ਭਾਰਤੀ ਸਿੰਘ ਹੋਈ ਦੂਜੀ ਵਾਰ ਪ੍ਰੈਗਨੇਂਟ, ਸ਼ੋਅ ਦੌਰਾਨ ਕੀਤਾ ਖੁਲਾਸਾ

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਹ ਦੂਜੀ ਵਾਰ ਪ੍ਰੈਗਨੇਂਟ ਹੋਈ ਹੈ। ਉਸ ਨੇ ਇਸ ਦਾ ਖੁਲਾਸਾ ਇੱਕ ਸ਼ੋਅ ਦੇ ਦੌਰਾਨ ਕੀਤਾ ਹੈ। ਕਾਮੇਡੀਅਨ ਹਾਲ ਹੀ ‘ਚ ਇੱਕ ਸ਼ੋਅ ‘ਦਾ ਦੇਬੀਨਾ ਬੈਨਰਜੀ ਸ਼ੋਅ’ ‘ਚ ਨਜ਼ਰ ਆਈ ਹੈ।

Reported by: PTC Punjabi Desk | Edited by: Shaminder  |  August 21st 2024 10:00 AM |  Updated: August 21st 2024 10:00 AM

ਭਾਰਤੀ ਸਿੰਘ ਹੋਈ ਦੂਜੀ ਵਾਰ ਪ੍ਰੈਗਨੇਂਟ, ਸ਼ੋਅ ਦੌਰਾਨ ਕੀਤਾ ਖੁਲਾਸਾ

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਹ ਦੂਜੀ ਵਾਰ ਪ੍ਰੈਗਨੇਂਟ ਹੋਈ ਹੈ। ਉਸ ਨੇ ਇਸ ਦਾ ਖੁਲਾਸਾ ਇੱਕ ਸ਼ੋਅ ਦੇ ਦੌਰਾਨ ਕੀਤਾ ਹੈ। ਕਾਮੇਡੀਅਨ ਹਾਲ ਹੀ ‘ਚ ਇੱਕ ਸ਼ੋਅ ‘ਦਾ ਦੇਬੀਨਾ ਬੈਨਰਜੀ ਸ਼ੋਅ’ ‘ਚ ਨਜ਼ਰ ਆਈ ਹੈ। ਜਿਸ ਦੇ ਦੌਰਾਨ ਉਸ ਨੇ ਇਹ ਖੁਲਾਸਾ ਕੀਤਾ ਹੈ ਕਿ ਉਹ ਦੂਜੀ ਵਾਰ ਪ੍ਰੈਗਨੇਂਟ ਹੋਈ ਹੈ।ਸ਼ੋਅ ‘ਚ ਗੱਲਬਾਤ ਦੌਰਾਨ ਦੇਬੀਨਾ ਨੇ ਭਾਰਤੀ ਨੂੰ ਇੱਕ ਗਿਫਟ ਹੈਂਪਰ ਦਿੱਤਾ ।

ਜਿਸ ‘ਤੇ ਭਾਰਤੀ ਕਹਿੰਦੀ ਹੈ ਕਿ ਇਸ ਸ਼ੋਅ ‘ਚ ਉਸ ਨੂੰ ਦੁਬਾਰਾ ਕਦੋਂ ਬੁਲਾਇਆ ਜਾਵੇਗਾ ਤਾਂ ਕਿ ਇੱਕ ਗਿਫਟ ਹੈਂਪਰ ਹੋਰ ਲਵਾਂ’।ਦੇਬੀਨਾ ਇਸ ‘ਤੇ ਕਹਿੰਦੀ ਹੈ ਕਿ ‘ਜਦੋਂ ਤੁਸੀਂ ਦੁਬਾਰਾ ਪ੍ਰੈਗਨੇਂਟ ਹੋਵੇਂਗੀ ਤਾਂ ਅਸੀਂ ਤੁਹਾਨੂੰ ਜ਼ਰੂਰ ਬੁਲਾਵਾਂਗੇ’ । ਜਿਸ ਤੋਂ ਬਾਅਦ ਭਾਰਤੀ ਸਿੰਘ ਕਹਿੰਦੀ ਹੈ ਕਿ ‘ਮੈਂ ਛੇ ਮਹੀਨੇ ਦੀ ਪ੍ਰੈਗਨੇਂਟ ਹਾਂ’।

ਹਾਲਾਂਕਿ ਇਹ ਗੱਲ ਉਸ ਨੇ ਮਜ਼ਾਕੀਆ ਅੰਦਾਜ਼ ‘ਚ ਆਖੀ ਹੈ ।ਕਿਉਂਕਿ ਕਾਮੇਡੀਅਨ ਚਾਹੁੰਦੀ ਸੀ ਕਿ ਉਸ ਦੇ ਘਰ ਧੀ ਹੋਵੇ ਪਰ ਔਲਾਦ ਦੇ ਰੂਪ ‘ਚ ਪਹਿਲਾਂ ਬੇਟਾ ਹੋਇਆ ਹੈ। ਜਿਸ ਕਾਰਨ ਉਹ ਦੂਜੀ ਪ੍ਰੈਗਨੇਂਸੀ ਨੂੰ ਲੈ ਕੇ ਪਲਾਨ ਕਰ ਰਹੀ ਹੈ ਅਤੇ ਮਾਂ ਬਣਨਾ ਚਾਹੁੰਦੀ ਹੈ। 

ਭਾਰਤੀ ਸਿੰਘ ਦਾ ਵਰਕ ਫ੍ਰੰਟ

 ਭਾਰਤੀ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਕਾਮੇਡੀਅਨ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਖੁਦ ਵੀ ਕਈ ਸ਼ੋਅ ਹੋਸਟ ਕੀਤੇ ਅਤੇ ਆਪਣਾ ਪੌਡਕਾਸਟ ਸ਼ੋਅ ਵੀ ਸ਼ੁਰੂ ਕੀਤਾ ਹੋਇਆ ਹੈ। ਭਾਰਤੀ ਸਿੰਘ ਦਾ ਸਬੰਧ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਨਾਲ ਹੈ। ਉਸ ਨੇ ਗੁਜਰਾਤੀ ਮੂਲ ਦੇ ਸ਼ਖਸ ਹਰਸ਼ ਦੇ ਨਾਲ ਵਿਆਹ ਕਰਵਾਇਆ ਹੈ।

 

 ਹੋਰ ਪੜ੍ਹੋ 

- PTC PUNJABI


Popular Posts