂ ਮੂਸੇਵਾਲਾ ਦੇ ਨਾਲ ਤਸਵੀਰ ਕਲਿੱਕ ਕਰਵਾਈ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
