ਬੱਬੂ ਮਾਨ ਨੇ ਬਾਲੀਵੁੱਡ ਦੀ ਇਸ ਹਿੱਟ ਫ਼ਿਲਮ ਦੇ ਲਈ ਲਿਖਿਆ ਸੀ ਗੀਤ, ਜਾਣੋ ਕਿਹੜੀ ਹੈ ਫ਼ਿਲਮ
ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਸਿਰਮੌਰ ਸਿਤਾਰਿਆਂ ਚੋਂ ਇੱਕ ਹਨ।ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਉੱਥੇ ਹੀ ਬਾਲੀਵੁੱਡ ਇੰਡਸਟਰੀ ਦੇ ਲਈ ਵੀ ਕਈ ਗੀਤ ਲਿਖੇ ਹਨ । ਅੱਜ ਅਸੀਂ ਤੁਹਾਨੂੰ ਬੱਬੂ ਮਾਨ ਦੇ ਵੱਲੋਂ ਬਾਲੀਵੁੱਡ ਫ਼ਿਲਮ ਦੇ ਲਈ ਲਿਖੇ ਗਏ ਗੀਤ ਬਾਰੇ ਦੱਸਾਂਗੇ ।
ਬੱਬੂ ਮਾਨ ਨੇ ਬਾਲੀਵੁੱਡ ਦੀ ਇਸ ਹਿੱਟ ਫ਼ਿਲਮ ਦੇ ਲਈ ਲਿਖਿਆ ਸੀ ਗੀਤ, ਜਾਣੋ ਕਿਹੜੀ ਹੈ ਫ਼ਿਲਮ
ਬੱਬੂ ਮਾਨ (Babbu Maan) ਪੰਜਾਬੀ ਇੰਡਸਟਰੀ ਦੇ ਸਿਰਮੌਰ ਸਿਤਾਰਿਆਂ ਚੋਂ ਇੱਕ ਹਨ।ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਉੱਥੇ ਹੀ ਬਾਲੀਵੁੱਡ ਇੰਡਸਟਰੀ ਦੇ ਲਈ ਵੀ ਕਈ ਗੀਤ ਲਿਖੇ ਹਨ । ਅੱਜ ਅਸੀਂ ਤੁਹਾਨੂੰ ਬੱਬੂ ਮਾਨ ਦੇ ਵੱਲੋਂ ਬਾਲੀਵੁੱਡ ਫ਼ਿਲਮ ਦੇ ਲਈ ਲਿਖੇ ਗਏ ਗੀਤ ਬਾਰੇ ਦੱਸਾਂਗੇ ਜੋ ਨਾ ਸਿਰਫ਼ ਹਿੱਟ ਹੋਇਆ ਸੀ। ਬਲਕਿ ਅੱਜ ਵੀ ਇਸ ਗੀਤ ਨੂੰ ਓਨਾ ਹੀ ਪਸੰਦ ਕੀਤਾ ਜਾ ਰਿਹਾ ਹੈ। ਜਿੰਨਾ ਕਿ ਇਸ ਫ਼ਿਲਮ ਦੇ ਰਿਲੀਜ਼ ਹੋਣ ਵੇਲੇ ਪਸੰਦ ਕੀਤਾ ਗਿਆ ਸੀ।
ਹੋਰ ਪੜ੍ਹੋ : ਮਨਮੋਹਨ ਵਾਰਸ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
'ਚਲਤੇ ਚਲਤੇ' ਫ਼ਿਲਮ ਦੇ ਲਈ ਲਿਖਿਆ ਗੀਤ
ਬੱਬੂ ਮਾਨ ਨੇ ਸ਼ਾਹਰੁਖ ਖ਼ਾਨ ਅਤੇ ਰਾਣੀ ਮੁਖਰਜੀ ਦੀ ਫ਼ਿਲਮ ‘ਚਲਤੇ ਚਲਤੇ’ ਦੇ ਲਈ ਗੀਤ ਲਿਖਿਆ ਸੀ । ਇਹ ਫ਼ਿਲਮ ੨੦੦੩ ‘ਚ ਰਿਲੀਜ਼ ਹੋਈ ਸੀ, ਜੋ ਕਿ ਰੋਮਾਂਟਿਕ ਡਰਾਮਾ ਫ਼ਿਲਮ ਸੀ । ਜਿਸ ਦਾ ਨਿਰਦੇਸ਼ਨ ਅਜ਼ੀਜ਼ ਮਿਰਜ਼ਾ ਦੇ ਵੱਲੋਂ ਕੀਤਾ ਗਿਆ ਸੀ।ਇਸ ਫ਼ਿਲਮ ‘ਚ ਸੁਖਵਿੰਦਰ ਸਿੰਘ ਦੀ ਆਵਾਜ਼ ‘ਚ ਗੀਤ ਗਾਇਆ ਗਿਆ ਸੀ ‘ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ’।

ਇਹ ਗੀਤ ਹਾਲਾਂਕਿ ਸੈਡ ਸੌਂਗ ਸੀ ਅਤੇ ਇਸ ਗੀਤ ਨੂੰ ਉਸ ਵੇਲੇ ਸਰੋਤਿਆਂ ਦਾ ਭਰਪੂਰ ਪਿਆਰ ਮਿਲਿਆ ਸੀ।ਸ਼ਾਹਰੁਖ ਖ਼ਾਨ ਤੇ ਰਾਣੀ ਮੁਖਰਜੀ ‘ਤੇ ਇਸ ਗੀਤ ਨੂੰ ਫ਼ਿਲਮਾਇਆ ਗਿਆ ਸੀ। ਇਸ ਗੀਤ ਨੂੰ ਬੱਬੂ ਮਾਨ ਦੇ ਨਾਲ ਨਾਲ ਪੱਪੂ ਢਿੱਲੋਂ ਵੱਲੋਂ ਨੇ ਵੀ ਲਿਖਿਆ ਸੀ ।ਇਹ ਗੀਤ ਸਦਾਬਹਾਰ ਗੀਤ ਹੈ। ਜੋ ਕਦੇ ਵੀ ਪੁਰਾਣਾ ਨਹੀਂ ਹੋਇਆ । ਬੱਬੁ ਮਾਨ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਗੀਤ ਲਿਖੇ ਹਨ ਅਤੇ ਹਿੰਦੀ ‘ਚ ਗਾਏ ਵੀ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
