ਪਹਾੜੀ ਵਾਦੀਆਂ ‘ਚ ਘੁੰਮਦੇ ਨਜ਼ਰ ਆਏ ਬੱਬੂ ਮਾਨ, ਵੀਡੀਓ ਕੀਤਾ ਸਾਂਝਾ

ਬੱਬੂ ਮਾਨ ਪਹਾੜੀ ਵਾਦੀਆਂ ਦੇ ਨਾਲ-ਨਾਲ ਸ਼ੇਅਰੋ ਸ਼ਾਇਰੀ ਵੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।

Reported by: PTC Punjabi Desk | Edited by: Shaminder  |  July 15th 2024 05:34 PM |  Updated: July 15th 2024 05:34 PM

ਪਹਾੜੀ ਵਾਦੀਆਂ ‘ਚ ਘੁੰਮਦੇ ਨਜ਼ਰ ਆਏ ਬੱਬੂ ਮਾਨ, ਵੀਡੀਓ ਕੀਤਾ ਸਾਂਝਾ

ਬੱਬੂ ਮਾਨ ਪਹਾੜੀ ਵਾਦੀਆਂ ‘ਚ ਘੁੰਮਦੇ ਹੋਏ ਨਜ਼ਰ ਆਏ ਹਨ । ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬੱਬੂ ਮਾਨ ਪਹਾੜੀ ਵਾਦੀਆਂ ਦੇ ਨਾਲ-ਨਾਲ ਸ਼ੇਅਰੋ ਸ਼ਾਇਰੀ ਵੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।

ਹੋਰ ਪੜ੍ਹੋ : ਵੇਖੋ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 10 ਦੇ ਅੰਮ੍ਰਿਤਸਰ ਆਡੀਸ਼ਨ ਪੀਟੀਸੀ ਪੰਜਾਬੀ ‘ਤੇ

ਬੱਬੂ ਮਾਨ ਦਾ ਵਰਕ ਫ੍ਰੰਟ 

ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਉਹ ਆਪਣੇ ਜ਼ਿਆਦਾਤਰ ਗੀਤ ਖੁਦ ਹੀ ਲਿਖਦੇ ਹਨ ਅਤੇ ਖੁਦ ਹੀ ਆਪਣੇ ਗੀਤਾਂ ਨੂੰ ਸੰਗੀਤਬੱਧ ਵੀ ਕਰਦੇ ਹਨ ।

ਸੋਸ਼ਲ ਮੀਡੀਆ ‘ਤੇ ਬੱਬੂ ਮਾਨ ਦੀ ਵੱਡੀ ਫੈਨ ਫਾਲੋਵਿੰਗ ਹੈ।ਬੱਬੂ ਮਾਨ ਜਿੱਥੇ ਵਧੀਆ ਗਾਇਕ ਹਨ, ਉੱਥੇ ਹੀ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ ।ਬੱਬੂ ਮਾਨ ਨੇ ਆਪਣੇ ਸੰਗੀਤਕ ਸਫ਼ਰ ਦੇ ਦੌਰਾਨ ਹਰ ਤਰ੍ਹਾਂ ਦੇ ਗੀਤ ਗਾਏ ਹਨ । ਭਾਵੇਂ ਉਹ ਲੋਕ ਗੀਤ ਹੋਣ, ਧਾਰਮਿਕ ਗੀਤ ਹੋਣ ਜਾਂ ਫਿਰ ਪੌਪ ਸੰਗੀਤ ਦਾ ਹਰ ਰੰਗ ਉਨ੍ਹਾਂ ਨੇ ਗਾਇਆ ਹੈ।   

 

 

- PTC PUNJABI


Popular Posts