ਕੀ ਤੁਸੀਂ ਵੇਖਿਆ ਪੁੱਠਾ ਘਰ,ਬੈੱਡ ਤੋਂ ਲੈ ਕੇ ਬਾਥਰੂਮ ਤੱਕ ਸਭ ਕੁਝ ਹੈ ਪੁੱਠਾ, ਵੀਡੀਓ ਵੇਖ ਹੋ ਜਾਓਗੇ ਹੈਰਾਨ

ਕੀ ਤੁਸੀਂ ਪੁੱਠਾ ਘਰ ਵੇਖਿਆ ਹੈ । ਜੇ ਨਹੀਂ ਵੇਖਿਆ ਤਾਂ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਅਜਿਹਾ ਹੀ ਇੱਕ ਘਰ ਜਿਸ ਨੂੰ ਵੇਖ ਕੇ ਤੁਸੀਂ ਵੀ ਦੰਦਾਂ ਥੱਲੇ ਉਂਗਲੀਆਂ ਦਬਾ ਲਓਗੇ । ਜੀ ਹਾਂ ਇਸ ਘਰ ਦੇ ਵਿੱਚ ਬੈੱਡਰੂਮ ਪੁੱਠਾ ਹੈ।

Reported by: PTC Punjabi Desk | Edited by: Shaminder  |  August 13th 2024 05:00 PM |  Updated: August 13th 2024 05:00 PM

ਕੀ ਤੁਸੀਂ ਵੇਖਿਆ ਪੁੱਠਾ ਘਰ,ਬੈੱਡ ਤੋਂ ਲੈ ਕੇ ਬਾਥਰੂਮ ਤੱਕ ਸਭ ਕੁਝ ਹੈ ਪੁੱਠਾ, ਵੀਡੀਓ ਵੇਖ ਹੋ ਜਾਓਗੇ ਹੈਰਾਨ

ਕੀ ਤੁਸੀਂ ਪੁੱਠਾ ਘਰ (Putha Ghar) ਵੇਖਿਆ ਹੈ । ਜੇ ਨਹੀਂ ਵੇਖਿਆ ਤਾਂ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਅਜਿਹਾ ਹੀ ਇੱਕ ਘਰ ਜਿਸ ਨੂੰ ਵੇਖ ਕੇ ਤੁਸੀਂ ਵੀ ਦੰਦਾਂ ਥੱਲੇ ਉਂਗਲੀਆਂ ਦਬਾ ਲਓਗੇ । ਜੀ ਹਾਂ ਇਸ ਘਰ ਦੇ ਵਿੱਚ ਬੈੱਡਰੂਮ ਪੁੱਠਾ ਹੈ। ਪੁੱਠੀਆਂ ਹੀ ਪੌੜੀਆਂ ਹਨ ਅਤੇ ਬੈੱਡਾਂ ਨੂੰ ਤੁਸੀਂ ਛੱਤਾਂ ਨਾਲ ਉਲਟੇ ਲਟਕਦੇ ਵੇਖ ਸਕਦੇ ਹੋ । ਇਸ ਅਜੀਬੋ ਗਰੀਬ ਘਰ ਦੀ ਵੀਡੀਓ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।

ਹੋਰ ਪੜ੍ਹੋ : ਸੋਨਮ ਕਪੂਰ ਨੇ ਆਪਣੇ ਮੁੰਬਈ ਵਾਲੇ ਘਰ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਕਿਸੇ ਮਹਿਲ ਤੋਂ ਘੱਟ ਨਹੀਂ ਸੋਨਮ ਦਾ ਘਰ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਘਰ ‘ਚ ਪਈ ਹਰ ਸ਼ੈਅ ਪੁੱਠੀ ਪਈ ਹੋਈ ਹੈ ਅਤੇ ਇਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਇਸ ਨੂੰ ਆਰਕੀਟੈਕਟ ਦਾ ਕਮਾਲ ਕਹੋਗੇ ਜਾਂ ਬਨਾਉਣ ਵਾਲੇ ਦਾ । ਪਰ ਇੱਕ ਗੱਲ ਹੈ ਜਿਸ ਨੇ ਵੀ ਇਸ ਨੂੰ ਬਣਾਇਆ ਹੈ ਉਸ ਨੇ ਹਰ ਕਿਸੇ ਨੂੰ ਭੰਬਲਭੂਸੇ ‘ਚ ਪਾ ਦਿੱਤਾ ਹੈ ਕਿ ਆਖਿਰਕਾਰ ਇਸ ਘਰ ਨੂੰ ਪੁੱਠਾ ਬਨਾਉਣ ਦਾ ਮਕਸਦ ਕੀ ਹੋਵੇਗਾ ਅਤੇ ਇਸ ਘਰ ‘ਚ ਰਹਿਣ ਵਾਲੇ ਲੋਕ ਕਿਸ ਤਰ੍ਹਾਂ ਆਪਣੇ ਰੋਜ਼ਮਰਾ ਦੇ ਕੰਮਕਾਜ ਕਰਦੇ ਹੋਣਗੇ ।

ਪਰ ਸ਼ਾਇਦ ਇੱਥੇ ਕਿਸੇ ਦਾ ਰੈਣ ਬਸੇਰਾ ਨਹੀਂ, ਬਲਕਿ ਲੋਕਾਂ ਦੇ ਵੇਖਣ ਦੇ ਲਈ ਹੀ ਇਸ ਅਜੀਬੋ ਗਰੀਬ ਕਿਸਮ ਦੇ ਘਰ ਨੂੰ ਬਣਾਇਆ ਗਿਆ ਹੈ। 

- PTC PUNJABI


Popular Posts